- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਚਨਾ ਮਿਲਦਿਆਂ ਹੀ ਏ.ਐੱਸ.ਆਈ. ਗੁਰਦਿਆਲ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ। ਉੱਥੇ ਮੌਜੂਦ ਆਬਕਾਰੀ ਵਿਭਾਗ ਦੇ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਪੁਲਿਸ ਟੀਮ ਨੂੰ ਦੱਸਿਆ ਕਿ ਬਲਵੀਰ ਚੰਦ ਉਰਫ਼ ਬੀਰਾ ਪੁੱਤਰ ਸਵਰਨਾ ਰਾਮ ਵਾਸੀ ਪਿੰਡ ਕੁੱਲੀਆਂ ਚੱਕ ਸਮਾਣਾ ਨੇ ਆਪਣੇ ਖੇਤਾਂ ਵਿੱਚ ਬਣੀਆਂ ਝਾੜੀਆਂ ਦੇ ਹੇਠਾਂ ਭਾਰੀ ਮਾਤਰਾ ਵਿੱਚ ਸ਼ਰਾਬ ਲੁਕਾ ਕੇ ਰੱਖੀ ਹੋਈ ਹੈ, ਜਿਸ ਨੂੰ ਉਹ ਗੈਰ-ਕਾਨੂੰਨੀ ਤਰੀਕੇ ਨਾਲ ਸਪਲਾਈ ਕਰਦਾ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ‘ਤੇ ਨਕੇਲ ਕੱਸਣ ਲਈ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦਿਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋ ਵੱਖਰੇ ਮਾਮਲਿਆਂ ਵਿੱਚ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਖੇਤਾਂ ਦੀਆਂ ਝਾੜੀਆਂ 'ਚ ਲੁਕਾਇਆ ਸੀ ਹਿਮਾਚਲ ਮਾਰਕਾ ਸ਼ਰਾਬ ਦਾ ਜਖ਼ੀਰਾ; ਆਬਕਾਰੀ ਅਤੇ ਪੁਲਿਸ ਦੀ ਸਾਂਝੀ ਰੇਡ
ਜ਼ਿਲ੍ਹੇ ਦੇ ਪਿੰਡ ਚੱਕ ਸਮਾਣਾ ਦੇ ਵਿੱਚ ਖੇਤਾਂ ਦੀ ਆੜ ਵਿੱਚ ਨਾਜਾਇਜ਼ ਸ਼ਰਾਬ ਨੂੰ ਲੁਕਾ ਕੇ ਵੇਚਣ ਦਾ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਹਰਿਆਣਾ ਦੇ ਏ.ਐੱਸ.ਆਈ. ਗੁਰਦਿਆਲ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਸ਼ੱਕੀ ਲੋਕਾਂ ਦੀ ਚੈਕਿੰਗ ਲਈ ਅੱਡਾ ਭੀਖੋਵਾਲ ਵਿਖੇ ਮੌਜੂਦ ਸਨ।
ਇਸੇ ਦੌਰਾਨ ਪੁਲਿਸ ਟੀਮ ਨੂੰ ਇੱਕ ਅਹਿਮ ਸੂਚਨਾ ਮਿਲੀ ਕਿ ਆਬਕਾਰੀ ਵਿਭਾਗ ਦੀ ਟੀਮ ਨੇ ਪਿੰਡ ਚੱਕ ਸਮਾਣਾ ਦੇ ਖੇਤਾਂ ਵਿੱਚ ਇੱਕ ਰੇਡ ਦੌਰਾਨ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ। ਸੂਚਨਾ ਮਿਲਦਿਆਂ ਹੀ ਏ.ਐੱਸ.ਆਈ. ਗੁਰਦਿਆਲ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ। ਉੱਥੇ ਮੌਜੂਦ ਆਬਕਾਰੀ ਵਿਭਾਗ ਦੇ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਪੁਲਿਸ ਟੀਮ ਨੂੰ ਦੱਸਿਆ ਕਿ ਬਲਵੀਰ ਚੰਦ ਉਰਫ਼ ਬੀਰਾ ਪੁੱਤਰ ਸਵਰਨਾ ਰਾਮ ਵਾਸੀ ਪਿੰਡ ਕੁੱਲੀਆਂ ਚੱਕ ਸਮਾਣਾ ਨੇ ਆਪਣੇ ਖੇਤਾਂ ਵਿੱਚ ਬਣੀਆਂ ਝਾੜੀਆਂ ਦੇ ਹੇਠਾਂ ਭਾਰੀ ਮਾਤਰਾ ਵਿੱਚ ਸ਼ਰਾਬ ਲੁਕਾ ਕੇ ਰੱਖੀ ਹੋਈ ਹੈ, ਜਿਸ ਨੂੰ ਉਹ ਗੈਰ-ਕਾਨੂੰਨੀ ਤਰੀਕੇ ਨਾਲ ਸਪਲਾਈ ਕਰਦਾ ਹੈ।
ਪੁਲਿਸ ਨੇ ਦੱਸਿਆ ਕਿ ਜਦੋਂ ਆਬਕਾਰੀ ਇੰਸਪੈਕਟਰ ਦੀ ਨਿਸ਼ਾਨਦੇਹੀ 'ਤੇ ਪੁਲਿਸ ਪਾਰਟੀ ਨੇ ਖੇਤਾਂ ਦੇ ਅੰਦਰ ਝਾੜੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ, ਤਾਂ ਉੱਥੋਂ ਕਥਿਤ ਤੌਰ ’ਤੇ ਕੁੱਲ 30 ਬੋਤਲਾਂ ਸ਼ਰਾਬ ਬਰਾਮਦ ਹੋਈ। ਇਸ ਜਖ਼ੀਰੇ ਵਿੱਚੋਂ 14 ਬੋਤਲਾਂ 'ਪੰਜਾਬ ਕਲੱਬ ਗੋਲਡ ਵਿਸਕੀ' ਅਤੇ 16 ਬੋਤਲਾਂ ਹਿਮਾਚਲ ਪ੍ਰਦੇਸ਼ ਵਿੱਚ ਵਿਕਣ ਵਾਲੀ ਦੇਸੀ ਸ਼ਰਾਬ ਮਾਰਕਾ 'ਸੰਤਰਾ' ਸ਼ਾਮਲ ਸਨ। ਪੁਲਿਸ ਨੇ ਮੁਲਜ਼ਮ ਬਲਵੀਰ ਚੰਦ ਉਰਫ਼ ਬੀਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਪੁਲਿਸ ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਮੀਟ ਦੀ ਦੁਕਾਨ ਕੋਲ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ ਸ਼ਰਾਬ ਸਮਗਲਰ, ਤਲਾਸ਼ੀ ਦੌਰਾਨ ਮਿਲੀ ਪੰਜਾਬ ਕਲੱਬ ਵਿਸਕੀ
ਥਾਣਾ ਚੱਬੇਵਾਲ ਦੇ ਅਧੀਨ ਅੱਡਾ ਚੱਬੇਵਾਲ ‘ਤੇ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਮੋਹਣ ਚੰਦ ਆਪਣੀ ਟੀਮ ਸਮੇਤ ਇਲਾਕੇ ਵਿੱਚ ਰੂਟੀਨ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ।
ਇਸ ਦੌਰਾਨ ਜਦੋਂ ਪੁਲਿਸ ਪਾਰਟੀ ਮੀਟ ਦੀ ਦੁਕਾਨ ਦੇ ਨੇੜੇ ਪਹੁੰਚੀ, ਤਾਂ ਉੱਥੇ ਖੜ੍ਹਾ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਪਿੱਛੇ ਮੁੜ ਕੇ ਤੇਜ਼ੀ ਨਾਲ ਭੱਜਣ ਲੱਗਾ। ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਉਸ ਨੂੰ ਘੇਰ ਕੇ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਰਾਜੂ ਪੁੱਤਰ ਰਤਨ ਚੰਦ ਵਾਸੀ ਰਵੀਦਾਸ ਨਗਰ, ਹੁਸ਼ਿਆਰਪੁਰ ਵਜੋਂ ਦੱਸੀ। ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਉਸ ਕੋਲੋਂ ਕਥਿਤ ਤੌਰ ‘ਤੇ ‘ਪੰਜਾਬ ਕਲੱਬ ਵਿਸਕੀ’ ਦੀਆਂ 16 ਬੋਤਲਾਂ ਬਰਾਮਦ ਹੋਈਆਂ।