ਸਾਬਕ ਪ੍ਰਧਾਨ ਨੂੰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਸਾਬਕ ਪ੍ਰਧਾਨ ਰਿਹਾਨ ਨੂੰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
Publish Date: Fri, 26 Jun 2026 08:43 PM (IST)
Updated Date: Fri, 26 Jun 2026 08:46 PM (IST)

-ਬਾਵਾ ਦੇ ਨਗਰ ਕੌਂਸਲ ਦਾ ਪ੍ਰਧਾਨ ਬਣਨ ’ਤੇ ਖੁਸ਼ੀਆਂ ਕੀਤੀਆਂ ਸਾਂਝੀਆਂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਰੁਣ ਬਾਵਾ ਦੇ ਕਰਤਾਰਪੁਰ ਨਗਰ ਕੌਂਸਲ ਦੇ ਪ੍ਰਧਾਨ ਬਣਨ ਦੀ ਖ਼ਬਰ ਸੁਣਦਿਆਂ ਹੀ ਜਿੱਥੇ ਕਰਤਾਰਪੁਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ, ਉੱਥੇ ਹੀ ਸ਼ਾਹਕੋਟ ਇਲਾਕੇ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨਵ-ਨਿਯੁਕਤ ਪ੍ਰਧਾਨ ਵਰੁਣ ਬਾਵਾ ਸ਼ਾਹਕੋਟ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਰੋਬਾਰੀ ਸਤੀਸ਼ ਰਿਹਾਨ ਕੌਂਸਲਰ ਦੇ ਦਮਾਦ (ਜਵਾਈ) ਹਨ। ਵਰੁਣ ਦੇ ਪ੍ਰਧਾਨ ਬਣਨ ਦੀ ਖ਼ਬਰ ਮਿਲਦਿਆਂ ਹੀ ਸ਼ਾਹਕੋਟ ਵਿਖੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਦੇ ਗ੍ਰਹਿ ’ਚ ਰਿਹਾਨ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਮੌਕੇ ਵਧਾਈ ਦੇਣ ਵਾਲਿਆਂ ’ਚ ਹਲਕਾ ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ, ਰਵਿੰਦਰ ਸਿੰਘ ਟੁਰਨਾ ਓਐਸਡੀ ਬੀਬੀ ਭੱਠਲ, ਬੂਟਾ ਸਿੰਘ ਕਲਸੀ ਐਮਸੀ, ਜਤਿੰਦਰਪਾਲ ਬੱਲਾ ਸਾਬਕਾ ਐੱਮਸੀ, ਰਾਖੀ ਮੱਟੂ ਐਮਸੀ, ਜਗਜੋਤ ਸਿੰਘ ਆਹਲੂਵਾਲੀਆ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਗੁਰਮੁਖ ਸਿੰਘ ਚੇਅਰਮੈਨ, ਜਗਦੀਸ਼ ਵਡੈਹਰਾ ਸਾਬਕ ਐਮਸੀ, ਹੈਪੀ ਡਾਬਰ ਸਾਬਕ ਐਮਸੀ, ਰਜੇਸ਼ ਪੁਰੀ ਕਨੇਡਾ, ਸ਼ਿਵ ਮਲਹੋਤਰਾ, ਪਰਮਜੀਤ ਪੰਮਾ, ਚੋਧਰੀ ਹਰਮੇਸ਼ ਲਾਲ, ਇੰਦਰਜੀਤ, ਰੂਪ ਲਾਲ ਸ਼ਰਮਾ ਮੀਡੀਆ ਇੰਚਾਰਜ, ਅਨਿਲ ਅਗਰਵਾਲ ਚੇਅਰਮੈਨ ਵਪਾਰੀ ਕਮਿਸ਼ਨ, ਸੁਖਾ ਢੇਸੀ, ਬਲਕਾਰ ਸਿੰਘ ਚੱਠਾ ਸਾਬਕ ਚੇਅਰਮੈਨ ਮਾਰਕੀਟ ਕਮੇਟੀ,ਮੰਗਾਂ ਮੱਟੂ, ਰਾਜ ਕੁਮਾਰ ਰਾਜੂ ਸਾਬਕ ਐਮਸੀ, ਕਾਲਾ ਗੁਜ਼ਰ, ਅਰਸ਼ ਰਾਮੇ, ਅਕਾਸ਼ ਨਾਹਰ, ਸਨੀ ਸਾਈਂ ਤੇ ਹੋਰ ਪਤਵੰਤੇ ਸੱਜਣਾਂ ਨੇ ਰਿਹਾਨ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਤੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਨੇ ਇਸ ਨੂੰ ਸੱਚਾਈ ਤੇ ਇਮਾਨਦਾਰੀ ਦੀ ਜਿੱਤ ਦੱਸਿਆ। ਉਨ੍ਹਾਂ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਤੇ ਉਨ੍ਹਾਂ ਦੀ ਪਤਨੀ ਬੀਬੀ ਹਰਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਰਿਹਾਨ ਨੇ ਕਿਹਾ ਕਿ ਵਿਧਾਇਕ ਬਲਕਾਰ ਸਿੰਘ ਨੇ ਇੱਕ ਜਨਰਲ ਸੀਟ ਉੱਤੇ ਜਨਰਲ ਵਰਗ ਦੇ ਮਿਹਨਤੀ ਉਮੀਦਵਾਰ ਨੂੰ ਪ੍ਰਧਾਨ ਬਣਾ ਕੇ ਕਰਤਾਰਪੁਰ ਦੇ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਵਿਖਾਇਆ ਹੈ। ਇਸ ਫ਼ੈਸਲੇ ਨਾਲ ਕਰਤਾਰਪੁਰ ਵਾਸੀਆਂ, ਪਾਰਟੀ ਵਰਕਰਾਂ ਤੇ ਰਿਸ਼ਤੇਦਾਰਾਂ ਦਾ ਮਾਨ-ਸਨਮਾਨ ਵਧਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਗਏ ਪ੍ਰਧਾਨ ਵਰੁਣ ਬਾਵਾ ਆਮ ਆਦਮੀ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਵਿਧਾਇਕ ਬਲਕਾਰ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ-ਰਾਤ ਕੰਮ ਕੀਤਾ ਹੈ। ਸਤੀਸ਼ ਰਿਹਾਨ ਨੇ ਦੱਸਿਆ ਕਿ ਬਾਵਾ ਪਰਿਵਾਰ ਕਰਤਾਰਪੁਰ ਵਿੱਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ ਅਤੇ ਹਰ ਕੋਈ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਨੌਜਵਾਨ ਵਰਗ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਆਪਣੀ ਅਗਵਾਈ ਹੇਠ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਤੇ ਉੱਚਾਈ ਪ੍ਰਦਾਨ ਕਰਨਗੇ।