- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਦੜੀ ਪੀਰ ਦੇ ਸਲਾਨਾ ਮੇਲੇ 'ਤੇ ਹੋਈ ਛਿੰਝ ਸ਼ੇਰੋਵਾਲੀਆ ਨੇ ਸ਼ੁਰੂ ਕਰਵਾਈ ਪਟਕੇ ਦੀ ਕੁਸ਼ਤੀ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਬਾਬਾ ਗੋਦੜੀ ਪੀਰ ਦੇ ਸਾਲਾਨਾ ਮੇਲੇ ਦੇ ਮੌਕੇ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਸ ਛਿੰਝ ਮੇਲੇ ਵਿੱਚ ਵੱਖ-ਵੱਖ ਅਖਾੜਿਆਂ ਦੇ ਨਾਮਵਰ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਤੇ ਆਪਣੇ ਦਾਅ-ਪੇਚਾਂ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪਟਕੇ ਦੀ ਮੁੱਖ ਕੁਸ਼ਤੀ ਹਲਕਾ ਸ਼ਾਹਕੋਟ ਦੇ ਐੱਮਐੱਲਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਪਹੁੰਚ ਕੇ ਸ਼ੁਰੂ ਕਰਵਾਈ ਗਈ। ਇਹ ਫਸਵਾਂ ਮੁਕਾਬਲਾ ਨਾਮਵਰ ਪਹਿਲਵਾਨਾਂ ਸਰਵਨ ਸ਼ੇਰੋਂ ਅਤੇ ਗੁਰਨਾਮ ਮਾਛੀਵਾੜਾ ਵਿਚਾਲੇ ਹੋਇਆ। ਵਿਧਾਇਕ ਸ਼ੇਰੋਵਾਲੀਆ ਨੇ ਅਖਾੜੇ ’ਚ ਉੱਤਰ ਕੇ ਦੋਵਾਂ ਪਹਿਲਵਾਨਾਂ ਨਾਲ ਹੱਥ ਮਿਲਾਇਆ ਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਆਸ਼ੀਰਵਾਦ ਦਿੱਤਾ। ਇਸੇ ਤਰ੍ਹਾਂ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਸੁਖਦੀਪ ਸਿੰਘ ਸੋਨੂੰ ਕੰਗ ਪੀਏ ਤੇ ਹੋਰ ਪਤਵੰਤੇ ਸੱਜਣਾਂ ਨੇ ਸ਼ੁਰੂ ਕਰਵਾਈ। ਪ੍ਰਬੰਧਕਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਤੌਰ