- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਸਹਾਈਂ ਨੇ ਦੱਸਿਆ ਕਿ ਉਨ੍ਹਾਂ ਦੇ ਬਜੁਰਗ ਤੋਂ ਆਏ ਸਨ। ਉਨ੍ਹਾਂ ਨੂੰ ਪੰਜਾਬ ’ਚ ਵੰਡ ਤੋਂ ਬਾਅਦ ਮਿਲੀ ਜਮੀਨ ਦੇ 29 ਕਨਾਲ 12 ਮਰਲੇ ਦਾ ਉਸ ਦੇ ਰਿਸ਼ਤੇਦਾਰਾਂ ਨਾਲ ਝਗੜਾ ਚੱਲ ਪਿਆ। 2009 ਵਿਚ ਉਨ੍ਹਾਂ ਮਾਣਯੋਗ ਅਦਾਲਤ ’ਚ ਕੇਸ ਦਾਇਰ ਕੀਤਾ, ਜਿਸ ’ਤੇ 2013 ਵਿਚ ਅਦਾਲਤ ਨੇ ਉਨ੍ਹਾਂ ਦੇ ਹੱਕ ’ਚ ਡਿਗਰੀ ਕਰ ਦਿੱਤੀ ਸੀ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹੀਵਾਲ ਅਧੀਨ ਪੇਂਦੇ ਪਿੰਡ ਸਰਾਈ ਦਾ ਆਮ ਆਦਮੀ ਪਾਰਟੀ ਦਾ ਇੱਕ ਜੁਝਾਰੂ ਵਰਕਰ ਆਪਣੇ ਹੀ ਪਾਰਟੀ ਦੇ ਪਿਹਲੀ ਕਤਾਰ ਦੇ ਆਗੂਆਂ ਤੋਂ ਆਪਣੀ ਜਮੀਨ ਦਾ ਕਬਜਾ ਬਰਕਰਾਰ ਰੱਖਣ ਲਈ ਦਫ਼ਤਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਧੱਕੇ ਖ਼ਾ ਰਿਹਾ ਹੈ। ਆਪਣੀ ਜਮੀਨ ਦੀ ਮਾਲਕੀ ਨੂੰ ਬਰਕਰਾਰ ਰੱਖਣ ਲਈ ਉਸ ਨੇ ਪਾਕਿਸਾਨ ਵੰਡ ਤੋਂ ਪਹਿਲਾਂ ਦੀ ਪਾਕਿਸਤਾਨ ਵਿਚਲੀ ਜਮੀਨ ਦਾ ਵੀ ਰਿਕਾਰਡ ਮੰਗਵਾ ਲਿਆ ਪਰੰਤੂ ਉਸ ਦੀ ਸੁਣਵਾਈ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਫ਼ਾਈਲਾਂ ਵਿਚ ਉਲਝ ਕੇ ਰਹਿ ਗਈ। ਅੱਜ ਪੱਤਰਕਾਰ ਸੰਮੇਲਨ ਦੌਰਾਨ ਉਸ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਗੁਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਸਹਾਈਂ ਨੇ ਦੱਸਿਆ ਕਿ ਉਨ੍ਹਾਂ ਦੇ ਬਜੁਰਗ ਤੋਂ ਆਏ ਸਨ। ਉਨ੍ਹਾਂ ਨੂੰ ਪੰਜਾਬ ’ਚ ਵੰਡ ਤੋਂ ਬਾਅਦ ਮਿਲੀ ਜਮੀਨ ਦੇ 29 ਕਨਾਲ 12 ਮਰਲੇ ਦਾ ਉਸ ਦੇ ਰਿਸ਼ਤੇਦਾਰਾਂ ਨਾਲ ਝਗੜਾ ਚੱਲ ਪਿਆ। 2009 ਵਿਚ ਉਨ੍ਹਾਂ ਮਾਣਯੋਗ ਅਦਾਲਤ ’ਚ ਕੇਸ ਦਾਇਰ ਕੀਤਾ, ਜਿਸ ’ਤੇ 2013 ਵਿਚ ਅਦਾਲਤ ਨੇ ਉਨ੍ਹਾਂ ਦੇ ਹੱਕ ’ਚ ਡਿਗਰੀ ਕਰ ਦਿੱਤੀ ਸੀ।
ਵਿਰੋਧੀ ਧਿਰ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਸੈਸ਼ਨ ਕੋਰਟ ’ਚ ਕੇਸ ਦਾਇਰ ਕਰ ਦਿੱਤਾ ਤੇ 2015 ’ਚ ਆਪ ਹੀ ਬਿਆਨ ਦੇ ਕੇ ਕੇਸ ਵਾਪਿਸ ਲੈ ਲਿਆ। ਉਨ੍ਹਾਂ ਦੱਸਿਆ ਕਿ ਉਹ ਕੇਸ ਵਾਪਿਸ ਲੈ ਕੇ ਦਸੂਹਾ ਐੱਸਡੀਐੱਮ ਕੋਲ ਹਿੱਸਾ ਵਟਾਈ ਦਾ ਕੇਸ ਕਰ ਦਿੱਤਾ। ਐੱਸਡੀਐੱਮ ਨੇ ਕੇਸ ਹੱਕ ’ਚ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਚ ਅਦਾਲਤ ’ਚ ਕੇਸ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਵਿਰੋਧੀ ਮੁੜ ਐੱਸਡੀਐੱਮ ਦਫ਼ਤਰ ਕੇਸ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਕਬਜ਼ਾ ਦੁਆੳਣ ਦੀ ਮੰਗ ਕਰਦੇ ਹਨ।
2018 ਵਿਚ ਐੱਸਡੀਐੱਮ ਦਸੂਹਾ ਨੇ ਉੱਪਰਲੀ ਅਦਾਲਤ ’ਚ ਕੇਸ ਚੱਲਦਾ ਹੋਣ ਕਰ ਕੇ ਦਖ਼ਲ ਅੰਦਾਜੀ ਤੋਂ ਇਨਕਾਰ ਕਰ ਦਿੱਤਾ। ਵਿਰੋਧੀ ਧਿਰ ਨੇ ਮੁੜ ਉਸੇ ਕੇਸ ਨੂੰ ਮੁੜ ਚਾਲੂ ਕਰਕੇ 2025 ਵਿਚ ਸੱਤ ਸਾਲ ਬਾਅਦ ਨਵੇਂ ਐੱਸਡੀਐੱਮ ਸਾਹਿਬ ਨੇ ਉਨ੍ਹਾਂ ਦੀ ਸੁਣਵਾਈ ਇਕ ਹੀ ਦਿਨ ਵਿਚ ਮੁਕਾ ਦਿੱਤੀ। 16 ਅਪ੍ਰੈਲ 2025 ਨੂੰ ਰਾਜਸੀ ਦਬਾਅ ਹੇਠ ਐੱਸਡੀਐੱਮ ਸਾਹਿਬ ਨੇ ਇੱਕ ਹੀ ਦਿਨ ਵਿਚ ਸੰਮਨ ਕਰਕੇ ਕਰਕੇ 16 ਅਪ੍ਰੈਲ ਨੂੰ ਬਲਾਉਣ ਦਾ ਤਲਬੀ ਨੋਟਿਸ, ਉਸੇ ਦਿਲ ਆਵਾਜ ਦਿਲਾਈ, ਸਾਹਿਲ ਧਿਰ ਹਾਜ਼ਰ ਅਤ ਉੱਤਰਵਾਦੀ ਗੈਰ ਹਾਜ਼ਰ ਕਰ ਕੇ ਉਨ੍ਹਾਂ ਦੇ ਵਿਰੁੱਧ ਫ਼ੈਸਲਾ ਦੇ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਚਾਰ ਮਹੀਨੇ ਬਾਅਦ ਐਸ ਡੀ ਐਮ ਸਾਹਿਬ ਨੇ ਆਪਣੇ ਹੀ ਹੁਕਮਾਂ ਵਿਚ ਭੁੱਲ ਸੁਧਾਰ ਹੁਕਮ ਬਿਨ੍ਹਾਂ ਉਨ੍ਹਾਂ ਬੁਲਾਏ ਉਨ੍ਹਾਂ ਨੂੰ ਬੇਦਖ਼ਲੀ ਕਰ ਦਿੱਤਾ। ਐੱਸਡੀਐੱਮ ਸਾਹਿਬ ਦੇ ਹੁਕਮਾਂ ਦੀ ਡਿਪਟੀ ਕਮਿਸ਼ਨਰ ਕੋਲ ਅਪੀਲ ਕੀਤੀ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ 12 ਮਈ 2026 ਨੂੰ ਸਟੇਅ ਦੇ ਦਿੱਤੀ ਤੇ 2 ਜੂਨ 2026 ਨੂੰ ਬਿਨ੍ਹਾਂ ਕਾਰਣ ਦੱਸੇ ਸਟੇਅ ਤੋੜ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਭ ਰਾਜਸੀ ਦਬਾਅ ਅਧੀਨ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੀ ਜਮੀਨ ਵਿਚ ਬੀਜੀ ਹੋਈ ਫ਼ਸਲ ਨੂੰ ਵੀ ਜਬਰਦਸਤੀ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਮੁੱਖ਼ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਇਸ ਸਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਕੇਸ ਹੁੰਦੇ ਹਨ। ਉਨ੍ਹਾਂ ਨੂੰ ਯਾਦ ਨਹੀਂ ਰਹਿੰਦੇ। ਤੁਸੀਂ ਪੀੜਿਤ ਧਿਰ ਨੂੰ ਮੇਰੇ ਕੋਲ ਭੇਜ ਦਿਓ ਜੇਕਰ ਕੁਝ ਗਲਤ ਹੋਇਆ ਹੈ ਤਾਂ ਠੀਕ ਹੋ ਜਾਵੇਗਾ।