- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਜ਼ਾਦੀ ਦੇ ਦਿਹਾੜੇ ਦੀ ਰਾਤ ਨੂੰ ਕੇਂਦਰੀ ਜੇਲ ਹੁਸ਼ਿਆਰਪੁਰ ਵਿੱਚ ਹੱਲਾ ਗੁੱਲਾ ਕਰਕੇ ਤੋੜ ਫੋੜ ਕਰਨ ਵਾਲੇ ਜੇਲ ਅੰਦਰ ਬੰਦ 22 ਕੈਦੀਆਂ ਅਤੇ ਹਵਾਲਾਤੀਆਂ ਵਿਰੁੱਧ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਆਜ਼ਾਦੀ ਦੇ ਦਿਹਾੜੇ ਦੀ ਰਾਤ ਨੂੰ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਹੱਲਾ ਗੁੱਲਾ ਕਰਕੇ ਤੋੜ-ਭੰਨ ਕਰਨ ਵਾਲੇ ਜੇਲ੍ਹ ਅੰਦਰ ਬੰਦ 22 ਕੈਦੀਆਂ ਅਤੇ ਹਵਾਲਾਤੀਆਂ ਵਿਰੁੱਧ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਅਧਿਕਾਰੀਆਂ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 15 ਅਤੇ 16 ਦੀ ਦਰਮਿਆਨੀ ਰਾਤ ਨੂੰ ਬੈਰਕ ਨੰਬਰ 15, 16 ਅਤੇ 17 ਦੇ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਇਕੱਠੇ ਹੋ ਕੇ ਜੇਲ੍ਹ ਵਿੱਚ ਹੀ ਤਾਕੀਆਂ ਦੀਆਂ ਰਾਡਾਂ ਤੋੜ ਕੇ ਜੰਮ ਕੇ ਤੋੜ-ਭੰਨ ਕੀਤੀ। ਸੀਸੀ ਟੀਵੀ ਕੈਮਰੇਆਂ ਦੀ ਭੰਨ ਤੋੜ ਕਰਕੇ ਜੇਲ੍ਹ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਕਾਰਵਾਈ ਵਿੱਚ 22 ਵੱਖ-ਵੱਖ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।