- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਲੀ ਜਾਣਕਾਰੀ ਮੁਤਾਬਕ, ਵਿਜੇ ਕੁਮਾਰ ਦਾ ਨਵਾਂ ਪਿੰਡ ਖਾਲੇਵਾਲ ਦੇ ਨਜ਼ਦੀਕ ਲੰਘਦੀ ਚਿੱਟੀ ਵੇਈਂ ਵਿੱਚ ਪੈਰ ਤਿਲਕ ਗਿਆ। ਜਿਸ ਨਾਲ ਉਸ ਦੀ ਡੁੱਬ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੋਹੀਆਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਸੁਰਜੀਤ ਜੰਮੂ, ਲੋਹੀਆਂ ਖ਼ਾਸ : ਥਾਣਾ ਲੋਹੀਆਂ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 58 ਸਾਲਾ ਵਿਅਕਤੀ ਦੀ ਚਿੱਟੀ ਵੇਈਂ ਵਿੱਚ ਪੈਰ ਤਿਲਕਣ ਨਾਲ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਡਾਵਰ 58 ਸਾਲ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ, ਵਿਜੇ ਕੁਮਾਰ ਦਾ ਨਵਾਂ ਪਿੰਡ ਖਾਲੇਵਾਲ ਦੇ ਨਜ਼ਦੀਕ ਲੰਘਦੀ ਚਿੱਟੀ ਵੇਈਂ ਵਿੱਚ ਪੈਰ ਤਿਲਕ ਗਿਆ। ਜਿਸ ਨਾਲ ਉਸ ਦੀ ਡੁੱਬ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੋਹੀਆਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।