- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਚੱਕ ਰਾਮ ਸਹਾਇ ਵਿਖੇ ਪੈਰ ਤਿਲਕਣ ਕਾਰਨ ਰਾਵੀ ਦਰਿਆ ਵਿੱਚ ਡੁੱਬੇ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਲਾਂਕਿ ਉਸ ਦੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋ ਸਕਿਆ। ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਪਿੰਡ ਚੱਕ ਰਾਮ ਸਹਾਇ ਵਿਖੇ ਪੈਰ ਤਿਲਕਣ ਕਾਰਨ ਰਾਵੀ ਦਰਿਆ ਵਿੱਚ ਡੁੱਬੇ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਲਾਂਕਿ ਉਸ ਦੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋ ਸਕਿਆ। ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੋਗਾ ਸਿੰਘ ਵਾਸੀ ਪਿੰਡ ਸਰਾਏ ਨੇ ਦੱਸਿਆ ਕਿ ਉਹ ਟਰੱਕ ਚਾਲਕ ਵਜੋਂ ਕੰਮ ਕਰਦਾ ਹੈ। ਉਹ ਅਤੇ ਉਸ ਦਾ ਭਰਾ ਹਰਮਨਪ੍ਰੀਤ ਸਿੰਘ (24) ਟਰੱਕ ’ਤੇ ਰੇਤ ਲੈਣ ਲਈ ਪਿੰਡ ਚੱਕ ਰਾਮ ਸਹਾਇ ਵਿੱਚ ਪਵਨ ਸਿੰਘ ਦੀ ਖੱਡ ’ਤੇ ਪਹੁੰਚੇ ਸਨ। ਇਸ ਦੌਰਾਨ ਉਸ ਦਾ ਭਰਾ ਮੂੰਹ ਹੱਥ ਧੋਣ ਲਈ ਦਰਿਆ ਦੇ ਕੋਲ ਗਿਆ, ਜਿੱਥੇ ਪੈਰ ਤਿਲਕਣ ਕਾਰਨ ਉਹ ਦਰਿਆ ਵਿੱਚ ਡਿੱਗ ਗਿਆ। ਉਸ ਨੇ ਆਪਣੇ ਭਰਾ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਉਸ ਨੇ ਉੱਥੇ ਕੰਮ ਕਰ ਰਹੀਆਂ ਪੋਕਲੇਨ ਮਸ਼ੀਨਾਂ ਦੇ ਚਾਲਕਾਂ ਨੂੰ ਮਸ਼ੀਨ ਅੱਗੇ ਕਰਨ ਲਈ ਕਿਹਾ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਕਰੀਬ 15 ਮਿੰਟ ਬਾਅਦ ਉਹ ਆਪਣੀਆਂ ਪੋਕਲੇਨ ਮਸ਼ੀਨਾਂ ਦਰਿਆ ਵਿੱਚੋਂ ਕੱਢ ਕੇ ਕੰਢੇ ’ਤੇ ਲੈ ਆਏ। ਇਸ ਦੌਰਾਨ ਦਰਿਆ ਦੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ।