- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮੋਨੀਆ ਗੈਸ ਦਾ ਵਾਤਾਵਰਣ ਵਿਚ ਫੈਲਣਾ ਲੋਕਾਂ ਦੇ ਭੱਵਿਖ ਲਈ ਨੁਕਸਾਨ ਦੇਹ

- ਸਰੀਰਕ ਬਿਮਾਰੀਆਂ ਦਾ ਵੱਡਾ ਕਾਰਨ ਖੇਤਾਂ ਵਿਚ ਯੂਰੀਏ ਦੀ ਅਧਿਕ ਵਰਤੋਂ : ਧੀਮਾਨ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਰਸਾਇਣਕ ਤੱਤ ਭਾਵੇਂ ਮਨੁੱਖ ਲਈ ਲੁੜੀਂਦੇ ਹਨ। ਇਨ੍ਹਾਂ ਦੀ ਬਹੁਤਾਤ ਵਰਤੋਂ ਕਾਰਨ ਸਾਡੀ ਹਵਾ, ਪਾਣੀ, ਮਿੱਟੀ ਅਤੇ ਭੋਜਨ ਪਦਾਰਥ ਜ਼ਹਿਰੀਲੇ ਹੋ ਰਹੇ ਹਨ ਜਿਸ ਕਾਰਨ ਪ੍ਰਭਾਵ ਬੱਚਿਆਂ, ਪੰਛੀਆਂ, ਆਮ ਲੋਕਾਂ, ਦੁਧਾਰੂ ਜਾਨਵਰਾਂ ਅਤੇ ਪਾਣੀ ਵਿਚ ਹਰ ਜੀਵ ਜੰਤੂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਸਭ ਲਈ ਸਰਕਾਰਾਂ ਦੀਆਂ ਅਣਗਹਿਲੀਆਂ ਜ਼ਿੰਮੇਵਾਰ ਹਨ ਤੇ ਜੇਕਰ ਇਹੀ ਵਰਤਾਰਾ ਲਗਾਤਾਰ ਜਾਰੀ ਰਿਹਾ ਤਾਂ ਪੰਜਾਬ ਪੂਰੀ ਤਰ੍ਹਾਂ ਰੋਗੀ ਬਣਾ ਜਾਵੇਗਾ।
ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਦੇ ਵਾਤਾਵਰਣ ਮੰਤਰਾਲੇ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ ਦੀਆਂ ਅਣਗਹਿਲੀਆਂ ਪ੍ਰਤੀ ਲੋਕਾਂ ਦੇ ਜੀਵਨ ਵਿਚ ਘੁਲ ਰਹੀਆਂ ਜ਼ਹਿਰਾਂ ਪ੍ਰਤੀ ਚੁੱਪੀ ਸਾਧਣ ਦੀ ਨਿੰਦਾ ਕਰਦਿਆਂ ਕਿਹਾ ਕਿ ਬਨਸਪਤੀ ਦੀ ਸੁੰਦਰਤਾ ਤੇ ਮਜ਼ਬੂਤੀ ਕੁਰਦਤੀ ਸੰਸਸਾਧਨਾ ਦੀ ਹੋਂਦ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਤੇਜ਼ ਘੁਲਣਸ਼ੀਲ ਹੁੰਦਾ ਹੈ ਤਾਂ ਉਸ ਦੀ ਰਸਾਇਣਕ ਕ੍ਰਿਆ ਵਿਚੋਂ ਅਮੋਨੀਆ ਗੈਸ ਪੈਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਖੇਤਾਂ ਵਿਚ ਵਰਤਿਆ ਜਾ ਰਿਹਾ ਯੂਰੀਆ ਜਦੋਂ ਖੇਤਾਂ ਵਿਚ ਖੜ੍ਹੇ ਪਾਣੀ ਵਿਚ ਘੁੱਲਦਾ ਹੈ ਤਾਂ ਉਸ ਕ੍ਰਿਆ ਨਾਲ ਅਮੋਨੀਆਂ ਗੈਸ ਪੈਦਾ ਹੁੰਦੀ ਹੈ। ਪਰ ਅਮੋਨੀਆ ਸਾਡੇ ਸਭ ਲਈ ਵਿਨਾਸ਼ ਕਾਰੀ ਹੈ। ਜਦੋਂ ਲੋਕ ਸਵੇਰੇ ਸ਼ਾਮੀ ਪਿੰਡਾਂ ਵਿਚ ਸੈਰ ਕਰਦੇ ਹਨ ਤੇ ਖੇਤਾਂ ਵਿਚ ਕੰਮ ਕਰਦੇ ਹਨ ਅਮੋਨੀਆ ਦੀ ਤੇਜ ਦੁਰਗੰਧ ਆਉਂਦੀ ਹੈ ਤੇ ਜਿਸ ਦਾ ਬੁਰਾ ਪ੍ਰਭਾਵ ਕਿਸਾਨਾ ਦੀ ਸਿਹਤ ਉੱਤੇ ਵੀ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਅਮੋਨੀਆਂ ਗੈਸ ਦੇ ਲੱਛਣਾਂ ਦਾ ਪ੍ਰਭਾਵ ਫੇਫੜਿਆਂ, ਸਾਹ ਦੀ ਕ੍ਰਿਆ, ਅੱਖਾਂ, ਕੈਂਸਰ, ਦਮਾ ਆਦਿ ਬਿਮਾਰੀਆਂ ਨੂੰ ਫੈਲਾਉਣ ਲਈ ਜਿਆਦਾ ਹੈ, ਇੱਥੋਂ ਤੱਕ ਕਿ ਸਾਹ ਲੈਣ ਦੀ ਲੰਬਾਈ ਨੂੰ ਘਟਾਉਂਦੀ ਹੈ, ਸਾਹ ਲੈਣ ਵਿਚ ਮੁਸਿ਼ਕਲ ਦਾ ਆਉਣਾ, ਛਾਤੀ ਅੰਦਰ ਘੁਟਣ ਮਹਿਸੂਸ ਕਰਨਾ, ਅੱਖਾਂ ਦੀ ਰੋਸ਼ਨੀ ਨੂੰ ਘਟਾਉਣ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਵੇਰ ਵੇਲੇ ਹਲਕੀ ਜਹੀ ਲੇਅਰ ਵੀ ਨਜ਼ਰ ਆਉਂਦੀ ਹੈ। ਖਾਸ ਕਰ ਕੇ ਇਸ ਦਾ ਅਸਰ 8,9 ਸਾਲ ਦੀ ਘੱਟ ਉਮਰ ਵਾਲੇ ਬੱਚਿਆਂ ਅਤੇ ਗਰਭਵਤੀ ਔਰਤਾਂ, ਬੱਚਿਆਂ ਦੀ ਯਾਦਦਾਸ਼ਤ ਉਤੇ ਵੀ ਪੈਂਦਾ ਹੈ। ਜਿਨ੍ਹਾਂ ਸਕੂਲਾਂ ਦੇ ਆਸ ਪਾਸ ਯੁਰੀਏ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਨੂੰ ਘੱਟੋ ਖਹਟ ਉਸ ਵਾਤਾਵਰਣ ਵਿਚ ਲਗਾਤਾਰ 5-6 ਘੰਟੇ ਰਹਿਣਾ ਪੈਂਦਾ ਹੈ। ਬੱਚਿਆਂ ਦੇ ਸਰੀਰਕ ਅੰਗ ਨਰਮ ਤੇ ਨਾਜਕ ਹੁੰਦੇ ਹਨ ਤੇ ਉਹ ਇਨ੍ਹਾਂ ਕ੍ਰਿਆਵਾਂ ਦਾ ਸਾਹਮਣਾ ਨਹੀਂ ਕਰ ਸਕਦੇ। ਧੀਮਾਨ ਨੇ ਕਿਹਾ ਕਿ ਵਾਤਾਵਰਣ ਵਿਚ ਗਿਰਾਵਟ ਲਈ ਵੀ ਸਰਕਾਰਾਂ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨ। ਨਤੀਜੇ ਭਵਿੱਖ ਲਈ ਵਿਨਾਸ਼ਕਾਰੀ ਨਿਕਲੇ ਰਹੇ ਹਨ। ਪੰਜਾਬ ਦੇ ਲੋਕਾਂ ਲਈ ਇਹ ਇਕ ਗੰਭੀਰ ਚੁਣੌਤੀ ਬਣ ਚੁੱਕੀ ਹੈ।
ਝੋਨੇ ਦੇ ਚੱਕਰ ਵਿੱਚੋਂ ਬਾਹਰ ਆਉਣ ਦੀ ਲੋੜ : ਇਸ ਸਬੰਧੀ ਖ਼ੇਤੀਬਾੜੀ ਮਾਹਿਰਾਂ ਨੇ ਦੱਸਿਆ ਕਿ ਕਿਸਾਨ ਨੂੰ ਤੁਰੰਤ ਝੋਨੇ ਇਸ ਚੱਕਰ ਵਿਚੋਂ ਬਾਹਰ ਕੱਢਣ ਦੀ ਲੋੜ ਹੈ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਣ ਵਿਚ ਘੁਲ ਰਹੀਆਂ ਜ਼ਹਿਰਾਂ ਅਤੇ ਰਸਾਇਣਕ ਤੱਤਾਂ ਦੀ ਵੱਧ ਰਹੀ ਵਰਤੋਂ ਦੇ ਵਿਰੁੱਧ ਲਾਮਬੰਦ ਹੋਣ ਤੇ ਮੁਫ਼ਤ ਖੋਰੀਆਂ ਨੀਤੀਆਂ ਦੀ ਥਾਂ ਜੀਵਨ ਦੀ ਸਥਿਰਤਾ ਵੱਲ ਤੇ ਰੁਜ਼ਗਾਰ ਵੱਲ ਧਿਆਨ ਦਿੱਤਾ ਜਾਵੇ।