- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ‘ਏਬੀ ਭੱਠੇ’ ’ਤੇ ਬਤੌਰ ਮੁਨਸ਼ੀ ਕੰਮ ਕਰਦਾ ਹੈ ਅਤੇ ਭੱਠੇ ਦੇ ਸਾਰੇ ਕੰਮਕਾਰ ਦੀ ਦੇਖਭਾਲ ਉਸ ਦੀ ਜ਼ਿੰਮੇਵਾਰੀ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ 29 ਮਈ 2026 ਨੂੰ ਸਵੇਰੇ ਕਰੀਬ 9.30 ਵਜੇ ਉਹ ਭੱਠੇ ’ਤੇ ਮੌਜੂਦ ਸੀ ਅਤੇ ਉੱਥੇ ਜੇਸੀਬੀ ਅਤੇ ਹੋਰ ਮਸ਼ੀਨਾਂ ਰਾਹੀਂ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਲੁੱਟ-ਖੋਹ ਅਤੇ ਗੁੰਡਾਗਰਦੀ ਦੀ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੰਦਿਆਂ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਇਕ ਭੱਠੇ ਤੋਂ ਜੇਸੀਬੀ ਮਸ਼ੀਨ ਅਤੇ ਸਾਮਾਨ ਲੁੱਟ ਲਏ ਜਾਣ ਦੀ ਖ਼ਬਰ ਹੈ ।
ਥਾਣਾ ਕੁੱਲਗੜ੍ਹੀ ਪੁਲਿਸ ਵੱਲੋਂ ਬਾਏ 3 ਬਾਏ ਨੇਮ ਵਿਅਕਤੀਆਂ ਅਤੇ 10-12 ਅਣਪਛਾਤੇ ਵਿਅਕਤੀਆਂ ਖਿਲਾਫ 303 (2), 351 (2), 193 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਨਰਿੰਦਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਕਾਦਾ ਬੋਹੜਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ‘ਏਬੀ ਭੱਠੇ’ ’ਤੇ ਬਤੌਰ ਮੁਨਸ਼ੀ ਕੰਮ ਕਰਦਾ ਹੈ ਅਤੇ ਭੱਠੇ ਦੇ ਸਾਰੇ ਕੰਮਕਾਰ ਦੀ ਦੇਖਭਾਲ ਉਸ ਦੀ ਜ਼ਿੰਮੇਵਾਰੀ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ 29 ਮਈ 2026 ਨੂੰ ਸਵੇਰੇ ਕਰੀਬ 9.30 ਵਜੇ ਉਹ ਭੱਠੇ ’ਤੇ ਮੌਜੂਦ ਸੀ ਅਤੇ ਉੱਥੇ ਜੇਸੀਬੀ ਅਤੇ ਹੋਰ ਮਸ਼ੀਨਾਂ ਰਾਹੀਂ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ।
ਇਸੇ ਦੌਰਾਨ ਜਸਵਿੰਦਰ ਸਿੰਘ, ਉਸ ਦਾ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਸਤੀਏਵਾਲਾ ਅਤੇ ਗਗਨਦੀਪ ਸਿੰਘ ਆਪਣੇ ਨਾਲ 10-12 ਹੋਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੂੰ ਲੈ ਕੇ ਉੱਥੇ ਧਾਵਾ ਬੋਲ ਦਿੱਤਾ। ਭੱਠੇ ’ਤੇ ਆਉਂਦਿਆਂ ਹੀ ਉਕਤ ਵਿਅਕਤੀਆਂ ਨੇ ਉਸ ਨੂੰ ਰਿਵਾਲਵਰ ਦਾ ਡਰਾਵਾ ਕੇ ਦੇ ਧਮਕੀ ਦਿੱਤੀ ਕਿ ਜੇਕਰ ਉਹ ਮਸ਼ੀਨ ਦੇ ਅੱਗੇ ਆਇਆ ਜਾਂ ਰੌਲਾ ਪਾਇਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਨਰਿੰਦਰ ਸਿੰਘ ਮੁਨਸ਼ੀ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੇ ਡਰਾ-ਧਮਕਾ ਕੇ ਮਸ਼ੀਨ ਦੇ ਆਪਰੇਟਰ ਨੂੰ ਜ਼ਬਰਦਸਤੀ ਹੇਠਾਂ ਉਤਾਰ ਦਿੱਤਾ। ਇਸ ਤੋਂ ਬਾਅਦ ਉਕਤ ਵਿਅਕਤੀਆਂ ਜੇਸੀਬੀ ਮਸ਼ੀਨ ਨੂੰ ਭਜਾ ਕੇ ਆਪਣੇ ਨਾਲ ਲੈ ਗਏ। ਮੁਨਸ਼ੀ ਨੇ ਦੱਸਿਆ ਕਿ ਉਕਤ ਵਿਅਕਤੀ ਭੱਠੇ ’ਤੇ ਪਿਆ ਹੋਰ ਕੀਮਤੀ ਸਾਮਾਨ ਜਿਸ ਵਿਚ ਮਸ਼ੀਨਾਂ ਦੇ ਸੰਗਲ ਅਤੇ ਬੈਟਰੀਆਂ ਸ਼ਾਮਲ ਸਨ ਵੀ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।