ਨਾਮਜ਼ਦਗੀ ਪੱਤਰ ਦਾਖ਼ਲ ਕਰ ਕੇ ਆਪੋ-ਆਪਣੀ ਜਿੱਤ ਦੇ ਦਾਅਵੇ, ਆਖਰੀ ਦਿਨ ਲੱਗਿਆ ਮੇਲਾ
ਨਾਮਜਦਗੀ ਪੱਤਰ ਦਾਖ਼ਲ ਕਰਕੇ ਆਪੋ ਆਪਣੀ ਜਿੱਤ ਦੇ ਦਾਅਵੇ
Publish Date: Thu, 25 Jun 2026 05:53 PM (IST)
Updated Date: Fri, 26 Jun 2026 04:07 AM (IST)

ਆਪਣੇ ਉਮੀਦਵਾਰਾਂ ਨਾਲ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਾਮਜ਼ਦਗੀਆਂ ਦੇ ਆਖ਼ਰੀ ਦਿਨ ਅੱਜ ਅੱਜ ਜਿਲ੍ਹਾਂ ਪ੍ਰਸ਼ਾਨ ਵਲੋਂ ਬਣਾਏ ਗਏ ਨੋਡਲ ਕੇਂਦਰਾਂ ’ਤੇ ਸੱਤਾਧਾਰੀ , ਵਿਰੋਧੀ ਪਾਰਟੀਆਂ ਅਤੇ ਆਜਾਦ ਉਮੀਦਵਾਰਾਂ ਵਲੋਂ ਆਪੋ ਆਪਣੇ ਨਾਮਜਦਗੀ ਪੱਤਰ ਦਾਖ਼ਲ ਕਰਵਾਉਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਅਤੇ ਆਪੋ ਆਪਣੀ ਜਿੱਤੇ ਦਾਅਵੇ ਕੀਤੇ। ਸ਼ੋਮਣੀ ਅਕਾਲੀ ਦਲ ਬਾਦਲ ਆਪਣੇ ਉਮੀਦਵਾਰਾਂ ਦੀ ਨਾਮਜਦਗੀ ਵਿਚ ਮੋਹਰੀ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਿਲ੍ਹਾਂ ਪ੍ਰਸ਼ਾਸਨ ਕੰਪਲੈਕਸ ਵਿਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਆਪਣੇ ਲਾਮ ਲਸ਼ਕਰ ਨੂੰ ਲੈ ਕੇ ਆਪਣੇ ਨਾਮਜਦ ਕੀਤੇ ਸਾਰੇ ਉਮੀਦਵਾਰਾਂ ਦੇ ਪੱਤਰ ਦਾਖ਼ਲ ਕਰਵਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਵਿਚ ਕੀਤੇ ਵਿਕਾਸ ਕੰਮਾਂ ਦੇ ਨਾਮ ’ਤੇ ਹੀ ਵੋਟ ਮੰਗੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 100 ਕਰੋੜ ਤੋਂ ਵੱਧ ਦੇ ਵਿਕਾਸ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਹੁਸ਼ਿਆਰਪੁਰ ਸ਼ਹਿਰ ਵਿਚ ਵਿਕਾਸ ਕੰਮ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਆਪਣੇ ਕਾਰਜਕਾਲ ਦੌਰਾਨ ਆਖਰੀ ਸਮੇਂ ਵਿਚ ਕੰਮ ਕਰਵਾਉਂਦੀਆਂ ਹਨ ਜਦਿਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ ਹੀ ਆਪਣੇ ਸਾਰੇ ਕੰਮ ਪਹਿਲਾਂ ਹੀ ਖ਼ਤਮ ਕਰਕੇ ਹੀ ਵੋਟ ਮੰਗਣ ਲਈ ਲੋਕ ਕਚਿਹਰੀ ਵਿਚ ਆਏ ਹਨ। ਉਨ੍ਹਾਂ ਮੁੜ ਨਗਰ ਨਿਗਮ ’ਚ ਆਪਣੀ ਜਿੱਤ ਦਾ ਦਾਅਵਾ ਕੀਤਾ। ਕਾਂਗਰਸ ਵੱਲੋਂ ਵੀ ਨਾਮਜਦਗੀ ਪੱਤਰ ਦਾਖ਼ਲ ਕਾਂਗਰਸ ਦੇ ਉਮੀਦਵਾਰਾਂ ਵਲੋਂ ਵੀ ਅੱਜ ਆਪਣੇ ਸਾਰੇ ਉਮੀਦਵਾਰਾਂ ਵਲੋਂ ਅੱਜ ਆਪਣੇ ਨਾਮਜਦਗੀ ਪੱਤਰ ਦਾਖ਼ਲ ਕਰਵਾਉਣ ਲਈ ਸਾਰੇ ਉਮੀਦਵਾਰਾਂ ਨੂੰ ਲੈ ਕੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਕੰਮਾਂ ਦੇ ਦਾਅਵੇ ਖ਼ੋਖਲੇ ਹਨ ਜਦਕਿ ਜਮੀਨੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬਣੀਆਂ ਨਵੀਆਂ ਸੜਕਾਂ ਅਜੇ ਤੱਕ ਪੂਰੀਆਂ ਨਹੀਆਂ ਬਣੀਆਂ ਅਤੇ ਜਿਹੜੀਆਂ ਬਣਾਈਆਂ ਗਈਆਂ ਹਨ ਉਹ ਟੋਟਿਆਂ ਵਿਚ ਬਣੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਾਜਾਇਜ ਕਬਜੇ, ਪੀਣ ਵਾਲੇ ਪਾਣੀ ਦੀ ਸਮੱਸਿਆ, ਵਿਰੋਧੀਆਂ ਨਾਲ ਭੇਦਭਾਵ ਵਰਗੇ ਮੁੱਦਿਆਂ ਨੂੰ ਲੈ ਕੇ ਜਨਤਾ ਦੀ ਕਚਿਹਰੀ ਵਿਚ ਜਾਣਗੇ। ਉਨ੍ਹਾਂ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ। ਅਕਾਲੀ ਦਲ ਰਿਹਾ ਮੋਹਰੀ ਸ਼ੋਮਣੀ ਅਕਾਲੀ ਦਲ ਬਾਦਲ ਵਲੋਂ ਬਣਾਏ ਨਵੇਂ ਹਲਕਾ ਇੰਚਾਰਜ ਸੰਜੀਵ ਤਲਵਾੜ ਦੀ ਅਗਵਾਈ ਹੇਠ ਉਮੀਦਵਾਰਾਂ ਨੇ ਇਸ ਕੰਮ ਵਿਚ ਬਾਜੀ ਮਾਰੀ ਅਤੇ ਪਹਿਲਾਂ ਹੀ ਸਭ ਉਮੀਦਵਾਰਾਂ ਦੀ ਨਾਮਜਦਗੀ ਕਰਵਾ ਦਿੱਤੀ ਅਤੇ ਆਪਣਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਉਨ੍ਹਾਂ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਲੋਕ ਕਚਿਹਰੀ ਵਿਚ ਜਾਣਗੇ। ਭਾਜਪਾ ਦੀ ਚਾਲ ਸੁਸਤ ਨਗਰ ਨਿਗਮ ਚੋਣਾ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਅਤੇ ਨਾਮਜਦਗੀ ਸੁਸਤ ਰਹੀ। ਪਾਰਟੀ ਨੇ ਕਈ ਸਾਬਕਾ ਕੌਂਸਲਰਾਂ ਨੂੰ ਟਿਕਟ ਨਾ ਦੇ ਕੇ ਨਵੇਂ ਚਿਹਰੇ ਵੀ ਉਤਾਰੇ ਹਨ ਪਰੰਤੂ ਉਨ੍ਹਾਂ ਦੇ ਕਈ ਆਗੂ ਟਿਕਟ ਨਾ ਮਿਲਣ ਕਾਰਨ ਦੂਜੀਆਂ ਪਾਰਟੀਆਂ ਵਿਚ ਵੀ ਸ਼ਾਮਿਲ ਹੋਏ ਹਨ। ਉਨ੍ਹਾਂ ਵਲੋਂ ਅਜੇ ਲੋਕ ਕਚਿਹਰੀ ਵਿਚ ਜਾਣ ਲਈ ਆਪਣੇ ਵਲੋਂ ਉਛਾਲੇ ਜਾਣ ਵਾਲੇ ਮੁੱਦਿਆਂ ਵਾਰੇ ਪੱਤੇ ਨਹੀਂ ਖ਼ੋਹਲੇ ਹਨ। ਦਲ ਬਦਲੀ ਦਾ ਵੀ ਰਿਹਾ ਜੋਰ ਨਗਰ ਨਿਗਮ ਚੋਣਾਂ ਦੌਰਾਨ ਜਿਹੜੇ ਚਾਹਵਾਨ ਉਮੀਦਵਾਰਾਂ ਨੂੰ ਪਾਰਟੀ ਨੇ ਟਿਕਟ ਮਿਲੀ ਉਨ੍ਹਾਂ ਤੁਰੰਤ ਹੀ ਆਪਣੀਆਂ ਵਫ਼ਾਦਾਰੀਆਂ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੋ ਗਏ। ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਵੀ ਪਾਰਟੀਆਂ ਨੇ ਤੁਰੰਤ ਕੀਤਾ ਅਤੇ ਉਨ੍ਹਾਂ ਨੂੰ ਟਿਕਟ ਨਾਲ ਨਵਾਜਿਆ।