ਸਿਆਸੀ ਹਲਚਲ ਤੇਜ਼: ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਦੇ ਰੰਗ 'ਚ ਰੰਗੇ ਗਏ ਪਨਬੱਸ ਡਾਇਰੈਕਟਰ
ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਚੋਣਾਂ ਲੜਨ ਵਾਲੇ ਅਤੇ ਮਜੂਦਾ ਡਾਇਰੇਕਟਰ ਪਨਬੱਸ ਜੀਤ ਲਾਲ ਭੱਟੀ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਸਾਥੀਆਂ ਸਮੇਤ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਦਮਪੁਰ ਤੋਂ ਸੀਨੀਅਰ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ ਭੋਗਪੁਰ, ਮਨਮੀਤ ਸਿੰਘ ਵਿੱਕੀ ਅਤੇ ਹੋਰ ਹਲਕਾ ਆਦਮਪੁਰ ਨਾਲ ਸਬੰਧਤ ਆਗੂ ਮੌਜ਼ੂਦ ਸਨ।
Publish Date: Sat, 27 Jun 2026 02:53 PM (IST)
Updated Date: Sat, 27 Jun 2026 02:54 PM (IST)
ਅਕਸ਼ੇ ਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ - ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਚੋਣਾਂ ਲੜਨ ਵਾਲੇ ਅਤੇ ਮਜੂਦਾ ਡਾਇਰੇਕਟਰ ਪਨਬੱਸ ਜੀਤ ਲਾਲ ਭੱਟੀ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਸਾਥੀਆਂ ਸਮੇਤ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਦਮਪੁਰ ਤੋਂ ਸੀਨੀਅਰ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ ਭੋਗਪੁਰ, ਮਨਮੀਤ ਸਿੰਘ ਵਿੱਕੀ ਅਤੇ ਹੋਰ ਹਲਕਾ ਆਦਮਪੁਰ ਨਾਲ ਸਬੰਧਤ ਆਗੂ ਮੌਜ਼ੂਦ ਸਨ।
ਦੱਸਣਯੋਗ ਹੈ ਕਿ ਜੀਤ ਲਾਲ ਭੱਟੀ ਨੂੰ ਆਮ ਆਦਮੀ ਪਾਰਟੀ ਵੱਲੋਂ ਬੀਤੇ ਵਿਧਾਨਸਭਾ ਚੋਣਾਂ ਵਿਚ ਆਦਮਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਉਪਰੰਤ ਦਿੱਗਜ ਆਗੂ ਪਵਨ ਕੁਮਾਰ ਟੀਨੂੰ ਨੂੰ ਪਾਰਟੀ ਵੱਲੋਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਸੀ, ਜਿਸ ਤੋਂ ਭੱਟੀ ਕਾਫੀ ਖ਼ਫ਼ਾ ਦੱਸੇ ਜਾ ਰਹੇ ਸਨ ਅਤੇ ਅੱਜ ਉਨ੍ਹਾਂ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜ ਲਿਆ ਹੈ। ਕਿਆਸ ਅਰਾਇਆਂ ਇਹ ਵੀ ਹਨ ਕਿ ਹੁਣ ਉਹ ਭਾਜਪਾ ਵੱਲੋਂ ਹਲਕਾ ਆਦਮਪੁਰ ਤੋਂ ਚੋਣ ਮੈਦਾਨ ਵਿਚ ਉਤਰ ਸਕਦੇ ਹਨ।