- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ - ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰ ਕੇ ਜੀਵਨ ਸਫਲਾ ਕੀਤਾ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਸ਼ਹਿਰ ’ਚ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪਿਛਲੇ 40 ਦਿਨਾਂ ਤੋਂ ਚਲ ਰਹੇ ਦੀਵਾਨਾਂ ਦੀ ਲੜੀ ਤਹਿਤ ਅੰਮ੍ਰਿਤ ਵੇਲੇ ਮੀਰੀ-ਪੀਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਬਹੁਰੰਗੀ ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ’ਚ ਸੁਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਆਪਣਾ ਜੀਵਨ ਸਫਲਾ ਕੀਤਾ। ਬੇਅੰਤ ਸਿੰਘ ਸਰਹੱਦੀ ਨੇ ਪਵਿੱਤਰ ਦਿਹਾੜੇ ਦੀ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੱਤੀ। ਗੁਰਦੁਆਰਾ ਸਾਹਿਬ ਦੇ ਪ੍ਰਚਾਰ ਸਕੱਤਰ ਪਰਮਜੀਤ ਸਿੰਘ ਨੈਨਾ ਨੇ ਦੱਸਿਆ ਕਿ ਨਗਰ ਕੀਰਤਨ ’ਚ ਸਭ ਤੋਂ ਅੱਗੇ ਨਗਾਰਾ, ਫੌਜੀ ਬੈਂਡ ਤੇ ਗਤਕਾ ਪਾਰਟੀਆਂ ਨੇ ਆਪਣੇ ਕਲਾ ਦੇ ਜੌਹਰ ਦਿਖਾਏ। ਸ਼ਹਿਰ ਦੀਆਂ ਸਮੂਹ ਸੇਵਾ ਸੁਸਾਇਟੀਆਂ, ਧਾਰਮਿਕ ਜੱਥੇਬੰਦੀਆਂ, ਰਾਜਨੀਤਕ ਤੇ ਧਾਰਮਿਕ ਆਗੂ, ਸਕੂਲਾਂ ਦੇ ਬੱਚੇ ਸ਼ਬਦੀ ਜੱਥਿਆਂ ਸਮੇਤ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ। ਨਗਰ ਕੀਰਤਨ ਦੇ ਰਸਤੇ ’ਚ ਥਾਂ-ਥਾਂ ਗੁਰੂ ਕੇ ਲੰਗਰ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ, ਚਾਹ-ਪਕੌੜਿਆਂ ਤੇ ਮਠਿਆਈਆਂ ਦੇ ਲੰਗਰ, ਸੰਗਤ ਦੀ ਸੇਵਾ ਵਾਸਤੇ ਤਿਆਰ ਕੀਤੇ ਗਏ ਸਨ। ਗੁਰੂ ਘਰ ਦੇ ਵਜ਼ੀਰ ਹੈਂਡ ਗ੍ਰੰਥੀ ਗਿਆਨੀ ਤਰਸੇਮ ਸਿੰਘ ਤੇ ਸਾਹਿਬ ਸਿੰਘ ਲੱਖਣਾ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਦੀ ਸੇਵਾ ਨਿਭਾਈ। ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਅਥਾਹ ਉਪਰਾਲਾ ਕਰ ਰਹੇ ਸਨ। ਅੰਮ੍ਰਿਤ ਵੇਲਾ ਕੀਰਤਨ ਸੇਵਾ ਸੁਸਾਇਟੀ ਜਲੰਧਰ ਆਪਣੇ ਜੱਥੇ ਸਮੇਤ ਸ਼ਮੂਲੀਅਤ ਕਰਕੇ ਕੀਰਤਨ ਦੀ ਅੰਮ੍ਰਿਤ ਰੂਪੀ ਵਰਖਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮਨਜੀਤ ਸਿੰਘ ਜੌਲੀ ਅਤੇ ਰਿਪੂਦਮਨ ਸਿੰਘ ਜੌਲੀ ਪਰਿਵਾਰ ਵੱਲੋਂ ਕੀਤੀ ਗਈ ਸੇਵਾ ਦੌਰਾਨ ਗਿਆਨੀ ਸੁਰਿੰਦਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਨਰਸਿੰਗ੍ਹਾ ਵਜਾਉਣ ਦੀ ਡਿਊਟੀ ਨਿਭਾਈ। ਖਾਲਸਾਈ ਬਾਣਿਆਂ ’ਚ ਸਜੇ ਖਾਲਸਾ ਪੰਥ ਦੀ ਪੁਰਾਤਨਤਾ ਦਾ ਪ੍ਰਤੀਕ ਛੋਟੇ-ਛੋਟੇ ਬੱਚੇ ਖਿੱਚ ਦਾ ਕੇਂਦਰ ਬਣੇ। ਇਸਤਰੀ ਸਤਿਸੰਗ ਸਭਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀਆਂ ਸਮੂਹ ਮੈਂਬਰਾਂ ਬੀਬੀਆਂ ਪ੍ਰਧਾਨ ਮਹਿੰਦਰ ਕੌਰ ਕਾਲੜਾ ਦੀ ਅਗਵਾਈ ਹੇਠ ਸ਼ਬਦੀ ਜੱਥੇ ਨੇ ਸਾਰੇ ਰਸਤੇ ਵਿਚ ਗੁਰੂ ਜੱਸ ਗਾਇਨ ਕੀਤਾ। ਪ੍ਰਬੰਧਕ ਕਮੇਟੀ ਦੇ ਸੰਮੂਹ ਔਹਦੇਦਾਰਾਂ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਗੁਰੂ ਹਰਿਗੋਬਿੰਦ ਹਸਪਤਾਲ ਕਮੇਟੀ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਕੁਲਵੰਤਬੀਰ ਸਿੰਘ ਕਾਲੜਾ, ਦਵਿੰਦਰ ਸਿੰਘ ਰਹੇਜਾ ਅਮਰੀਕ ਸਿੰਘ, ਸਕੱਤਰ ਇੰਦਰਪਾਲ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਜਨਰਲ ਸਕੱਤਰ ਗੁਰਮੀਤ ਸਿੰਘ, ਜਗਜੀਤ ਸਿੰਘ ਖਜ਼ਾਨਚੀ, ਜਗਮੋਹਨ ਸਿੰਘ ਛਾਬੜਾ, ਤਰਲੋਚਨ ਸਿੰਘ ਛਾਬੜਾ, ਅਮਨਜੀਤ ਸਿੰਘ ਭੋਲਾ ਛਾਬੜਾ, ਬਲਵਿੰਦਰ ਸਿੰਘ ਸਰਾਫ਼,ਬਲਵਿੰਦਰ ਸਿੰਘ ਹੇਅਰ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਸੁਖਵਿੰਦਰ ਸਿੰਘ ਟੋਨੀ, ਚਰਨਜੀਤ ਸਿੰਘ ਲੱਕੀ, ਅਕਾਲੀ ਰਛਪਾਲ ਸਿੰਘ, ਜਸਬੀਰ ਸਿੰਘ ਸੇਠੀ, ਬਿਸ਼ਨ ਸਿੰਘ, ਅੰਮ੍ਰਿਤਪਾਲ ਸਿੰਘ, ਹਰਬੰਸ ਸਿੰਘ, ਇਸ਼ਟਪ੍ਰੀਤ ਸਿੰਘ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਨਗਰ ਕੀਰਤਨ ਵਿਚ ਜ਼ਿਲ੍ਹਾ ਅਕਾਲੀ ਜੱਥਾ ਜਲੰਧਰ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਂਡਸਾ, ਅਕਾਲੀ ਮਨਬੀਰ ਸਿੰਘ, ਗੁਰਦੀਪ ਸਿੰਘ ਠੁਕਰਾਲ, ਸੰਮੂਹ ਸਿੰਘ ਸਭਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਸਿੱਖ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ, ਜਥੇਦਾਰ ਜਗਜੀਤ ਸਿੰਘ ਗਾਬਾ, ਮਹਿੰਦਰਜੀਤ ਸਿੰਘ ਪ੍ਰਧਾਨ, ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਭਾਈ ਘਨਈਆ ਜੀ ਸੇਵਕ ਦਲ ਦੇ ਸਰਪ੍ਰਸਤ ਸਤਪਾਲ ਸਿੰਘ ਸਿਦਕੀ,ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖਾਲਸਾ, ਕੰਵਲਜੀਤ ਸਿੰਘ ਕੋਚਰ, ਹੈਂਡ ਗ੍ਰੰਥੀ ਭਾਈ ਪਰਮਜੀਤ ਸਿੰਘ, ਪ੍ਰਧਾਨ ਬਚਨ ਸਿੰਘ ਕਾਦੀਆਂ, ਜਸਬੀਰ ਸਿੰਘ ਸਚਦੇਵਾ, ਹਰਬੰਸ ਸਿੰਘ,ਰੇਸ਼ਮ ਸਿੰਘ, ਰਜਿੰਦਰ ਸਿੰਘ ਭਾਟੀਆ, ਗੋਲਡੀ ਭਾਟੀਆ, ਸੁਖਦੇਵ ਸਿੰਘ ਗਾਂਧੀ, ਰਜਿੰਦਰ ਸਿੰਘ ਮਿਗਲਾਨੀ, ਮਾਤਾ ਗੁਜਰੀ ਜੀ ਸੇਵਾ ਸੁਸਾਇਟੀ, ਪ੍ਰਿੰਸੀਪਲ ਗੁਰਮੀਤ ਕੌਰ ਅਤੇ ਸਟਾਫ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਬਸਤੀ ਸ਼ੇਖ ਦੇ ਬੱਚੇ, ਜਸਬੀਰ ਸਿੰਘ ਰੰਧਾਵਾ, ਸੰਗਤ ਗੁਰਦੁਆਰਾ ਹੋਤੀ ਮਰਦਾਨ,ਪ੍ਰਧਾਨ ਕੰਵਲਜੀਤ ਸਿੰਘ ਟੋਨੀ, ਸਮੂਹ ਸੰਗਤ ਗੁਰਦੁਆਰਾ ਹਰਿਕੀਰਤ ਸਾਧ ਸੰਗਤ, ਪਰਮਿੰਦਰ ਸਿੰਘ ਡਿੰਪੀ, ਹਰਪਾਲ ਸਿੰਘ ਚੱਢਾ, ਗੁਰਜੀਤ ਸਿੰਘ ਟੱਕਰ, ਜੇਐੱਸ ਬਾਵਾ ਗਾਬਾ, ਬਲਦੇਵ ਸਿੰਘ, ਗੁਰਵਿੰਦਰ ਸਿੰਘ ਮਝੈਲ, ਜਤਿੰਦਰ ਸਿੰਘ ਮਝੈਲ,ਗੁਰਦੀਪ ਸਿੰਘ ਕਪੂਰ, ਮਹਿੰਦਰ ਸਿੰਘ ਅਨੇਜਾ, ਪੰਕਜ ਢੀਂਗਰਾ, ਮਨਮੀਤ ਕੌਰ, ਹਰਪ੍ਰੀਤ ਸਿੰਘ, ਮਹਿੰਦਰ ਸਿੰਘ ਅਨੇਜਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗਰੀਨ ਐਵੀਨਿਊ, ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ, ਅਕਾਲੀ ਦਲ ਪੁਨਰ ਸੁਰਜੀਤ ਦੇ ਸਰਕਲ ਪ੍ਰਧਾਨ ਜੱਥੇਦਾਰ ਕੁਲਵਿੰਦਰ ਸਿੰਘ ਚੀਮਾ, ਪ੍ਰਧਾਨ ਜੱਥੇਦਾਰ ਕੁਲਵੰਤ ਸਿੰਘ ਨਿਹੰਗ ਅਤੇ ਸਮੂਹ ਪ੍ਰਬੰਧਕ ਸਾਹਿਬਾਨ, ਪ੍ਰਧਾਨ ਰਜਿੰਦਰ ਸਿੰਘ ਮੁਲਤਾਨੀ ਅਤੇ ਸਮੂਹ ਮੈਂਬਰ, ਨਿਹੰਗ ਸਿੰਘ ਜੱਥੇਬੰਦੀ ਤਰਨਾ ਦਲ ਦੇ ਜੱਥੇਦਾਰ ਗੁਰਚਰਨ ਸਿੰਘ, ਗੁਰੂ ਹਰਿਗੋਬਿੰਦ ਸੇਵਕ ਸਭਾ ਬਸਤੀ ਸ਼ੇਖ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਬਿੰਦ ਨਗਰ, ਜੋਗਾ ਸਿੰਘ, ਜਗਮੋਹਣ ਸਿੰਘ ਕੋਹਲੀ, ਪਰਮਜੀਤ ਸਿੰਘ ਕਾਨਪੁਰੀ,ਗੁਰਮੁੱਖ ਸੇਵਾ ਦਲ, ਭਾਈ ਘਨ੍ਹਈਆ ਜੀ ਸੇਵਕ ਦਲ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਗੁਰੂ ਨਾਨਕ ਗਤਕਾ ਪਾਰਟੀ, ਸ਼ਬਦੀ ਜੱਥਾ ਬਸਤੀ ਦਾਨਿਸ਼ਮੰਦਾਂ, ਮਾਤਾ ਗੁਜਰੀ ਸੇਵਾ ਸੁਸਾਇਟੀ ਬਸਤੀ ਗੁਜਾਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਵਾਲਾ, ਗੁਰੂ ਗ੍ਰੰਥ ਸਾਹਿਬ ਸ਼ਬਦੀ ਜੱਥਿਆਂ ਵਲੋਂ ਆਸਾ ਦੀ ਵਾਰ ਦੇ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਜੱਲ ਛਿੜਕਾਓਣ ਦੀ ਸੇਵਾ ਭਾਈ ਗੁਰੂ ਰਾਮਦਾਸ ਸੇਵਾ ਸੁਸਾਇਟੀ,ਠੰਡੇ ਮਿੱਠੇ ਜਲ ਵਰਤਾਉਂਣ ਦੀ ਸੇਵਾ ਭਾਈ ਘਨ੍ਹਈਆ ਸੇਵਾ ਸੁਸਾਇਟੀ ਵਲੋਂ ਅਤੇ ਜੋੜਿਆਂ ਦੀ ਸੇਵਾ ਗੁਰਮੁੱਖ ਸੇਵਕ ਦੱਲ ਵਲੋਂ, ਫੁਲਾਂ ਦੀ ਸੇਵਾ ਸ੍ਰੀ ਗੁਰੂ ਹਰਿਗੋਬਿੰਦ ਸੇਵਾ ਸੁਸਾਇਟੀ ਵਲੋਂ ਕੀਤੀ ਗਈ। ਸੰਗਤਾਂ ਦੀ ਸੇਵਾ ਕਰਨ ਵਾਲੇ ਸ਼ਰਧਾਲੂਆਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ----------------------------- ਲੰਗਰ ਘਰਾਂ ਤੋਂ ਤਿਆਰ ਕਰ ਕੇ ਲਿਆਉਣ ਦੀ ਅਪੀਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਨੇ ਖੁਸ਼ੀ ਪ੍ਰਗਟ ਕੀਤੀ ਕਿ ਨਗਰ ਕੀਰਤਨ ਵਿੱਚ ਹਰ ਵਰਗ ਅਤੇ ਧਰਮ ਦੇ ਲੋਕਾਂ ਨੇ ਪੁਰੀ ਉਤਸ਼ਾਹ ਅਤੇ ਸਦਭਾਵਨਾ ਨਾਲ ਹਿੱਸਾ ਲੈ ਕੇ ਸ਼ਲਾਘਾਯੋਗ ਕਾਰਜ ਕੀਤਾ। ਪ੍ਰਧਾਨ ਗੁਰਕਿਰਪਾਲ ਸਿੰਘ ਨੇ ਸਮੂਹ ਸੰਗਤਾਂ ਨੂੰ ਮਾਤਾ ਗੰਗਾ ਜੀ ਦੀ ਮਰਿਆਦਾ ਅਨੁਸਾਰ ਮਿੱਸਾ ਲੰਗਰ ਘਰਾਂ ਤੋਂ ਤਿਆਰ ਕਰ ਕੇ ਲਿਆਉਣ ਦੀ ਅਪੀਲ ਕੀਤੀ। ------------------------------- ਵਾਤਾਵਰਨ ਪੱਖੀ ਕੀਤਾ ਗਿਆ ਉਪਰਾਲਾ ਪ੍ਰਬੰਧਕਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਈ ਰਿਕਸ਼ਾ ਦਾ ਪ੍ਰਬੰਧ ਕੀਤਾ ਹੋਇਆ ਸੀ ਉਸ ਦੇ ਨਾਲ ਹੀ ਨੌਜਵਾਨਾਂ ਵੱਲੋਂ ਨਾਲੋ ਨਾਲ ਸਫਾਈ ਕਰਨ ਤੋਂ ਇਲਾਵਾ ਜੁਆਇੰਟ ਐਕਸ਼ਨ ਕਮੇਟੀ, ਮਾਡਲ ਟਾਊਨ ਵਲੋਂ ਵਿਲੱਖਣ ਤੇ ਵਾਤਾਵਰਨ ਪੱਖੀ ਉਪਰਾਲਾ ਕੀਤਾ। ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਕਮੇਟੀ ਵਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਕੁਦਰਤ ਪ੍ਰੇਮ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਹੈ। ਇਸ ਮੌਕੇ ਜਸਵਿੰਦਰ ਸਿੰਘ ਸਾਹਨੀ, ਜਗਦੀਪ ਸਿੰਘ ਨੰਦਾ, ਵਿਵੇਕ ਭਾਰਦਵਾਜ, ਸਰਿਸ਼ਟੀ ਧੀਮਾਨ, ਸਤਪਾਲ ਸਿੰਘ, ਮਨਕੀਰਤ ਸਿੰਘ ਸਾਹਨੀ, ਹਰਸੀਰਤ ਸਿੰਘ ਸਾਹਨੀ ਆਦਿ ਵੱਲੋਂ ਬੂਟੇ ਵੰਡਣ ਦੀ ਸੇਵਾ ਨਿਭਾਈ। --------------------------- ਲਗਾਤਾਰ ਚੱਲਣਗੇ ਸਮਾਗਮ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਗੁਰਪੁਰਬ ਦੇ ਬਾਕੀ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਅੱਜ 22 ਜੂਨ ਸਾਰਾ ਦਿਨ ਇਸਤਰੀ ਸਤਿਸੰਗ ਸਭਾ ਵਲੋਂ ਸਮਾਗਮ ਹੋਣਗੇ, 23 ਜੂਨ ਸਵੇਰ ਅਤੇ ਸ਼ਾਮ ਦੋਨੋਂ ਸਮੇਂ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, 24 ਜੂਨ ਸਵੇਰੇ ਅੰਮ੍ਰਿਤ ਵੇਲਾ ਸਮਾਗਮ ਅਤੇ ਰਾਤ ਨੂੰ ਇਨਾਮੀ ਬਾਲ ਕਵੀ ਦਰਬਾਰ ਦੇ ਦੀਵਾਨ ਸਜਣਗੇ।25 ਜੂਨ ਰਾਤ ਨੂੰ ਵਿਸ਼ੇਸ਼ ਕਵੀ ਦਰਬਾਰ 26 ਰਾਤ ਨੂੰ ਗੁਰਮਤਿ ਸਿੱਖਿਆ ਸਭਾ ਵਲੋਂ ਗੁਰਮਤਿ ਸਮਾਗਮ ਹੋਣਗੇ। ਇਸੇ ਤਰ੍ਹਾਂ 27 ਜੂਨ ਨੂੰ ਢਾਡੀ ਦਰਬਾਰ, 28 ਜੂਨ ਰਾਤ ਕਵੀ ਦਰਬਾਰ, 29 ਜੂਨ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਉਪਰੰਤ ਖੁਲ੍ਹੇ ਪੰਡਾਲ ਵਿੱਚ ਦੁਪਹਿਰ 2 ਵਜੇ ਤੱਕ ਦੀਵਾਨ ਸਜਾਏ ਜਾਣਗੇ। ਅਤੇ ਰਾਤ ਨੂੰ ਕਥਾ ਦਰਬਾਰ ਹੋਵੇਗਾ। 30 ਜੂਨ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੰਮ੍ਰਿਤ ਵੇਲੇ 4.45 ਵਜੇ ਪਾਵਨ ਥੜ੍ਹਾ ਸਾਹਿਬ ਤੇ ਸੰਗਤੀ ਰੂਪ ਵਿੱਚ ਸਹਿਜ ਪਾਠਾਂ ਦੀ ਸੰਪੂਰਨਤਾ ਹੋਵੇਗੀ ਅਤੇ 5 ਵਜੇ ਤੋਂ 6 ਵਜੇ ਤੱਕ ਕੀਰਤਨ ਰੂਪੀ ਅੰਮ੍ਰਿਤ ਦੀ ਵਰਖਾ ਹੋਵੇਗੀ। ਉਪਰੰਤ ਸਾਰਾ ਦਿਨ ਖੁਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ। ਰਾਤ ਨੂੰ ਅੰਤਿਮ ਦੀਵਾਨ ਕੀਰਤਨ ਦਰਬਾਰ ਦੇ ਰੂਪ ਵਿੱਚ ਹੋਵੇਗਾ। ਪ੍ਰਧਾਨ ਗੁਰਕ੍ਰਿਪਾਲ ਸਿੰਘ ਜੀ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਨਾਂ ਸਾਰੇ ਪ੍ਰੋਗਰਾਮਾਂ ਵਿੱਚ ਹਾਜ਼ਰੀਆਂ ਭਰਨ ਅਤੇ ਤਨ-ਮਨ-ਧਨ ਨਾਲ ਸੇਵਾ ਕਰਨ ਲਈ ਬੇਨਤੀ ਕੀਤੀ ਹੈ।