- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਮੁਖੀ ਮਾਹਿਲਪੁਰ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਥਾਣੇ ਅਧੀਨ ਇਕ ਪਿੰਡ ਦੇ ਸਕੂਲ 'ਚ ਦਸਵੀਂ ਕਲਾਸ ਦੀ ਵਿਦਿਆਰਥਣ ਬੱਚੀ ਬਿਮਾਰ ਹੋ ਗਈ ਤੇ ਉਸ ਦੇ ਪੇਟ 'ਚ ਦਰਦ ਸ਼ੁਰੂ ਹੋ ਗਿਆ ਜਿਸ ਕਾਰਨ ਉਸ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ ਜਿੱਥੇ ਲੜਕੀ ਨੇ ਦੱਸਿਆ ਕਿ ਉਸ ਨੂੰ ਚਾਰ ਮਹੀਨੇ ਤੋਂ ਮਾਹਵਾਰੀ ਨਹੀਂ ਆ ਰਹੀ ਜਿਸ ਕਾਰਨ ਉਸ ਦਾ ਟੈਸਟ ਕੀਤਾ ਤਾਂ ਉਹ ਗਰਭਵਤੀ ਨਿਕਲੀ।

ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਥਾਣਾ ਮਾਹਿਲਪੁਰ ਅਧੀਨ ਪੇਂਦੇ ਇਕ ਪਿੰਡ ਦੀ ਦਸਵੀਂ 'ਚ ਪੜ੍ਹਦੀ ਲੜਕੀ ਦੇ ਸਕੂਲ 'ਚ ਹੀ ਬਿਮਾਰ ਹੋਣ ਤੋਂ ਬਾਅਦ ਕੀਤੀ ਸਿਹਤ ਜਾਂਚ ਮਗਰੋਂ ਉਹ ਚਾਰ ਮਹੀਨਿਆਂ ਦੀ ਗਰਭਵਤੀ ਨਿਕਲੀ। ਮਾਹਿਲਪੁਰ ਪੁਲਿਸ ਨੇ ਦੋ ਲੜਕਿਆਂ ਵਿਰੁੱਧ ਜਬਰ ਜਨਾਹ ਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮਾਹਿਲਪੁਰ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਥਾਣੇ ਅਧੀਨ ਇਕ ਪਿੰਡ ਦੇ ਸਕੂਲ 'ਚ ਦਸਵੀਂ ਕਲਾਸ ਦੀ ਵਿਦਿਆਰਥਣ ਬੱਚੀ ਬਿਮਾਰ ਹੋ ਗਈ ਤੇ ਉਸ ਦੇ ਪੇਟ 'ਚ ਦਰਦ ਸ਼ੁਰੂ ਹੋ ਗਿਆ ਜਿਸ ਕਾਰਨ ਉਸ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ ਜਿੱਥੇ ਲੜਕੀ ਨੇ ਦੱਸਿਆ ਕਿ ਉਸ ਨੂੰ ਚਾਰ ਮਹੀਨੇ ਤੋਂ ਮਾਹਵਾਰੀ ਨਹੀਂ ਆ ਰਹੀ ਜਿਸ ਕਾਰਨ ਉਸ ਦਾ ਟੈਸਟ ਕੀਤਾ ਤਾਂ ਉਹ ਗਰਭਵਤੀ ਨਿਕਲੀ।
ਉਸਨੇ ਦੱਸਿਆ ਕਿ ਕੁੜੀ ਤੋਂ ਪੁੱਛਣ 'ਤੇ ਪਤਾ ਲੱਗਾ ਕਿ ਰਾਹੁਲ ਗਿੱਲ ਉਰਫ ਸੰਨੀ ਪੁੱਤਰ ਅੰਮ੍ਰਿਤ ਪਾਲ ਨਾਲ ਉਸ ਦੀ ਦੋਸਤੀ ਹੋ ਗਈ ਸੀ ਤੇ ਉਹ ਅਕਸਰ ਉਸ ਨੂੰ ਨੇ ਉਸਨੂੰ ਬਹਿਲਾ ਫੁਸਲਾ ਕੇ ਆਪਣੇ ਘਰ ਲਿਜਾ ਕੇ ਗਲਤ ਕੰਮ ਕਰਦਾ ਸੀ। ਫਿਰ ਜਸਵਿੰਦਰ ਸਿੰਘ ਬੈਂਸ ਉਰਫ ਪੱਪੂ ਪੁੱਤਰ ਮਲੂਕ ਸਿੰਘ ਦੋਨੋਂ ਵਾਸੀ ਕੋਟਫਤੂਹੀ ਨੇ ਵੀ ਉਸ ਨਾਲ਼ ਜਬਰਦਸਤੀ ਸੰਬੰਧ ਬਣਾਏ ਅਤੇ ਉਸਨੂੰ ਕਿਸੇ ਨੂੰ ਦੱਸਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।