- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਜਾਤਮ ਨਗਰ ਸਥਿਤ ਵਾਈਏ ਟਰੇਡਰਜ਼ ਫੈਕਟਰੀ ’ਚ ਬੁੱਧਵਾਰ ਤੜਕੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਨੇ ਦੇਖਦਿਆਂ-ਦੇਖਦਿਆਂ ਪੂਰੀ ਫੈਕਟਰੀ ਨੂੰ ਲਪੇਟ ’ਚ ਲੈ ਲਿਆ, ਜਿਸ ਨਾਲ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਰਾਖ ਹੋ ਗਿਆ।

-ਨਿਜਾਤਮ ਨਗਰ ਸਥਿਤ ਵਾਈਏ ਟਰੇਡਰਜ਼ ’ਚ ਤੜਕੇ ਹਾਦਸਾ, ਫੈਕਟਰੀ ’ਚ ਸੁੱਤੇ ਮਜ਼ਦੂਰ ਨੇ ਭੱਜ ਕੇ ਬਚਾਈ ਜਾਨ ਜਾਸ, ਜਲੰਧਰ : ਨਿਜਾਤਮ ਨਗਰ ਸਥਿਤ ਵਾਈਏ ਟਰੇਡਰਜ਼ ਫੈਕਟਰੀ ’ਚ ਬੁੱਧਵਾਰ ਤੜਕੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਨੇ ਦੇਖਦਿਆਂ-ਦੇਖਦਿਆਂ ਪੂਰੀ ਫੈਕਟਰੀ ਨੂੰ ਲਪੇਟ ’ਚ ਲੈ ਲਿਆ, ਜਿਸ ਨਾਲ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਰਾਖ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਫੈਕਟਰੀ ਦੇ ਅੰਦਰ ਸੌਂ ਰਹੇ ਮਜ਼ਦੂਰ ਨੇ ਸਮੇਂ ਸਿਰ ਬਾਹਰ ਨਿਕਲ ਕੇ ਜਾਨ ਬਚਾਈ, ਜਿਸ ਨਾਲ ਇਕ ਵੱਡਾ ਹਾਦਸਾ ਟਲ਼ ਗਿਆ। ਫੈਕਟਰੀ ’ਚ ਕੰਮ ਕਰਨ ਵਾਲੇ ਮਜ਼ਦੂਰ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਫੈਕਟਰੀ ’ਚ ਹੀ ਸੌਂ ਰਿਹਾ ਸੀ। ਤੜਕੇ ਕਰੀਬ 3 ਤੋਂ 3:30 ਵਜੇ ਵਿਚਾਲੇ ਧੂੰਆਂ ਅਤੇ ਅੱਗ ਦੀਆਂ ਲਾਟਾਂ ਵੇਖੀਆਂ। ਉਸ ਨੇ ਤੁਰੰਤ ਬਾਹਰ ਨਿਕਲ ਕੇ ਜਾਨ ਬਚਾਈ ਤੇ ਫੈਕਟਰੀ ਦੇ ਮਾਲਕ ਤੇ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਦੋ ਗੱਡੀਆਂ ਮੌਕੇ 'ਤੇ ਪੁੱਜ ਗਈਆਂ। ਮੁਲਾਜ਼ਮਾਂ ਨੇ ਕਰੀਬ ਇਕ ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ। ਫੈਕਟਰੀ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਨਾਲ ਫੈਕਟਰੀ ’ਚ ਪਿਆ ਜ਼ਿਆਦਾਤਰ ਸਾਮਾਨ ਪੂਰੀ ਤਰ੍ਹਾਂ ਸੜ ਗਿਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 3:10 ਵਜੇ ਕੰਟਰੋਲ ਰੂਮ ਤੋਂ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਤੁਰੰਤ ਬਾਅਦ ਦੋ ਫਾਇਰ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ। ਪੁਲਿਸ ਤੇ ਫਾਇਰ ਵਿਭਾਗ ਜਾਂਚ ’ਚ ਲੱਗੇ ਹੋਏ ਹਨ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਵੀ ਕਰਵਾਈ ਜਾਵੇਗੀ।