- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਕੁਝ ਦਿਨਾਂ ਤੋਂ ਸਕੂਲ ਨਹੀਂ ਜਾ ਰਹੀ ਸੀ। ਜਦੋਂ ਉਸ ਨੇ ਗੱਲ ਕੀਤੀ ਤਾਂ ਬੱਚੀ ਨੇ ਦੱਸਿਆ ਕਿ ਹੈੱਡਮਾਸਟਰ ਕਈ ਦਿਨਾਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ। ਉਹ ਉਸ ਨਾਲ ਛੇੜਛਾੜ ਕਰਦਾ ਹੈ ਅਤੇ ਇਸ ਬਾਰੇ ਕਿਸੇ ਨੂੰ ਦੱਸਣ ’ਤੇ ਸਕੂਲ ਤੋਂ ਕੱਢ ਦੇਣ ਦੀ ਧਮਕੀ ਦਿੰਦਾ ਹੈ।

ਜਾਸ, ਹੁਸ਼ਿਆਰਪੁਰ : ਜ਼ਿਲ੍ਹੇ ਦੇ ਮਿਡਲ ਸਕੂਲ ਦੀ ਅੱਠਵੀਂ ਕਲਾਸ ਦੀ 12 ਸਾਲਾ ਵਿਦਿਆਰਥਣ ਨਾਲ ਹੈੱਡਮਾਸਟਰ ਵੱਲੋਂ ਜਬਰ-ਜਨਾਹ ਕਰਨ ਦੀ ਖ਼ਬਰ ਮਿਲੀ ਹੈ। ਪੀੜਤ ਵਿਦਿਆਰਥਣ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਹਰਿਆਣਾ ਦੀ ਪੁਲਿਸ ਨੇ ਪੀੜਤ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਹੈੱਡਮਾਸਟਰ ਅਨੁਜ ਵਾਸੁਦੇਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਕੁਝ ਦਿਨਾਂ ਤੋਂ ਸਕੂਲ ਨਹੀਂ ਜਾ ਰਹੀ ਸੀ। ਜਦੋਂ ਉਸ ਨੇ ਗੱਲ ਕੀਤੀ ਤਾਂ ਬੱਚੀ ਨੇ ਦੱਸਿਆ ਕਿ ਹੈੱਡਮਾਸਟਰ ਕਈ ਦਿਨਾਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ। ਉਹ ਉਸ ਨਾਲ ਛੇੜਛਾੜ ਕਰਦਾ ਹੈ ਅਤੇ ਇਸ ਬਾਰੇ ਕਿਸੇ ਨੂੰ ਦੱਸਣ ’ਤੇ ਸਕੂਲ ਤੋਂ ਕੱਢ ਦੇਣ ਦੀ ਧਮਕੀ ਦਿੰਦਾ ਹੈ। ਪੀੜਤ ਕੁੜੀ ਕਿਹਾ ਕਿ ਜਦੋਂ ਉਸ ਦੇ ਪਿਤਾ ਨੇ 11 ਅਗਸਤ ਨੂੰ ਉਸ ਨੂੰ ਸਕੂਲ ਛੱਡਿਆ ਤਾਂ ਹੈੱਡਮਾਸਟਰ ਪੂਰਾ ਦਿਨ ਪਰੇਸ਼ਾਨ ਕਰਦਾ ਰਿਹਾ। ਸਕੂਲ ਵਿਚ ਛੁੱਟੀ ਤੋਂ ਬਾਅਦ ਮੁਲਜ਼ਮ ਹੈੱਡਮਾਸਟਰ ਨੇ ਉਸ ਨੂੰ ਜਬਰੀ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ। ਸ਼ਮਸ਼ਾਨਘਾਟ ਨੇੜੇ ਕਾਰ ਰੋਕ ਕੇ ਮੁਲਜ਼ਮ ਅਨੁਜ ਨੇ ਉਸ ਨੂੰ ਨਸ਼ੀਲੀ ਗੋਲੀ ਖੁਆਈ ਅਤੇ ਫਿਰ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਧਮਕਾਉਂਦੇ ਹੋਏ ਘਰੋਂ 500 ਮੀਟਰ ਦੂਰ ਕਾਰ ਤੋਂ ਉਤਾਰ ਕੇ ਚਲਾ ਗਿਆ।
ਐੱਸਐੱਚਓ ਗੁਰਬਚਨ ਸਿੰਘ ਨੇ ਦੱਸਿਆ ਕਿ ਨਾਬਾਲਗਾ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਅਨੁਜ ਵਾਸੂਦੇਵ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਤੇ ਪੋਕਸੋ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।