- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਅਨੁਸਾਰ ਇਹ ਵਿਅਕਤੀ ਗੱਡੀਆਂ ਦੀ ਖਰੀਦੋ-ਫਰੋਕਤ ਦਾ ਕੰਮ ਕਰਦਾ ਹੈ ਅਤੇ ਲੁਧਿਆਣੇ ਵਿੱਚ ਇਸ ਦਾ ਕਾਰੋਬਾਰ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਲੋਂ ਕੁਝ ਗੱਡੀਆਂ ਦੀ ਖਰੀਦੋ-ਫਰੋਕਤ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਹੈ ਜਿਸ ਦੇ ਤਾਰ ਦਿੱਲੀ ਤੱਕ ਜੁੜੇ ਹੋਏ ਹਨ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ:ਵੀਰਵਾਰ ਸਵੇਰੇ ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਸੁਖੀਆਬਾਦ ਦੇ ਲੋਕ ਉਸ ਸਮੇਂ ਅਚੰਭੇ ਵਿਚ ਪੈ ਗਏ ਜਦੋਂ ਉਨ੍ਹਾਂ ਦੇ ਮੁਹੱਲੇ ’ਚ ਸੁਰੱਖਿਆ ਫ਼ੋਰਸਾਂ ਨੇ ਇੱਕ ਟੈਕਸੀ ਚਾਲਕ ਦੇ ਘਰ ਨੂੰ ਘੇਰਾ ਪਾ ਲਿਆ। ਟੈਕਸੀ ਚਾਲਕ ਦੇ ਘਰ ਜੰਮੂ ਤੇ ਜਲੰਧਰ ਤੋਂ ਆਈਆਂ ਈਡੀ ਟੀਮਾਂ ਨੇ ਰੇਡ ਕੀਤੀ ਸੀ।
ਮੌਕੇ ’ਤੇ ਇੱਕਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਜਲੰਧਰ ਅਤੇ ਜੰਮੂ ਤੋਂ ਆਈਆਂ ਈਡੀ ਦੀਆਂ ਟੀਮਾਂ ਨੇ ਮੁਹੱਲੇ ’ਚ ਰਹਿ ਰਹੇ ਗੌਰਵ ਨਾਮਕ ਟੈਕਸੀ ਚਾਲਕ ਦੇ ਘਰ ਰੇਡ ਕੀਤੀ। ਗੌਰਵ ਇਸ ਘਰ ’ਚ 2003 ਤੋਂ ਇੱਥੇ ਰਹਿ ਰਿਹਾ ਹੈ ਤੇ ਲੁਧਿਆਣਾ ਦਿੱਲੀ ਰੂਟਾਂ ’ਤੇ ਟੈਕਸੀ ਚਲਾਉਂਦਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਕਦੀ ਕਦੀ ਪੰਜ-ਸੱਤ ਦਿਨ ਲਈ ਘਰ ਆਉਂਦੇ ਹੈ ਅਤੇ 2 ਦਿਨ ਪਹਿਲਾਂ ਹੀ ਉਹ ਘਰ ਆਇਆ ਸੀ ਤੇ ਅੱਜ ਸਵੇਰੇ ਹੀ ਈਡੀ ਦੀਆਂ ਟੀਮਾਂ ਨੇ ਰੇਡ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਉਹ ਅਚੰਭੇ ’ਚ ਸਨ ਕਿ ਇੱਡੀ ਵੱਡੀ ਏਜੰਸੀ ਦੀ ਰੇਡ ਟੈਕਸੀ ਚਾਲਕ ਦੇ ਘਰ ਕਿੰਝ ਪੈ ਗਈ। ਈਡੀ ਦੀਆਂ ਟੀਮਾਂ ਉਸ ਦੇ ਘਰ ਲੰਬਾ ਸਮਾਂ ਰਹੀਆਂ। ਕਾਰਵਾਈ ਦੌਰਾਨ ਹੀ ਉਨ੍ਹਾਂ ਸਾਰਾ ਕੁਝ ਗੁਪਤ ਰੱਖਦੇ ਹੋਏ ਲੋਕਾਂ ਅਤੇ ਮੀਡੀਆ ਕਰਮੀਆਂ ਨੂੰ ਦੂਰ ਕਰ ਦਿੱਤਾ। ਈਡੀ ਦੇ ਛਾਪੇਮਾਰੀ ਤੋਂ ਬਾਅਦ ਘਰ ਦੇ ਬਾਹਰ ਤਾਲਾ ਲੱਗ ਗਿਆ।