- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
- ਸੇਂਟ ਸੋਲਜਰ 'ਚ ਦੋ ਦਿਨਾ ਖੇਡ ਮੁਕਾਬਲੇ ਕਰਵਾਏ ਫੋਟੋ 101 ਪੀ - ਖੇਡ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਪਿ੍ਰੰ.

- ਸੇਂਟ ਸੋਲਜਰ 'ਚ ਦੋ ਦਿਨਾ ਖੇਡ ਮੁਕਾਬਲੇ ਕਰਵਾਏ
ਫੋਟੋ 101 ਪੀ - ਖੇਡ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਪਿ੍ਰੰ. ਸੁਖਜਿੰਦਰ ਕੌਰ ਨਾਲ ਪ੍ਰਧਾਨ ਰਣਜੀਤ ਕੌਰ, ਸਤਵੀਰ ਸਿੰਘ ਤੇ ਡਾਇਰੈਕਟਰ ਸੁਖਦੇਵ ਸਿੰਘ।
ਫੋਟੋ 101 ਏ ਪੀ - ਦੋ ਦਿਨ ਖੇਡ 'ਚ ਹਿੱਸਾ ਲੈਂਦੇ ਹੋਏ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀ।
-
ਸਤਨਾਮ ਲੋਈ, ਮਾਹਿਲਪੁਰ : ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ 'ਚ ਦੋ ਦਿਨਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁਖ ਮਹਿਮਾਨ ਦੇ ਤੌਰ 'ਤੇ ਨਗਰ ਕੌਂਸਲ ਦੀ ਪ੍ਰਧਾਨ ਰਣਜੀਤ ਤੇ ਉਨ੍ਹਾਂ ਦੇ ਪਤੀ ਸਤਵੀਰ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਸੇਂਟ ਸੋਲਜਰ ਗਰੁੱਪ ਦੀ ਗੜ੍ਹਸ਼ੰਕਰ ਬ੍ਰਾਂਚ ਦੇ ਡਾਇਰੈਕਟਰ ਸੁਖਦੇਵ ਸਿੰਘ ਹਾਜ਼ਰ ਹੋਏ। ਇਸ ਦੌਰਾਨ ਕਰਵਾਏ ਗਏ ਅਥਲੈਟਿਕਸ ਮੁਕਾਬਲੇ 'ਚ ਵਿਦਿਆਰਥੀ ਰਣਜੀਤ, ਮਾਧਵ, ਤਰਨਵੀਰ, ਪ੍ਰਭਜੋਤ, ਕਰਨਵੀਰ ਸਿੰਘ, ਦਾਨਿਸ਼, ਰੋਹਨਪ੍ਰੀਤ, ਖੁਸ਼ਪ੍ਰੀਤ, ਸਮਾਈਲ, ਕਸ਼ਿਸ਼, ਪ੍ਰਭਲੀਨ, ਹਰਜੋਤ, ਇਲੀਸ਼ਾ, ਜਸਪ੍ਰੀਤ, ਦਾਨਿਸ਼, ਸਿਮਰਪ੍ਰੀਤ ਕੌਰ ਤੇ ਇੰਟਰ ਹਾਊਸ ਫੁੱਟਬਾਲ ਮੁਕਾਬਲੇ 'ਚ ਬਲੂ ਹਾਊਸ ਜੇਤੂ ਰਿਹਾ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸਭ ਤੋਂ ਵੱਧ ਖਿੱਚ ਦਾ ਕੇਂਦਰ ਅਧਿਆਪਕਾਂ ਵੱਲੋਂ ਲਗਾਈ ਗਈ ਦੌੜ ਰਹੀ। ਜੇਤੂਆਂ ਨੂੰ ਸਨਮਾਨਿਤ ਕਰਦਿਆਂ ਕੌਂਸਲ ਪ੍ਰਧਾਨ ਰਣਜੀਤ ਕੌਰ ਤੇ ਸਤਵੀਰ ਸਿੰਘ ਨੇ ਕਿਹਾ ਕਿ ਤੰਦਰੁਸਤ ਤੇ ਅਗਾਂਹਵਧੂ ਸਮਾਜ ਲਈ ਅਜਿਹੇ ਖੇਡ ਮੁਕਾਬਲੇ ਬਹੁਤ ਜ਼ਰੂਰੀ ਹਨ। ਡਾਇਰੈਕਟਰ ਸੁਖਦੇਵ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਜੀਵਨ 'ਚ ਕੋਈ ਇਕ ਖੇਡ ਅਪਣਾਉਣ ਲਈ ਪ੍ਰੇਰਿਤ ਕੀਤਾ। ਅੰਤ 'ਚ ਪਿ੍ਰੰਸੀਪਲ ਸੁਖਜਿੰਦਰ ਕੌਰ ਨੇ ਆਏ ਮਾਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੋ ਦਿਨ ਖੇਡ ਮੁਕਾਬਲੇ ਨੂੰ ਸਫਲ ਬਣਾਉਣ 'ਚ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੇ ਸਹਿਯੋਗ ਦਿੱਤਾ।