- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਭੂੰਗਾ ‘ਚ ਬੀਤੀ ਰਾਤ ਅਣਪਛਾਤੇ ਵਿਅਕਤੀਆ ਵੱਲੋ ਘਰ ਦੇ ਬਾਹਰ ਖੜੀ ਮਹਿੰਦਰਾ ਪਿਕਅੱਪ ਤੇ ਮੋਟਰਸਾਈਕਲ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਮੌਕੇ ਮਾਲਕ ਪਰਮਜੀਤ ਸਿੰਘ ਪੰਮੀ ਵਾਸੀ ਭੰੂਗਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਨਰਸਰੀ ਦਾ ਕੰਮ ਕਰਦੇ ਹਨ ਤੇ ਉਨਾਂ੍ਹ ਵੱਲੋ ਰੋਜਾਨਾ ਦੀ ਤਰਾਂ੍ਹ ਆਪਣੀ ਮਹਿੰਦਰਾ ਪਿਕਅੱਪ ਗੱਡੀ ਨੂੰ ਘਰ ਦੇ ਬਾਹਰ ਬਣੀ ਸ਼ੈਡ ਵਿੱਚ ਖੜਾ ਕੀਤਾ ਹੋਇਆ ਸੀ ।

ਕਮਲ, ਪੰਜਾਬੀ ਜਾਗਰਣ, ਹਰਿਆਣਾ : ਪਿੰਡ ਭੂੰਗਾ ‘ਚ ਬੀਤੀ ਰਾਤ ਅਣਪਛਾਤੇ ਵਿਅਕਤੀਆ ਵੱਲੋ ਘਰ ਦੇ ਬਾਹਰ ਖੜੀ ਮਹਿੰਦਰਾ ਪਿਕਅੱਪ ਤੇ ਮੋਟਰਸਾਈਕਲ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਮੌਕੇ ਮਾਲਕ ਪਰਮਜੀਤ ਸਿੰਘ ਪੰਮੀ ਵਾਸੀ ਭੰੂਗਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਨਰਸਰੀ ਦਾ ਕੰਮ ਕਰਦੇ ਹਨ ਤੇ ਉਨਾਂ੍ਹ ਵੱਲੋ ਰੋਜਾਨਾ ਦੀ ਤਰਾਂ੍ਹ ਆਪਣੀ ਮਹਿੰਦਰਾ ਪਿਕਅੱਪ ਗੱਡੀ ਨੂੰ ਘਰ ਦੇ ਬਾਹਰ ਬਣੀ ਸ਼ੈਡ ਵਿੱਚ ਖੜਾ ਕੀਤਾ ਹੋਇਆ ਸੀ ।ਅਤੇ ਰਾਤ 11 ਵਜੇ ਦੇ ਕਰੀਬ ਉਨਾਂ੍ਹ ਨੂੰ ਕੱੁਝ ਜਲਣ ਦੀ ਬਦਬੂ ਆਈ ਤਾ ਉਨਾਂ੍ਹ ਜਦੋ ਘਰ ਦੇ ਬਾਹਰ ਗੇਟ ਖੋਲ ਕੇ ਦੇਖਿਆ ਤਾ ਉਨਾਂ੍ਹ ਦੀ ਘਰ ਦੇ ਬਾਹਰ ਖੜੀ ਗੱਡੀ ਨੂੰ ਅੱਗ ਲੱਗੀ ਪਈ ਸੀ ਤੇ ਗੱਡੀ ਨਾਲ ਖੜਾ ਮੋਟਸਾਈਕਲ ਵੀ ਅੱਗ ਦੀ ਲਪੇਟ ਵਿੱਚ ਸੀ ਉਨਾਂ੍ਹ ਦੱਸਿਆ ਕਿ ਇਸ ਸਬੰਧੀ ਉਨਾ੍ਹ ਭੰੂਗਾ ਚੋਕੀ ਨੂੰ ਇਤਲਾਹ ਦਿੱਤੀ ਤੇ ਚੋਕੀ ਇੰਚਾਰਜ ਜਗਦੀਸ਼ ਕੁਮਾਰ ਸੂਚਨਾ ਮਿਲਣ ਤੋ ਕੱੁਝ ਹੀ ਮਿੰਟਾ ਵਿੱਚ ਉਹਾਂ ਦੇ ਘਰ ਆ ਗਏ ਉਨਾਂ੍ਹ ਵੱਲੋ ਬਣਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਉਨਾਂ੍ਹ ਦੱਸਿਆ ਕਿ ਉਨਾਂ੍ਹ ਦੀ ਕਿਸੇ ਨਾਲ ਕੋਈ ਰੰਜਿਸ ਨਹੀ ਹੈ ।
ਇਸ ਸਬੰਧੀ ਚੋਕੀ ਇੰਚਾਰਜ ਜਗਦੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨਾਂ੍ਹ ਨੂੰ ਪਰਮਜੀਤ ਸਿੰਘ ਪੰਮੀ ਵੱਲੋ ਘਟਨਾ ਸਬੰਧੀ ਫੋਨ ਕਾਲ ਕੀਤੀ ਗਈ ਸੀ ਤੇ ਉਨਾ੍ਹ ਵੱਲੋ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ।