- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Hoshiarpur Police ਨੇ ਥਾਣੇਦਾਰ ਜਸਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਰਾਏ ਵਾਸੀ ਲਕਸੀਹਾਂ ਥਾਣਾ ਮਾਹਿਲਪੁਰ ਅਤੇ ਉਸ ਦੇ ਸਾਲੇ ਪਵਨ ਕੁਮਾਰ ਪੁੱਤਰ ਕਰਮ ਚੰਦ ਵਾਸੀ ਬਹਿ ਲੰਗਲ ਥਾਣਾ ਤਲਵਾੜਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਅਧੀਨ ਪੈਂਦੇ ਇੱਕ ਪਿੰਡ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਵਰਦੀ ਦੀ ਆੜ ਹੇਠ ਟਰੈਵਲ ਏਜੰਟੀ ਦਾ ਧੰਦਾ ਕਰਨ ਵਾਲੇ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਅਤੇ ਉਸ ਦੇ ਸਾਲੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੋਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭਡਿਆਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੋਕਲ ਰੈਂਕ ਵਾਲੇ ਥਾਣੇਦਾਰ ਜਸਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਲਕਸੀਹਾਂ ਥਾਣਾ ਮਾਹਿਲਪੁਰ ਨਾਲ ਜਾਣ-ਪਛਾਣ ਸੀ ਕਿਉਂਕਿ ਉਹ ਉਸ ਦੇ ਨਾਲ ਹੀ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਲੜਕੇ ਸੂਰਜ ਠਾਕੁਰ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਤਾਂ ਜਸਵੀਰ ਸਿੰਘ ਨੇ ਉਸ ਨੂੰ ਭਰੋਸੇ 'ਚ ਲੈ ਕੇ ਉਸ ਦੇ ਬੇਟੇ ਨੂੰ ਇਟਲੀ ਭੇਜਣ ਲਈ ਆਪਣੇ ਸਾਲੇ ਪਵਨ ਕੁਮਾਰ ਦੇ ਖ਼ਾਤੇ ਵਿਚ ਸਾਢੇ ਅੱਠ ਲੱਖ ਰੁਪਏ ਜਮ੍ਹਾਂ ਕਰਵਾ ਲਏ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਜਸਵੀਰ ਸਿੰਘ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਮੋੜੇ ਬਲਕਿ ਲਾਰੇ ਲੱਪੇ ਲਗਾਉਂਦੇ ਹੋਏ ਡੇਢ ਸਾਲ ਕੱਢ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਵਲੋਂ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਸ਼ਿਕਾਇਤਾਂ ਕੀਤੀਆਂ ਤਾਂ ਉਸ ਨੇ ਸਾਢੇ ਤਿੰਨ ਲੱਖ ਰੁਪਏ ਵਾਪਿਸ ਕਰ ਦਿੱਤੇ ਪਰੰਤੂ ਬਾਕੀ ਰਹਿੰਦੇ ਪੰਜ ਲੱਖ ਰੁਪਏ ਅੱਜ ਤਕ ਨਹੀਂ ਮੋੜੇ।
ਪੁਲਿਸ ਨੇ ਥਾਣੇਦਾਰ ਜਸਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਰਾਏ ਵਾਸੀ ਲਕਸੀਹਾਂ ਥਾਣਾ ਮਾਹਿਲਪੁਰ ਅਤੇ ਉਸ ਦੇ ਸਾਲੇ ਪਵਨ ਕੁਮਾਰ ਪੁੱਤਰ ਕਰਮ ਚੰਦ ਵਾਸੀ ਬਹਿ ਲੰਗਲ ਥਾਣਾ ਤਲਵਾੜਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।