- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਨਹਿਰ ਵਿੱਚ ਪਾੜ ਪਿਆ ਅਤੇ ਕੁਝ ਖ਼ੇਤ ਮਜ਼ਦੂਰਾਂ ਵਲੋਂ ਇਸਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ ਗਈ। ਪਾਣੀ 'ਚ ਡੁੱਬਣ ਕਾਰਨ ਕਈ ਘਰਾਂ ਦਾ ਕੀਮਤੀ ਸਮਾਨ ਖਰਾਬ ਹੋ ਗਿਆ ਹੈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਅਧੀਨ ਸਠਿਆਲੀ ਹੈਡ ਵਰਕਸ ਤੇ ਯੂਬੀਡੀਸੀ ਨਹਿਰ ਵਿੱਚ 40 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਨਾਲ਼ ਲੱਗਦੇ ਕੁਝ ਪਿੰਡ 3 ਤੋਂ 4 ਫੁੱਟ ਪਾਣੀ ਵਿੱਚ ਡੁੱਬ ਗਏ ਹਨ। ਪਾਣੀ ਲਗਾਤਾਰ ਫੈਲ ਰਿਹਾ ਹੈ ਅਤੇ ਕਈ ਘਰਾਂ ਅਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਨਹਿਰ ਵਿੱਚ ਪਾੜ ਪਿਆ ਅਤੇ ਕੁਝ ਖ਼ੇਤ ਮਜ਼ਦੂਰਾਂ ਵਲੋਂ ਇਸਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ ਗਈ। ਪਾਣੀ 'ਚ ਡੁੱਬਣ ਕਾਰਨ ਕਈ ਘਰਾਂ ਦਾ ਕੀਮਤੀ ਸਮਾਨ ਖਰਾਬ ਹੋ ਗਿਆ ਹੈ। ਲੀਕ ਨੇ ਇਹ ਵੀ ਦੱਸਿਆ ਕਿ ਨਹਿਰ ਕੱਚੀ ਹੈ ਜਿਸ ਕਾਰਨ ਖ਼ਤਰਾ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਅਜੇ ਤਾਂ ਬਾਰਿਸ਼ਾਂ ਚੰਗੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈਆਂ ਅਤੇ ਹੜ੍ਹ ਆਉਣੇ ਸ਼ੁਰੂ ਹੋ ਗਏ ਹਨ। ਫ਼ਿਲਹਾਲ ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ ਗਈ ਹੈ। ਲੋਕ ਅਪਣੇ ਪੱਧਰ 'ਤੇ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
