- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਜੱਗੂ ਭਗਵਾਨਪੁਰ ਪਰਿਵਾਰ ਅਤੇ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਅਤੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਜੋਬਨ ਰੰਧਾਵਾ ਦੇ ਸਹਿਯੋਗ ਨਾਲ ਚੇਅਰਮੈਨ ਦਾ ਤਾਜ ਉਹਨਾਂ ਦੇ ਸਿਰ ਸੱਜਿਆ ਹੈ। ਇਸ ਮੌਕੇ ਤੇ ਉਹਨਾਂ ਚੇਅਰ ਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਅਤੇ ਭਗਵਾਨਪੁਰ ਗਰੁੱਪ ਦਾ ਧੰਨਵਾਦ ਕੀਤਾ।

ਮਹਿੰਦਰ ਸਿੰਘ ਅਰਲੀਭੰਨ ਪੰਜਾਬੀ ਜਾਗਰਣ ਕਲਾਨੌਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਬਲਾਕ ਸੰਮਤੀ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੀਆਂ ਬਲਾਕ ਸੰਮਤੀਆਂ ਤੇ ਜਿੱਥੇ ਪਹਿਲਾਂ ਹੀ ਭਗਵਾਨਪੁਰ ਪਰਿਵਾਰ ਨਾਲ ਸਬੰਧਿਤ ਚੇਅਰ ਪਰਸਨ ਬਣੇ ਹੋਏ ਸਨ ਉੱਥੇ ਮੰਗਲਵਾਰ ਨੂੰ ਗੁਰਦਾਸਪੁਰ ਵਿਖੇ ਮੁੜ ਭਗਵਾਨਪੁਰ ਪਰਿਵਾਰ ਨਾਲ ਸੰਬੰਧਿਤ ਹਲਕਾ ਡੇਰਾ ਬਾਬਾ ਨਾਨਕ ਤੇ ਜੋਨ ਭੰਡਾਲ ਤੋਂ ਅਮਨਦੀਪ ਕੌਰ ਬਾਂਗੋਵਾਣੀ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਸਰਬ ਸੰਮਤੀ ਨਾਲ ਚੇਅਰ ਪਰਸਨ ਬਣਨ ਤੇ ਕਸਬਾ ਕਲਾਨੌਰ ਸਥਿਤ ਇਤਿਹਾਸਿਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਚੇਅਰ ਪਰਸਨ ਅਮਨਦੀਪ ਕੌਰ ਜੱਗੂ ਭਗਵਾਨਪੁਰ ਦੀ ਮਾਸੀ ਚੇਅਰ ਪਰਸਨ ਰਾਜਵਿੰਦਰ ਕੌਰ ਬਲਾਕ ਸਮਤੀ ਡੇਰਾ ਬਾਬਾ ਨਾਨਕ ਸਮੇਤ ਭਗਵਾਨਪੁਰ ਗਰੁੱਪ ਸਮੇਤ ਨਤਮਸਤਕ ਹੋਏ।
ਇਸ ਮੌਕੇ ਅਮਨਦੀਪ ਕੌਰ ਭਗਵਾਨਪੁਰ ਸਮਰਥਕਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਮੌਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਨਾਲ ਸੰਬੰਧਿਤ ਜ਼ਿਲ੍ਹਾ ਪ੍ਰੀਸ਼ਦ ਜੋਨ ਭੰਡਾਲ ਤੋਂ ਜ਼ਿਲਾ ਪ੍ਰੀਸ਼ਦ ਮੈਂਬਰ ਜੇਤੂ ਰਹੇ ਅਮਨਦੀਪ ਕੌਰ ਨੇ ਜਿਲਾ ਪ੍ਰੀਸ਼ਦ ਦੀ ਚੇਅਰ ਪਰਸਨ ਬਨਣ ਉਪਰੰਤ ਆਪਣੇ ਪਤੀ ਚਰਨਜੀਤ ਸਿੰਘ ਐਸੀ ਵਿੰਗ ਕੋਆਰਡੀਨੇਟਰ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਉਹ 2014 ਤੋਂ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਹੇ ਹਨ ਪ੍ਰੰਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਵੱਲੋਂ ਉਹਨਾਂ ਨੂੰ ਅਨਗੌਲਿਆਂ ਕੀਤਾ ਹੋਇਆ ਸੀ ਅਤੇ ਦੋ ਵਾਰ ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨੀ ਦੀ ਚੋਣ ਪੋਸਟਪੋਨ ਹੋਈ ਸੀ ।
ਇਸ ਮੌਕੇ ਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਜੱਗੂ ਭਗਵਾਨਪੁਰ ਪਰਿਵਾਰ ਅਤੇ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਅਤੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਜੋਬਨ ਰੰਧਾਵਾ ਦੇ ਸਹਿਯੋਗ ਨਾਲ ਚੇਅਰਮੈਨ ਦਾ ਤਾਜ ਉਹਨਾਂ ਦੇ ਸਿਰ ਸੱਜਿਆ ਹੈ। ਇਸ ਮੌਕੇ ਤੇ ਉਹਨਾਂ ਚੇਅਰ ਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਅਤੇ ਭਗਵਾਨਪੁਰ ਗਰੁੱਪ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰ ਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਨੇ ਕਿਹਾ ਕਿ ਭਗਵਾਨਪੁਰ ਪਰਿਵਾਰ ਵੱਲੋਂ ਜਿੱਥੇ ਪਹਿਲਾਂ ਹੀ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਥੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਭਗਵਾਨਪੁਰ ਗਰੁੱਪ ਨਾਲ ਸੰਬੰਧਿਤ ਬਣਨ ਤੇ ਪਿੰਡਾਂ ਦਾ ਵਿਕਾਸ ਬਿਨਾਂ ਭੇਦ ਭਾਵ ਕਰਵਾਇਆ ਜਾਵੇਗਾ। ਇਸ ਮੌਕੇ ਜਸਬੀਰ ਸਿੰਘ ਕਾਹਲੋ ਵਡਾਲਾ ਬਾਂਗਰ, ਅਮਨ ਸਰਪੰਚ ਮੀਰਕਚਾਣਾ , ਦਲਬੀਰ ਸਿੰਘ ਭਿੱਲਾ ਕੋਟਲੀ ਸੂਰਤ ਮੱਲ੍ਹੀ, ਸਤਪਾਲ ਸਾਬਕਾ ਸਰਪੰਚ ਕਾਦੀਆਂ, ਜਗਦੀਪ ਸਿੰਘ ਸਮਰਾਏ, ਨਿਰਮਲ ਸਿੰਘ, ਗੁਰਜੀਤ ਸਿੰਘ, ਅਮਨਪ੍ਰੀਤ, ਬਲਬੀਰ ਸਿੰਘ ਘੁੰਮਣ, ਜਗਦੀਪ ਸਿੰਘ ਜੱਗੀ, ਮਨਜਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ।