ਕਾਂਗਰਸੀ ਆਗੂਆਂ ਨੇ ਫੂਕਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ
ਕਾਂਗਰਸੀ ਆਗੂਆ ਨੇ ਫੂਕਿਆ ਮੁੱਖ ਮੰਤਰੀ ਪੰਜਾਬ ਦਾ ਪੁਤਲਾ
Publish Date: Thu, 25 Jun 2026 03:58 PM (IST)
Updated Date: Fri, 26 Jun 2026 04:01 AM (IST)

ਕਮਲ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅੱਜ ਕਸਬਾ ਹਰਿਆਣਾ ਵਿਖੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ਹੇਠ ਹੁਸ਼ਿਆਰਪੁਰ - ਦਸੂਆ ਮੁੱਖ ਸੜਕ ਤੇ ਸਿਵਲ ਹਸਪਤਾਲ ਦੇ ਸਾਹਮਣੇ ਇਕੱਤਰ ਹੋਏ ਕਾਂਗਰਸ ਦੇ ਵੱਖ ਵੱਖ ਇਲਾਕਿਆਂ ਤੋਂ ਪਹੁੰਚੇ ਵਰਕਰਾਂ ਨੇ ਇਕੱਤਰ ਹੋ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤੀ ਗਈ ਬੇਅਦਬੀ ਦੇ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਜੇਕਰ ਸੂਬੇ ਦਾ ਮੁੱਖ ਮੰਤਰੀ ਹੀ ਗੁਰੂ ਸਾਹਿਬਾਨਾਂ ਦੀ ਤਸਵੀਰਾਂ ਤੇ ਸ਼ਰਾਬ ਦੇ ਛਿੱਟੇ ਪਾ ਕੇ ਬੇਅਦਬੀ ਕਰਦੇ ਨਜ਼ਰ ਆ ਰਹੇ ਹਨ, ਜੋ ਕਿ ਬੇਹੱਦ ਸ਼ਰਮਨਾਕ ਹੈ ਅਤੇ ਜਿਸ ਕਰਕੇ ਸੂਬਾ ਪੰਜਾਬ ਦੀ ਜਨਤਾ ‘ਚ ਭਾਰੀ ਰੋਸ ਹੈ,ਜਿਸ ਦਾ ਜਵਾਬ ਜਨਤਾ ਵਲੋਂ ਮੌਜੂਦਾ ਸਰਕਾਰ ਨੂੰ ਜਲਦੀ ਹੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮਹਿਲਾਵਾਂ ਨੂੰ ਸਰਕਾਰ ਬਣਨ ਤੋਂ ਪਹਿਲਾਂ 1000/-ਰੁਪਈਏ ਦੇਣ ਦਾ ਭਰੋਸਾ ਦਵਾ ਕੇ ਮਸੂਮ ਮਾਵਾਂ, ਭੈਣਾਂ ਨੂੰ ਧੋਖੇ ‘ਚ ਰੱਖ ਕੇ ਵੋਟਾਂ ਤਾਂ ਲੈ ਲਈਆਂ ਗਈਆ ,ਪ੍ਰੰਤੂ ਸਰਕਾਰ ਬਨਣ ਤੋਂ ਬਾਦ ਸਾਡੇ ਚਾਰ ਸਾਲ ਬੀਤਣ ਤੱਕ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ, ਪ੍ਰੰਤੂ ਹੁਣ ਜਿੱਦਾਂ ਜਿੱਦਾਂ ਚੋਣਾਂ ਨੇੜੇ ਆ ਰਹੀਆਂ ਹਨ। ਮੁੜ ਸੂਬੇ ਦੀਆਂ ਮਾਤਾਵਾਂ ਅਤੇ ਭੈਣਾਂ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ।ਪਰ ਹੁਣ ਸੂਬੇ ਦੀ ਮਾਤਰ ਸ਼ਕਤੀ ਧੋਖਾ ਨਹੀਂ ਖਾਵੇਗੀ ਅਤੇ ਇਨ੍ਹਾਂ ਵੱਲੋਂ ਦਿਖਾਏ ਜਾ ਰਹੇ ਸੁਪਨਿਆਂ ‘ਚ ਨਹੀਂ ਫਸੇਗੀ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸੂਬੇ ਨੂੰ ਪੂਰੀ ਤਰ੍ਹਾਂ ਕਰਜਾਈ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਕੱਠਾਂ ‘ਚ ਵੱਖ ਵੱਖ ਹਲਕਿਆਂ ਤੋਂ ਵਰਕਰਾਂ ਨੂੰ ਇਕੱਤਰ ਕਰਕੇ ਇਕੱਠ ਦਿਖਾਇਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸੀ ਆਗੂਆ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਤੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ,ਚੰਦਰਬਾਂਨ ਸਿੰਘ,ਸੂਧਾਂਸ਼ੂ ਮਿਸ਼ਰਾ,ਪਵਿੱਤਰਦੀਪ ਸਿੰਘ ਆਹਲੂਵਾਲੀਆ,ਚੇਤਨ ਸਿੰਘ,ਸ਼ਸ਼ੀ ਕੁਮਾਰ,ਹਰਪ੍ਰੀਤ ਸਿੰਘ, ਰਾਜ ਕੁਮਾਰ,ਗੁਰਵਿੰਦਰ ਸਿੰਘ, ਇਕਬਾਲ ਸਿੰਘ ਸਾਬਕਾ ਪ੍ਰਧਾਨ ,ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ,ਜਸਵੰਤ ਸਿੰਘ ਬਰਿਆਲ,ਰਾਜ ਕੁਮਾਰ,ਐਮ. ਸੀ ਰਮਨ ਕੁਮਾਰ,ਅਭੀ ਬੱਤਰਾ ਸਣੇ ਭਾਰੀ ਗਿਣਤੀ ‘ਚ ਕਾਂਗਰਸ ਦੇ ਵਰਕਰ ਹਾਜ਼ਰ ਸਨ।