- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ ਰਾਤ ਇੱਕ ਵਜੇ ਦੇ ਕਰੀਬ ਬਲਾਕ ਦਸੂਹਾ ਦੇ ਪਿੰਡ ਖੇਪੜਾਂ ਵਿਖੇ ਇੱਕ ਗੁਆਂਢੀ ਨੇ ਆਪਣੇ ਹੀ ਨਾਲ ਦੇ ਘਰ ਦੇ ਇੱਕ ਵਿਅਕਤੀ ਦਾ ਮਹਿਜ ਇਸ ਗੱਲ ਤੋਂ ਕਤਲ ਕਰ ਦਿੱਤਾ ਕਿ ਸਾਈਕਲ ਦੀ ਭੰਨ ਤੋੜ ਕਾਰਨ ਦੋਹਾਂ ਦਾ ਆਪਸ ਵਿੱਚ ਹੀ ਝਗੜਾ ਹੋ ਗਿਆ ਸੀ।

ਰਾਜਿੰਦਰ ਸਿੰਘ, ਪੰਜਾਬੀ ਜਾਗਰਣ, ਦਸੂਹਾ : ਬੀਤੀ ਰਾਤ ਇੱਕ ਵਜੇ ਦੇ ਕਰੀਬ ਬਲਾਕ ਦਸੂਹਾ ਦੇ ਪਿੰਡ ਖੇਪੜਾਂ ਵਿਖੇ ਇੱਕ ਗੁਆਂਢੀ ਨੇ ਆਪਣੇ ਹੀ ਨਾਲ ਦੇ ਘਰ ਦੇ ਇੱਕ ਵਿਅਕਤੀ ਦਾ ਮਹਿਜ ਇਸ ਗੱਲ ਤੋਂ ਕਤਲ ਕਰ ਦਿੱਤਾ ਕਿ ਸਾਈਕਲ ਦੀ ਭੰਨ ਤੋੜ ਕਾਰਨ ਦੋਹਾਂ ਦਾ ਆਪਸ ਵਿੱਚ ਹੀ ਝਗੜਾ ਹੋ ਗਿਆ ਸੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।।
ਅਮਨਦੀਪ ਸਿੰਘ ਉਰਫ ਕਾਕਾ ਪੁੱਤਰ ਲੇਟ ਅਮਰੀਕ ਸਿੰਘ ਵਾਸੀ ਪਿੰਡ ਖੇਪੜਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਅਤੇ ਉਸਦਾ ਭਰਾ ਗੋਰਖ ਸਿੰਘ ਆਪਣੀ ਰਿਸ਼ਤੇਦਾਰੀ ਵਿਚ ਪਿੰਡ ਸੇਰਪੁਰ ਥਾਣਾ ਮੁਕੇਰੀਆਂ ਰਹਿ ਰਹੇ ਹਾਂ ।ਪਿੰਡ ਖੇਪੜਾ ਵਿਖੇ ਘਰ ਵਿਚ ਮਾਤਾ ਪਰਮਜੀਤ ਕੌਰ ਅਤੇ ਚਾਚਾ ਗੁਰਮੇਲ ਸਿੰਘ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਸ਼ਨੀਵਾਰ ਉਸਦੇ ਚਾਚਾ ਗੁਰਮੇਲ ਸਿੰਘ ਨੇ ਫੋਨ ਕੀਤਾ ਕਿ ਗੁਰਦੀਪ ਸਿੰਘ ਉਰਫ ਮੇਟੀ ਪੁੱਤਰ ਸਰਦੂਲ ਸਿੰਘ ਨੇ ਉਸਦੇ ਸਾਈਕਲ ਦੀ ਤੋੜ ਭੰਨ ਕਰ ਦਿੱਤੀ ਹੈ ਅਤੇ ਲੜਾਈ ਝਗੜਾ ਕੀਤਾ ਹੈ। ਉਸਨੇ ਦੱਸਿਆ ਕਿ ਉਹ ਰਾਤ 11.00 ਵਜੇ ਆਪਣੇ ਘਰ ਪਿੰਡ ਖੇਪੜਾ ਆ ਗਿਆ ਤਾਂ ਉਸ ਕੋਲੋਂ ਹੋਏ ਝਗੜੇ ਬਾਰੇ ਆਪਣੇ ਚਾਚੇ ਗੁਰਮੇਲ ਸਿੰਘ ਪਾਸੋਂ ਪੁੱਛਿਆ ਤਾਂ ਚਾਚੇ ਨੇ ਮੈਨੂੰ ਦੱਸਿਆ ਕਿ ਤਿੰਨ ਜੁਲਾਈ ਨੂੰ ਗੁਰਦੀਪ ਸਿੰਘ ਨੇ ਉਸਦਾ ਸਾਈਕਲ ਤੋੜ ਦਿਤਾ ਹੈ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਆਪਣੇ ਕਮਰੇ ਵਿਚ ਸੌਂ ਗਿਆ ਅਤੇ ਬਰਾਂਡੇ ਵਿਚ ਚਾਚਾ ਗੁਰਮੇਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਆਪਣੇ ਆਪਣੇ ਮੰਜੇ 'ਤੇ ਸੌਂ ਗਏ। ਉਸ ਨੇ ਦੱਸਿਆ ਕਿ ਕਰੀਬ ਡੇਢ ਵਜੇ ਬਾਹਰ ਚੀਕਾਂ ਦੀ ਆਵਾਜ ਸੁਣਾਈ ਦਿੱਤੀ ਤਾਂ ਉਸਦੀ ਮਾਤਾ ਪਰਮਜੀਤ ਕੌਰ ਨੇ ਬਚਾਉ ਬਚਾਉ ਦਾ ਰੌਲਾ ਪਾ ਰਹੀ ਸੀ। ਜਦੋਂ ਬਾਹਰ ਆ ਕੇ ਦੇਖਿਆ ਤਾਂ ਗੁਰਦੀਪ ਸਿੰਘ ਮੇਟੀ ਆਪਣੇ ਹੱਥ ਵਿਚ ਫੜੇ ਦਾਤਰ ਨਾਲ ਚਾਚੇ ਗੁਰਮੇਲ ਸਿੰਘ ਦੇ ਸੁੱਤੇ ਪਏ ਦੇ ਵਾਰ ਕਰ ਰਿਹਾ ਸੀ । ਉਸ ਨੇ ਦੱਸਿਆ ਕਿ ਉਸ ਨੂੰ ਦੇਖ ਕੇ ਉਹ ਫ਼ਰਾਰ ਹੋ ਗਿਆ।ਜੋ ਗੁਰਦੀਪ ਸਿੰਘ ਉਰਫ਼ ਮੇਟੀ ਮੈਨੂੰ ਦੇਖ ਕੇ ਆਪਣੇ ਹਥਿਆਰਾਂ ਸਮੇਤ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਗੁਰਮੇਲ ਸਿੰਘ ਬੁਰੀ ਤਰ੍ਹਾ ਜ਼ਖ਼ਮੀ ਹੋ ਕੇ ਲਹੂ ਲੁਹਾਨ ਹੋ ਗਿਆ ਸੀ ਅਤੇ ਮੌਕੇ ਪਰ ਹੀ ਉਸ ਦੀ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਮੇਰੇ ਚਾਚੇ ਗੁਰਮੇਲ ਸਿੰਘ ਨੇ ਗੁਰਦੀਪ ਸਿੰਘ ਮੇਟੀ ਨਾਲ ਕਣਕ ਦੀ ਕਟਾਈ ਸਮੇਂ ਵੀ ਪੈਸਿਆਂ ਦੇ ਲੈਣ ਦੇਣ ਸਬੰਧੀ ਰੌਲ਼ਾ ਪਿਆ ਸੀ। ਇਸੇ ਰੰਜਿਸ਼ ਕਾਰਨ ਉਸ ਦੇ ਚਾਚਾ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।