- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰ ਦੇ ਟੁੱਟੇ ਕੰਢਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ, ਸੁੱਚਾ ਸਿੰਘ, ਕੇਵਲ ਸਿੰਘ, ਰਵਜੋਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ, ਲਖਬੀਰ ਸਿੰਘ ਨੇ ਦੱਸਿਆ ਕਿ ਅੱਪਰਬਾਰੀ ਦੁਆਬ ਨਹਿਰ ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਤੋਂ ਸ਼ੁਰੂ ਹੁੰਦੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚੋਂ ਲੰਘਦੀ ਗੁਜ਼ਰਦੀ ਅੱਪਰਬਾਰੀ ਦੁਆਬ ਨਹਿਰ ਤੋਂ ਨਿਕਲਦੀ ਕਸੂਰ ਬ੍ਰਾਂਚ ਬੀਤੇ ਦਿਨ ਪੁੱਲ ਸਠਿਆਲੀ ਤੋਂ ਟੁੱਟਣ ਤੋਂ ਬਾਅਦ ਇਸੇ ਨਹਿਰ ਤੋਂ ਜਾਣ ਵਾਲੀ ਲਾਹੌਰ ਬ੍ਰਾਂਚ ਦੇ ਕੰਢੇ ਪਿਛਲੇ ਲੰਬੇ ਸਮੇਂ ਤੋਂ ਥਾਂ-ਥਾਂ ਤੋਂ ਖੁਰੇ ਹੋਣ ਕਾਰਨ ਰਾਹਗੀਰਾਂ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਕੰਢੇ ਬਣਾਉਣ ਦੀ ਮੰਗ ਚੁੱਕੀ ਗਈ ਹੈ।
ਨਹਿਰ ਦੇ ਟੁੱਟੇ ਕੰਢਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ, ਸੁੱਚਾ ਸਿੰਘ, ਕੇਵਲ ਸਿੰਘ, ਰਵਜੋਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ, ਲਖਬੀਰ ਸਿੰਘ ਨੇ ਦੱਸਿਆ ਕਿ ਅੱਪਰਬਾਰੀ ਦੁਆਬ ਨਹਿਰ ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਤੋਂ ਸ਼ੁਰੂ ਹੁੰਦੀ ਹੈ। ਇਸ ਵਿਚੋਂ ਮਾਧੋਪੁਰ ਬਿਆਸ ਲਿੰਕ ਜੋ ਰਾਜਸਥਾਨ ਨੂੰ ਨਿਕਲਣ ਤੋਂ ਇਲਾਵਾ ਤਿੱਬੜੀ ਤੋਂ ਦੋ ਨਹਿਰਾਂ ਕੇਬੀਯੂ ਤੇ ਐੱਮਬੀਯੂ ਕਸੂਰ (ਪਾਕਿਸਤਾਨ) ਬ੍ਰਾਂਚ ਅਪਰ ਨਿਕਲਦੀ ਹੈ। ਅੱਪਰਬਾਰੀ ਦੁਆਬ ਨਹਿਰ ਦੀ ਲੰਬਾਈ 164 ਕਿਲੋਮੀਟਰ ਦੇ ਕਰੀਬ ਦੱਸੀ ਜਾਂਦੀ ਅਤੇ ਇਸ ਨਹਿਰ ਵਿੱਚੋਂ ਨਿਕਲਦੇ ਦਰਜਨ ਦੇ ਕਰੀਬ ਰਜਬਾਹਿਆਂ ਰਾਹੀਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸੈਂਕੜੇ ਪਿੰਡਾਂ ਦੀ ਹਜ਼ਾਰਾਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਾਉਣ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਤੇ ਜ਼ਿਲ੍ਹਾ ਤਰਨਤਾਰਨ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਨ ਤੋਂ ਇਲਾਵਾ ਅੱਪਰਬਾਰੀ ਦੁਆਬ ਨਹਿਰ 'ਚੋਂ ਸਭਰਾਉਂ ਬ੍ਰਾਂਚ ਤੇ ਲਾਹੌਰ ਬ੍ਰਾਂਚ ਨਿਕਲਦੀ ਹੈ।
ਇਸ ਇਲਾਕੇ 'ਚੋਂ ਲੰਘਣ ਵਾਲੀ ਅੱਪਰਬਾਰੀ ਦੁਆਬ ਨਹਿਰ ਦੇ ਕੰਢੇ ਪਿੰਡ ਕਲੇਰ, ਕੁੰਜਰ, ਦੀਪੇਵਾਲ, ਚੋਰਾਂ ਵਾਲੀ ਆਦਿ ਥਾਵਾਂ ਤੋਂ ਪਿਛਲੇ ਲੰਮੇ ਸਮੇਂ ਤੋਂ ਖੁਰੇ ਹੋਏ ਹਨ। ਇਸ ਕਾਰਨ ਅੱਪਰਬਾਰੀ ਦੁਆਬ ਨਹਿਰ ਦੀ ਪਟੜੀ ਦੇ ਕਿਨਾਰੇ ਵੱਡੇ-ਵੱਡੇ ਕਟਾਅ ਹੋਣ ਕਾਰਨ ਪਿਛਲੇ ਸਮੇਂ ਦੌਰਾਨ ਸੜਕੀ ਹਾਦਸੇ ਵਾਪਰ ਚੁੱਕੇ ਹਨ ਅਤੇ ਵਾਹਨ ਹਾਦਸਾਗ੍ਰਸਤ ਹੋ ਕੇ ਨਹਿਰ 'ਚ ਡਿੱਗਣ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤੀ ਮੌਸਮ ਦੇ ਮੱਦੇਨਜ਼ਰ ਹੜ੍ਹ ਰੋਕੂ ਪ੍ਰਬੰਧ ਕੀਤੇ ਜਾ ਰਹੇ ਹਨ। ਉਥੇ ਇਸ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ਤੋਂ ਰਾਹਗੀਰਾਂ ਤੇ ਕਿਸਾਨਾਂ ਨੂੰ ਬਰਸਾਤੀ ਮੌਸਮ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ 'ਤੇ ਖ਼ਤਰਾ ਮੰਡਰਾ ਰਿਹਾ ਹੈ। ਰਾਹਗੀਰਾਂ ਤੇ ਕਿਸਾਨਾਂ ਨੇ ਨਹਿਰੀ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਪਰਬਾਰੀ ਦੁਆਬ ਨਹਿਰ ਦੇ ਕੰਢਿਆਂ ਦਾ ਤੁਰੰਤ ਨਿਰਮਾਣ ਕੀਤਾ ਜਾਵੇ ਤਾਂ ਜੋ ਬਰਸਾਤੀ ਮੌਸਮ ਤੋਂ ਪਹਿਲਾਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰਿਆਂ ਦਾ ਨਿਰਮਾਣ ਮੁਕੰਮਲ ਹੋ ਸਕੇ।
---
ਰਿਪੋਰਟ ਬਣਾ ਕੇ ਕੇਂਦਰ ਨੂੰ ਭੇਜੀ : ਐੱਸਡੀਓ
ਇਸ ਸਬੰਧੀ ਅੱਪਰਬਾਰੀ ਦੁਆਬ ਨਹਿਰੀ ਵਿਭਾਗ ਦੇ ਐੱਸਡੀਓ ਸੰਜੀਵ ਕੁਮਾਰ ਨੇ ਕਿਹਾ ਕਿ ਅੱਪਰਬਾਰੀ ਦੁਆਬ ਨਹਿਰ ਦੇ ਟੁੱਟੇ ਕਿਨਾਰਿਆਂ ਸਬੰਧੀ ਰਿਪੋਰਟ ਬਣਾ ਕੇ ਕਰੋੜ ਦੀ ਗ੍ਰਾਂਟ ਲਈ ਕੇਂਦਰ ਨੂੰ ਭੇਜੀ ਗਈ ਹੈ। ਉਹਨਾਂ ਦੱਸਿਆ ਕਿ ਜਿਸ ਨਾਲ ਅੱਪਰਬਾਰੀ ਦੁਆਬ ਨਹਿਰ ਤੋਂ ਨਿਕਲਦੀਆਂ ਕੇਬੀਯੂ ਤੇ ਐੱਮਬੀਯੂ ਜਿਸ ਵਿਚ ਕਸੂਰ ਬ੍ਰਾਂਚ ਤੇ ਲਾਹੌਰ ਬ੍ਰਾਂਚ ਸ਼ਾਮਲ ਹੈ ਅਤੇ ਨਹਿਰੀ ਵਿਭਾਗ ਵੱਲੋਂ ਕੁਝ ਥਾਵਾਂ ਤੇ ਕਿਨਾਰਿਆਂ ਨੂੰ ਪੱਕਿਆਂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਨਹਿਰੀ ਵਿਭਾਗ ਵੱਲੋਂ ਰਾਤ ਅਤੇ ਦਿਨ ਵੇਲੇ ਪੈਟਰੋਲਿੰਗ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਅੱਪਰ ਬਾਰੀ ਦੁਆਬ ਨਹਿਰ ਦੇ ਕੰਢਿਆਂ ਦੀ ਨਿਗਰਾਨੀ ਕਰ ਰਹੀਆਂ ਹਨ।