- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੇ ਮੁਕਾਬਲੇ ਵਿੱਚ ਪੰਜਾਬ ਪੁਲਿਸ ਨੇ ਸ਼ੁਰੂ ਤੋਂ ਹੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਮੈਚ ਦੇ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਦੂਜੇ ਕੁਆਰਟਰ ਵਿੱਚ ਪੰਜਾਬ ਪੁਲਿਸ ਨੇ ਆਪਣਾ ਹਮਲਾਵਰ ਖੇਡ ਦਾ ਅੰਦਾਜ਼ ਦਿਖਾਉਂਦਿਆਂ ਤਿੰਨ ਗੋਲ ਕੀਤੇ, ਜਦਕਿ ਸੀ.ਏ.ਜੀ. ਦਿੱਲੀ ਦੀ ਟੀਮ ਤੀਜੇ ਕੁਆਰਟਰ ਵਿੱਚ ਇੱਕ ਗੋਲ ਕਰਨ ਵਿੱਚ ਸਫਲ ਰਹੀ। ਚੌਥੇ ਕੁਆਰਟਰ ਵਿੱਚ ਕੋਈ ਹੋਰ ਗੋਲ ਨਹੀਂ ਹੋ ਸਕਿਆ ਅਤੇ ਪੰਜਾਬ ਪੁਲਿਸ ਨੇ 3-1 ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ।

ਸਟਾਫ ਰਿਪਰੋਟਰ, ਜਲੰਧਰ: ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪੂਲ-ਸੀ ਦੇ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੀ ਟੀਮ ਨੇ ਸੀ.ਏ.ਜੀ. ਦਿੱਲੀ ਨੂੰ 3-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪੂਲ-ਡੀ ਦੇ ਮੁਕਾਬਲੇ ਵਿੱਚ ਪੰਜਾਬ ਐਂਡ ਸਿੰਧ ਬੈਂਕ, ਦਿੱਲੀ ਦੀ ਟੀਮ ਨੇ ਸੀਆਰਪੀਐਫ, ਦਿੱਲੀ ਨੂੰ 1-0 ਗੋਲ ਨਾਲ ਹਰਾ ਕੇ ਜਿੱਤ ਦਰਜ ਕੀਤੀ। ਪਿਛਲੀ ਜੇਤੂ ੁਿੲੰਡੀਅਨ ਆਇਲ ਨੇ ਰੇਲ ਕੋਚ ਫੈਕਟਰੀ ਨੂੰ 2-0 ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲੇ ਮੁਕਾਬਲੇ ਵਿੱਚ ਪੰਜਾਬ ਪੁਲਿਸ ਨੇ ਸ਼ੁਰੂ ਤੋਂ ਹੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਮੈਚ ਦੇ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਦੂਜੇ ਕੁਆਰਟਰ ਵਿੱਚ ਪੰਜਾਬ ਪੁਲਿਸ ਨੇ ਆਪਣਾ ਹਮਲਾਵਰ ਖੇਡ ਦਾ ਅੰਦਾਜ਼ ਦਿਖਾਉਂਦਿਆਂ ਤਿੰਨ ਗੋਲ ਕੀਤੇ, ਜਦਕਿ ਸੀ.ਏ.ਜੀ. ਦਿੱਲੀ ਦੀ ਟੀਮ ਤੀਜੇ ਕੁਆਰਟਰ ਵਿੱਚ ਇੱਕ ਗੋਲ ਕਰਨ ਵਿੱਚ ਸਫਲ ਰਹੀ। ਚੌਥੇ ਕੁਆਰਟਰ ਵਿੱਚ ਕੋਈ ਹੋਰ ਗੋਲ ਨਹੀਂ ਹੋ ਸਕਿਆ ਅਤੇ ਪੰਜਾਬ ਪੁਲਿਸ ਨੇ 3-1 ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ।
ਪੰਜਾਬ ਪੁਲਿਸ ਵੱਲੋਂ ਧਰਮਵੀਰ ਸਿੰਘ ਨੇ 23ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ 25ਵੇਂ ਅਤੇ 29ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਟੀਮ ਦੀ ਬੜ੍ਹਤ 3-0 ਕਰ ਦਿੱਤੀ। ਸੀ.ਏ.ਜੀ. ਦਿੱਲੀ ਵੱਲੋਂ ਆਮਿਦ ਖਾਨ ਪਠਾਨ ਨੇ 51ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਸਕੋਰ 3-1 ਕੀਤਾ, ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।
ਦੂਜੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਸੀਆਰਪੀਐਫ ਦਿੱਲੀ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪਹਿਲੇ ਤਿੰਨ ਕੁਆਰਟਰਾਂ ਦੌਰਾਨ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਗੋਲ ਕਰਨ ਲਈ ਕਈ ਹਮਲੇ ਕੀਤੇ, ਪਰ ਕਿਸੇ ਵੀ ਟੀਮ ਨੂੰ ਸਫਲਤਾ ਨਹੀਂ ਮਿਲੀ। ਮੈਚ ਦਾ ਫੈਸਲਾਕੁੰਨ ਪਲ 49ਵੇਂ ਮਿੰਟ ਵਿੱਚ ਆਇਆ, ਜਦੋਂ ਪੰਜਾਬ ਐਂਡ ਸਿੰਧ ਬੈਂਕ ਦੇ ਖਿਡਾਰੀ ਯੁਵਰਾਜ ਸਿੰਘ (ਜਰਸੀ ਨੰਬਰ 3) ਨੇ ਪੈਨਲਟੀ ਕਾਰਨਰ ਰਾਹੀਂ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਸੀਆਰਪੀਐਫ ਦੀ ਟੀਮ ਨੇ ਬਰਾਬਰੀ ਕਰਨ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਪੰਜਾਬ ਐਂਡ ਸਿੰਧ ਬੈਂਕ ਦੇ ਖਿਡਾਰੀਆਂ ਨੇ ਆਪਣੀ ਬੜ੍ਹਤ ਬਰਕਰਾਰ ਰੱਖੀ। ਇਸ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਨੇ ਇਹ ਮੁਕਾਬਲਾ 1-0 ਨਾਲ ਆਪਣੇ ਨਾਮ ਕੀਤਾ।
ਤੀਜਾ ਮੈਚ ਇੰਡੀਅਨ ਆਇਲ ਮੁੰਬਈ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਰਮਿਆਨ ਖੇਡਿਆ ਗਿਆ। ਖੇਡ ਦੇ ਚੌਥੇ ਮਿੰਟ ਵਿੱਚ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 32ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅਰਮਾਨ ਕੁਰੈਸ਼ੀ ਨੇ ਗੋਲ ਕਰਕੇ ਸਕੋਰ 2-0 ਕੀਤਾ। ਇਹ ਮੈਚ ਜਿੱਤ ਕੇ ਇੰਡੀਅਨ ਆਇਲ ਮੁੰਬਈ ਕਵਾਰਟਰ ਫਾਇਨਲ ਵਿਚ ਪ੍ਰਵੇਸ਼ ਕਰ ਲਿਆ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਅੰਪਾਇਰ ਤਰਲੋਕ ਸਿੰਘ ਭੁੱਲਰ (ਕੈਨੇਡਾ), ਇਕਬਾਲ ਸਿੰਘ ਸੰਧੂ ਸੀਈਓ ਸੁਰਜੀਤ ਹਾਕੀ ਅਤੇ ਉਲੰਪੀਅਨ ਰਜਿੰਦਰ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਪ੍ਰਫੈਸਰ ਕ੍ਰਿਪਾਲ ਸਿੰਘ ਮਠਾਰੂ, ਰਾਮ ਪ੍ਰਤਾਪ, ਐਲ ਆਰ ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਟੁੱਟ, ਲਖਵਿੰਦਰ ਪਾਲ ਸਿੰਘ ਖਹਿਰਾ, ਨਵਦੀਪ ਸਿੰਘ ਗਿੱਲ, ਸੰਦੀਪ ਸਿੰਘ ਘੁੰਮਣ, ਹਰਿੰਦਰ ਸਿੰਘ ਸੰਘਾ, ਪਵਨ ਅਗਰਵਾਲ, ਪ੍ਰਦੀਪ ਕੁਮਾਰ, ਗੌਰਵ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਧਰਮਪਤਨੀ ਅਮਨਦੀਪ ਕੌਰ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੀ ਧਰਮ ਪਤਨੀ ਇੱਲੀ ਸਦੀਕੀ ਦਾ ਸਨਮਾਨ ਗੁਰਵਿੰਦਰ ਸਿੰਘ ਸੰਧੂ ਅਤੇ ਸੁਰਿੰਦਰ ਭਾਪਾ ਨੇ ਵਿਸ਼ੇਸ਼ ਤੌਰ ਤੇ ਕੀਤਾ।
24 ਨਵੰਬਰ ਦੇ ਮੈਚ
ਸੀਏਜੀ ਦਿੱਲੀ ਬਨਾਮ ਇੰਡੀਅਨ ਨੇਵੀ ਮੁੰਬਈ – 2-15 ਵਜੇ ਬਾਅਦ ਦੁਪਿਹਰ
ਇੰਡੀਅਨ ਏਅਰ ਫੌਰਸ ਬਨਾਮ ਸੀਆਰਪੀਐਫ ਦਿੱਲੀ – 3-45 ਵਜੇ ਬਾਅਦ ਦੁਪਿਹਰ
ਪੀਐਨਬੀ ਦਿੱਲੀ ਬਨਾਮ ਆਰਮੀ ਇਲੈਵਨ ਦਿੱਲੀ- 5-30 ਵਜੇ ਸ਼ਾਮ