SIT ਦੇ ਸੰਮਨਾਂ 'ਤੇ ਭਾਜਪਾ ਦਿੱਗਜ ਦਾ ਜਵਾਬ: ਬਹਿਬਲ ਕਲਾਂ ਮਾਮਲੇ 'ਚ ਵਿਜੇ ਸਾਂਪਲਾ ਨੇ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਵੱਟਿਆ ਪਾਸਾ
ਬਹਿਬਲ ਕਲਾਂ ਕਾਂਡ ਵਿਚ ਨਵੀਂ ਬਣੀ ਸਿੱਟ ਦੀ ਪੜਤਾਲ ਵਿਚ ਸ਼ਾਮਲ ਹੋਣ ਲਈ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਅੱਜ ਪੜਤਾਲੀਆ ਕਮੇਟੀ ਅੱਗੇ ਪੇਸ਼ ਹੋਣ ਦੇ ਸੰਮਨ ਮਿਲੇ। ਥਾਣਾ ਮਾਡਲ ਟਾਊਨ ਦੀ ਥਾਣਾ ਮੁਖੀ ਮਦਨ ਸਿੰਘ ਓਹ ਆਦੇਸ਼ ਲੈ ਕੇ ਵਿਜੇ ਸਾਂਪਲਾ ਦੇ ਘਰ ਪਹੁੰਚੇ।
Publish Date: Wed, 24 Jun 2026 01:12 PM (IST)
Updated Date: Wed, 24 Jun 2026 01:15 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ - ਬਹਿਬਲ ਕਲਾਂ ਕਾਂਡ ਵਿਚ ਨਵੀਂ ਬਣੀ ਸਿੱਟ ਦੀ ਪੜਤਾਲ ਵਿਚ ਸ਼ਾਮਲ ਹੋਣ ਲਈ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਅੱਜ ਪੜਤਾਲੀਆ ਕਮੇਟੀ ਅੱਗੇ ਪੇਸ਼ ਹੋਣ ਦੇ ਸੰਮਨ ਮਿਲੇ। ਥਾਣਾ ਮਾਡਲ ਟਾਊਨ ਦੀ ਥਾਣਾ ਮੁਖੀ ਮਦਨ ਸਿੰਘ ਓਹ ਆਦੇਸ਼ ਲੈ ਕੇ ਵਿਜੇ ਸਾਂਪਲਾ ਦੇ ਘਰ ਪਹੁੰਚੇ।
ਵਿਜੇ ਸਾਂਪਲਾ ਨੇ ਸਿੱਟ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਪੇਸ਼ ਨਹੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਕਾਂਡ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਮੈਨੂੰ ਭੇਜੇ ਜਾ ਰਹੇ ਸੰਮਨ ਵਿੱਚ ਵਿਸਥਾਰ ਨਾਲ ਲਿਖਿਆ ਗਿਆ ਹੈ ਅਤੇ ਨਾ ਹੀ ਕੇਸ ਦੀ ਕਾਪੀ ਦਿੱਤੀ ਜਾ ਰਹੀ ਹੈ। ਉਨ੍ਹਾਂ ਆਏ ਹੋਏ ਸੰਮਨ ਅਤੇ ਕੇਸ ਦੀ ਕਾਪੀ ਮੁੱਹਈਆ ਕਰਵਾਉਣ ਦਾ ਹੀ ਲਿਖ ਕੇ ਸੰਮਨ ਵਾਪਿਸ ਭੇਜ ਦਿੱਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਨਾ ਹੀ ਮੈਨੂੰ ਸਪੱਸ਼ਟ ਕੀਤਾ ਜਾ ਰਿਹਾ ਹੈ ਕਿ ਮੈਨੂੰ ਬੁਲਾਇਆ ਕਿਉਂ ਜਾ ਰਿਹਾ ਹੈ।