- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
6.5 ਸਾਲਾ ਗੈਬਿਨ ਨਾਥ ਨੇ ਮਲੇਸ਼ੀਆ ਵਿੱਚ ਹੋਈ ਕਰਾਟੇ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ,

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ :
ਨਕੋਦਰ ਦੇ ਰਹਿਣ ਵਾਲੇ ਇਕ 6.5 ਸਾਲਾ ਬੱਚੇ ਗੈਬਿਨ ਨਾਥ ਨੇ 26 ਜੂਨ ਨੂੰ ਮਲੇਸ਼ੀਆ ’ਚ ਆਯੋਜਿਤ ਹੋਈ ‘ਓਪਨ ਕਰਾਟੇ ਚੈਂਪੀਅਨਸ਼ਿਪ’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਆਪਣੇ ਸ਼ਹਿਰ ਦਾ ਚਮਕਾਇਆ ਹੈ। ਇਸ ਇਤਿਹਾਸਕ ਜਿੱਤ ਮਗਰੋਂ ਮਲੇਸ਼ੀਆ ਦੇ ਉਪ ਪ੍ਰਧਾਨ ਮੰਤਰੀ ਡਾ. ਅਹਿਮਦ ਜ਼ਾਹਿਦ ਬਿਨ ਹਮੀਦੀ ਨੇ ਇਸ ਨੰਨ੍ਹੇ ਖਿਡਾਰੀ ਦੀ ਅਦਭੁਤ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਉਸਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ। ਮਲੇਸ਼ੀਆ ’ਚ ਤਿਰੰਗਾ ਲਹਿਰਾ ਕੇ ਵਾਪਸ ਨਕੋਦਰ ਪੁੱਜੇ ਗੈਬਿਨ ਨਾਥ ਦੇ ਸਨਮਾਨ ’ਚ ਰਹਿਮਾਨਪੁਰ ਸਥਿਤ ਬਾਬਾ ਚੀਨੇ ਸ਼ਾਹ ਦਰਗਾਹ ’ਚ ਸਨਮਾਨ ਸਮਾਰੋਹ ਦਾ ਕਰਵਾਇਆ ਗਿਆ।
ਇਸ ਮੌਕੇ ਮੁੱਖ ਤੌਰ ’ਤੇ ਪਹੁੰਚੇ ਨਗਰ ਕੌਂਸਲ ਦੇ ਉਪ-ਪ੍ਰਧਾਨ ਵਿਜੇ ਮਡਾਸ, ਭਾਜਪਾ ਦਿਹਾਤੀ ਪ੍ਰਧਾਨ ਮੁਨੀਸ਼ ਧੀਰ, ਭਾਜਪਾ ਮੰਡਲ ਪ੍ਰਧਾਨ ਅਜੇ ਬਜਾਜ ਅਤੇ ਸਾਬਕਾ ਕੌਂਸਲਰ ਹਰੀ ਮਿੱਤਰ ਸੌਂਧੀ ਤੋਂ ਇਲਾਵਾ ਹੋਰ ਕਈ ਨਾਮਵਰ ਸ਼ਖਸੀਅਤਾਂ ਨੇ ਗੈਬਿਨ ਨਾਥ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਨਗਰ ਕੌਂਸਲ ਦੇ ਉਪ-ਪ੍ਰਧਾਨ ਵਿਜੇ ਮਡਾਸ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਅੰਤਰਰਾਸ਼ਟਰੀ ਮੰਚ ’ਤੇ ਮੈਡਲ ਜਿੱਤਣਾ ਪੰਜਾਬ ਤੇ ਪੂਰੇ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਮੁਹੱਲਾ ਨਿਵਾਸੀਆਂ ਅਤੇ ਪੂਰੇ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਛੋਟੇ ਜਿਹੇ ਬੱਚੇ ਵਿੱਚ ਖੇਡ ਪ੍ਰਤੀ ਇੰਨੀ ਲਗਨ ਅਤੇ ਅਨੁਸ਼ਾਸਨ ਦੇਖ ਕੇ ਅੱਜ ਪੂਰਾ ਨਕੋਦਰ ਖੁਦ ਨੂੰ ਮਾਣ ਮਹਿਸੂਸ ਕਰ ਰਿਹਾ ਹੈ। ਗੈਬਿਨ ਨਾਥ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੈਬਿਨ ਨਾਥ ਦੀ ਪੜ੍ਹਾਈ ਅਤੇ ਖੇਡਾਂ ਦੋਵਾਂ ਵਿੱਚ ਹੀ ਬਹੁਤ ਚੰਗੀ ਦਿਲਚਸਪੀ ਹੈ। ਗੈਬਿਨ ਦਾ ਸੁਪਨਾ ਹੈ ਕਿ ਉਹ ਵੱਡਾ ਹੋ ਕੇ ਆਈਪੀਐੱਸ ਅਫ਼ਸਰ ਬਣੇ ਅਤੇ ਦੇਸ਼ ਦੀ ਸੇਵਾ ਕਰਕੇ ਦੇਸ਼ ਲਈ ਕੁਝ ਵੱਡਾ ਯੋਗਦਾਨ ਪਾਵੇ।
ਆਪਣੇ ਤਾਏ ਰਾਜਿੰਦਰ ਨਾਥ ਸਨੀ ਨੂੰ ਘਰ ਵਿੱਚ ਕਰਾਟੇ ਦੀ ਪ੍ਰੈਕਟਿਸ ਕਰਦੇ ਦੇਖ ਕੇ ਗੈਬਿਨ ਇਸ ਖੇਡ ਵੱਲ ਆਕਰਸ਼ਿਤ ਹੋਇਆ ਸੀ। ਕੋਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੈਬਿਨ ਬੇਹੱਦ ਪ੍ਰਤਿਭਾਸ਼ਾਲੀ ਹੈ ਅਤੇ ਦੂਜਿਆਂ ਨੂੰ ਖੇਡਦੇ ਦੇਖ ਕੇ ਉਸਨੇ ਬਹੁਤ ਘੱਟ ਉਮਰ ਵਿੱਚ ਖੇਡ ਦੀਆਂ ਬਾਰੀਕੀਆਂ ਨੂੰ ਸਿੱਖ ਲਿਆ, ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।