- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਪਿੰਦਰ ਸਿੰਘ ਖ਼ੇਤੀਬਾੜੀ ਅਫਸਰ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਗੁਰਮੇਜ ਸਿੰਘ ਵਾਸੀ ਭੱਠ, ਅਮਰਿੰਦਰ ਸਿੰਘ ਤੇ ਦਿਲਾਵਰ ਸਿੰਘ ਵਾਸੀ ਕਾਲਕੱਟ ਥਾਣਾ ਬੁੱਲੋਵਾਲ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਾਨਗੜ੍ਹ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਅਵਤਾਰ ਵਾਸੀ ਧੁੱਗਾ ਕਲਾਂ ਤੇ ਧੁੱਗਾ ਕਲਾਂ ਸੁਸਾਇਟੀ ਦੇ ਸੈਕਟਰੀ ਤਜਿੰਦਰ ਸਿੰਘ ਉਰਫ਼ ਰਾਜਾ ਨੇ ਆਪਣੇ ਇਕ ਹੋਰ ਸਾਥੀ ਗੋਪੀ ਨਾਲ ਮਿਲ ਕੇ ਉਨ੍ਹਾਂ ਕੋਲੋਂ 299 ਬੋਰੇ ਡੀਏਪੀ ਖ਼ਾਦ ਤੇ 149 ਬੋਰੇ ਪੋਟਾਸ਼ ਦੀ ਅਦਾਇਗੀ ਕਰਵਾ ਕੇ ਉਨ੍ਹਾਂ ਨੂੰ ਨਾ ਤਾਂ ਖ਼ਾਦ ਦਿੱਤੀ ਤੇ ਨਾ ਹੀ ਪੈਸਿਆਂ ਬਾਰੇ ਕੁਝ ਜਾਣਕਾਰੀ ਦਿੱਤੀ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਥਾਣਾ ਗੜ੍ਹਦੀਵਾਲ ਦੀ ਪੁਲਿਸ ਨੇ ਕੋਆਪਰੇਟਿਵ ਸੁਸਾਇਟੀ ਦੇ ਦੋ ਅਜਿਹੇ ਸੈਕਟਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਕ ਕਿਸਾਨ ਕੋਲੋਂ ਪੈਸੇ ਵਸੂਲ ਕੇ ਉਸ ਨੂੰ ਦਿੱਤੀ ਜਾਣ ਵਾਲੀ ਖ਼ਾਦ ਆਪਣੇ ਹੀ ਘਰਾਂ 'ਚ ਰਖਵਾ ਲਈ। ਪੁਲਿਸ ਨੇ ਖ਼ਾਦ ਦੇ 48 ਬੋਰੇ ਬਰਾਮਦ ਕਰ ਕੇ ਦੋਹਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਪਿੰਦਰ ਸਿੰਘ ਖ਼ੇਤੀਬਾੜੀ ਅਫਸਰ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਗੁਰਮੇਜ ਸਿੰਘ ਵਾਸੀ ਭੱਠ, ਅਮਰਿੰਦਰ ਸਿੰਘ ਤੇ ਦਿਲਾਵਰ ਸਿੰਘ ਵਾਸੀ ਕਾਲਕੱਟ ਥਾਣਾ ਬੁੱਲੋਵਾਲ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਾਨਗੜ੍ਹ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਅਵਤਾਰ ਵਾਸੀ ਧੁੱਗਾ ਕਲਾਂ ਤੇ ਧੁੱਗਾ ਕਲਾਂ ਸੁਸਾਇਟੀ ਦੇ ਸੈਕਟਰੀ ਤਜਿੰਦਰ ਸਿੰਘ ਉਰਫ਼ ਰਾਜਾ ਨੇ ਆਪਣੇ ਇਕ ਹੋਰ ਸਾਥੀ ਗੋਪੀ ਨਾਲ ਮਿਲ ਕੇ ਉਨ੍ਹਾਂ ਕੋਲੋਂ 299 ਬੋਰੇ ਡੀਏਪੀ ਖ਼ਾਦ ਤੇ 149 ਬੋਰੇ ਪੋਟਾਸ਼ ਦੀ ਅਦਾਇਗੀ ਕਰਵਾ ਕੇ ਉਨ੍ਹਾਂ ਨੂੰ ਨਾ ਤਾਂ ਖ਼ਾਦ ਦਿੱਤੀ ਤੇ ਨਾ ਹੀ ਪੈਸਿਆਂ ਬਾਰੇ ਕੁਝ ਜਾਣਕਾਰੀ ਦਿੱਤੀ। ਉਨ੍ਹਾਂ ਇਸ ਖ਼ਾਦ ਦੀ ਨਾ ਤਾਂ ਕੋਈ ਬਿਲਟੀ ਅਤੇ ਨਾ ਬਿੱਲ ਦਿੱਤਾ ਬਲਕਿ ਸਾਰੀ ਖ਼ਾਦ ਦੀ ਸਪਲਾਈ ਆਪਣੇੇ ਘਰ ਕਰ ਲਈ। ਪੁਲਿਸ ਨੇ ਤੁਰੰਤ ਛਾਪੇਮਾਰੀ ਕਰ ਕੇ ਉਨ੍ਹਾਂ ਦੇ ਘਰਾਂ 'ਚੋਂ ਬਰਾਮਦ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।