- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
23 ਅਪ੍ਰੈਲ ਨੂੰ ਜਦੋਂ ਉਸ ਨੇ ਸੁਮਿਤ ਗੁਪਤਾ ਨੂੰ ਫ਼ੋਨ ਕਰ ਕੇ ਮੁੜ ਬੇਨਤੀ ਕੀਤੀ ਤਾਂ ਉਹ ਗਾਲ੍ਹਾਂ ਕੱਢਣ ਲੱਗ ਪਿਆ ਤੇ ਇੰਸਟੀਚਿਊਟ ਵਿਖੇ ਆ ਕੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਲਿਫ਼ਟ ਰਾਹੀਂ ਤੀਸਰੀ ਮੰਜ਼ਿਲ ’ਤੇ ਲੈ ਗਿਆ, ਜਿੱਥੇ ਨਸ਼ੇ ਦੀ ਹਾਲਤ 'ਚ ਪਹਿਲਾਂ ਉਸ ਦੀ ਛਾਤੀ ’ਤੇ ਪਿਸਤੌਲ ਰੱਖ ਕੇ ਗੋਲ਼ੀ ਮਾਰਨ ਦੀ ਧਮਕੀ ਦੇ ਰਿਹਾ ਸੀ ਤਾਂ ਉਹ ਡਰ ਕੇ ਪਿੱਛੇ ਹੋ ਗਿਆ ਤੇ ਸੁਮਿਤ ਨੇ ਗੋਲ਼ੀ ਚਲਾ ਦਿੱਤੀ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਥਾਣਾ ਸਿਟੀ ਦੀ ਪੁਲਿਸ ਨੇ ਇਕ ਵਿਅਕਤੀ ’ਤੇ ਗੋਲ਼ੀ ਚਲਾਉਣ ਵਾਲੇ ਇੰਸਟੀਚਿਊਟ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਰੁਣ ਸ਼ੁਕਲਾ ਪੁੱਤਰ ਮੋਹਣ ਸ਼ੁਕਲਾ ਵਾਸੀ ਜਗਤਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪਤਨੀ ਮੋਨਿਕਾ ਗੁਪਤਾ ਦੀ ਤਨਸ਼ੂ ਇੰਨਸਟੀਚਿਊਟ ਦੇ ਮਾਲਕ ਨਾਲ ਭਾਈਵਾਲੀ ਸੀ। ਇੰਸਟੀਚਿਊਟ 'ਚ ਗਰਮੀ ਹੋਣ ਕਾਰਨ ਉਨ੍ਹਾਂ ਕਈ ਵਾਰ ਦੂਜੇ ਭਾਈਵਾਲ ਸੁਮਿਤ ਗੁਪਤਾ ਪੁੱਤਰ ਪ੍ਰੇਮ ਲਾਲ ਗੁਪਤਾ ਵਾਸੀ ਵਾਰਡ ਨੰਬਰ 07 ਪਿੱਪਲਾਵਾਲਾਂ ਨੂੰ ਗਰਮੀ ਹੋਣ ਕਾਰਨ ਇੰਸਟੀਚਿਊਟ 'ਚ ਏਸੀ ਲਗਵਾਉਣ ਲਈ ਕਿਹਾ ਸੀ। 23 ਅਪ੍ਰੈਲ ਨੂੰ ਜਦੋਂ ਉਸ ਨੇ ਸੁਮਿਤ ਗੁਪਤਾ ਨੂੰ ਫ਼ੋਨ ਕਰ ਕੇ ਮੁੜ ਬੇਨਤੀ ਕੀਤੀ ਤਾਂ ਉਹ ਗਾਲ੍ਹਾਂ ਕੱਢਣ ਲੱਗ ਪਿਆ ਤੇ ਇੰਸਟੀਚਿਊਟ ਵਿਖੇ ਆ ਕੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਲਿਫ਼ਟ ਰਾਹੀਂ ਤੀਸਰੀ ਮੰਜ਼ਿਲ ’ਤੇ ਲੈ ਗਿਆ, ਜਿੱਥੇ ਨਸ਼ੇ ਦੀ ਹਾਲਤ 'ਚ ਪਹਿਲਾਂ ਉਸ ਦੀ ਛਾਤੀ ’ਤੇ ਪਿਸਤੌਲ ਰੱਖ ਕੇ ਗੋਲ਼ੀ ਮਾਰਨ ਦੀ ਧਮਕੀ ਦੇ ਰਿਹਾ ਸੀ ਤਾਂ ਉਹ ਡਰ ਕੇ ਪਿੱਛੇ ਹੋ ਗਿਆ ਤੇ ਸੁਮਿਤ ਨੇ ਗੋਲ਼ੀ ਚਲਾ ਦਿੱਤੀ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਧਮਕੀਆਂ ਦਿੰਦਾ ਚਲਾ ਗਿਆ। ਉਸ ਨੇ ਦੱਸਿਆ ਕਿ ਉਹ ਬਹੁਤ ਡਰ ਗਿਆ ਸੀ ਤੇ ਉਸ ਦਾ ਸਾਮਾਨ ਵੀ ਇੰਸਟੀਚਿਊਟ 'ਚ ਪਿਆ ਸੀ ਜੋ ਅਜੇ ਤਕ ਨਹੀਂ ਮੋੜਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।