- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਨਗਰ ਕੌਂਸਲ ਦੀਆਂ 29 ਵਾਰਡਾਂ ਵਿੱਚੋ ਪਹਿਲਾਂ ਨਤੀਜਾ ਵਾਰਡ ਨੰਬਰ 3 ਤੋਂ ਆਇਆ ਹੈ.। ਇੱਥੇ ਕਾਂਗਰਸ ਵਿਧਾਇਕ ਬਰਿੰਦਰਮੀਤ ਦੇ ਭਰਾ ਬਲਜੀਤ ਸਿੰਘ ਪਾਹੜਾ ਦੀ ਜਿੱਤ ਹੋਈ ਹੈ। ਬਲਜੀਤ ਸਿੰਘ ਪਾਹੜਾ ਪਿਛਲੇ 5 ਸਾਲ ਨਗਰ ਕੌਂਸਲ ਦੇ ਪ੍ਰਧਾਨ ਰਹੇ ਸਨ।

ਆਕਾਸ਼, ਗੁਰਦਾਸਪੁਰ : ਗੁਰਦਾਸਪੁਰ ਨਗਰ ਕੌਂਸਲ ਦੀਆਂ 29 ਵਾਰਡਾਂ ਵਿੱਚੋ ਪਹਿਲਾਂ ਨਤੀਜਾ ਵਾਰਡ ਨੰਬਰ 3 ਤੋਂ ਆਇਆ ਹੈ.। ਇੱਥੇ ਕਾਂਗਰਸ ਵਿਧਾਇਕ ਬਰਿੰਦਰਮੀਤ ਦੇ ਭਰਾ ਬਲਜੀਤ ਸਿੰਘ ਪਾਹੜਾ ਦੀ ਜਿੱਤ ਹੋਈ ਹੈ। ਬਲਜੀਤ ਸਿੰਘ ਪਾਹੜਾ ਪਿਛਲੇ 5 ਸਾਲ ਨਗਰ ਕੌਂਸਲ ਦੇ ਪ੍ਰਧਾਨ ਰਹੇ ਸਨ।
ਇਸ ਤੋਂ ਇਲਾਵਾ ਗੁਰਦਾਸਪੁਰ ਦੀ ਵਾਰਡ 5 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ 77 ਵੋਟਾ ਨਾਲ ਜੇਤੂ ਰਹੇ। ਵਾਰਡ 21 ਤੋਂ ਕਾਂਗਰਸ ਨਕੁਲ ਮਹਾਜਨ ਤੇ ਵਾਰਡ 8 ਤੋਂ ਕਾਂਗਰਸ ਦੀ ਗੁਰਵੰਤ ਕੌਰ ਅਤੇ ਵਾਰਡ 15 ਤੋਂ ਕਾਂਗਰਸ ਬਿੰਦੀ ਜੇਤੂ ਰਹੇ।
ਇਸ ਤੋਂ ਇਲਾਵਾ ਗੁਰਦਾਸਪੁਰ ਦੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਆਸ਼ਾ ਰਾਣੀ ਜੇਤੂ ਰਹੇ ਹਨ। ਵਾਰਡ ਨੰਬਰ 9 ਤੋਂ 'ਆਪ' ਦੇ ਯੋਗੇਸ਼ ਸ਼ਰਮਾ ਜੇਤੂ ਅਤੇ ਵਾਰਡ ਨੰਬਰ 23 ਤੋਂ ਕਾਂਗਰਸ ਦੇ ਰਜਨੀਸ਼ ਕੁਮਾਰ ਜੇਤੂ ਰਹੇ ਹਨ। ਵਾਰਡ ਨੰਬਰ 16 ਤੋਂ ਕਾਂਗਰਸ ਦੀ ਸੁਨੀਤਾ ਸ਼ਰਮਾ ਜੇਤੂ ਰਹੇ, ਵਾਰਡ ਨੰਬਰ 17 ਤੋਂ ਕਾਂਗਰਸ ਦੇ ਵਰੁਣ ਸ਼ਰਮਾ ਜੇਤੂ ਰਹੇ ਹਨ?