- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਟਰੇਨ ਨੰਬਰ 18102/18310 ਜੰਮੂਤਵੀ ਤੋਂ ਚੱਲਣ ਵਾਲੀ ਇਹ ਟਰੇਨ ਜੰਮੂਤਵੀ ਤੋਂ ਦੁਪਹਿਰ 14.20 ਵਜੇ ਰਵਾਨਾ ਹੋਵੇਗੀ। ਪਠਾਨਕੋਟ ਵਿਖੇ ਇਸਦਾ ਨਵਾਂ ਸਮਾਂ ਸ਼ਾਮ 16.32 ਤੋਂ 16:57 ਵਜੇ ਤੱਕ ਹੋਵੇਗਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਉੱਤਰ ਰੇਲਵੇ ਵੱਲੋਂ ਰੇਲ ਮੁਸਾਫ਼ਰਾਂ ਦੀ ਸਹੂਲਤ ਅਤੇ ਸੰਚਾਲਨ ਸਬੰਧੀ ਜ਼ਰੂਰੀ ਕਾਰਨਾਂ ਕਰਕੇ ਪੰਜਾਬ ਅਤੇ ਜੰਮੂ ਰੂਟ ਤੋਂ ਲੰਘਣ ਵਾਲੀਆਂ ਕਈ ਮਹੱਤਵਪੂਰਨ ਐਕਸਪ੍ਰੈਸ, ਪੈਸੰਜਰ ਅਤੇ ਡੀਐੱਮਯੂ ਟਰੇਨਾਂ ਦੇ ਸਮੇਂ ਵਿਚ ਵੱਡੀ ਸੋਧ ਕੀਤੀ ਗਈ ਹੈ। ਇਹ ਨਵੇਂ ਨਿਯਮ 19 ਜੂਨ 2026 ਤੋਂ ਵੱਖ-ਵੱਖ ਤਰੀਕਾਂ ਮੁਤਾਬਿਕ ਲਾਗੂ ਹੋ ਰਹੇ ਹਨ, ਜਿਸ ਨਾਲ ਕਈ ਟਰੇਨਾਂ ਦੇ ਆਉਣ-ਜਾਣ ਦਾ ਸਮਾਂ ਬਦਲ ਗਿਆ ਹੈ। ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਟਰੇਨ ਨੰਬਰ 18102/18310 ਜੰਮੂਤਵੀ ਤੋਂ ਚੱਲਣ ਵਾਲੀ ਇਹ ਟਰੇਨ ਜੰਮੂਤਵੀ ਤੋਂ ਦੁਪਹਿਰ 14.20 ਵਜੇ ਰਵਾਨਾ ਹੋਵੇਗੀ। ਪਠਾਨਕੋਟ ਵਿਖੇ ਇਸਦਾ ਨਵਾਂ ਸਮਾਂ ਸ਼ਾਮ 16.32 ਤੋਂ 16:57 ਵਜੇ ਤੱਕ ਹੋਵੇਗਾ। ਅੰਮ੍ਰਿਤਸਰ ਵਿਖੇ ਇਹ ਰਾਤ 20:00 ਵਜੇ ਪਹੁੰਚ ਕੇ 20.35 ਵਜੇ ਰਵਾਨਾ ਹੋਵੇਗੀ ਅਤੇ ਜਲੰਧਰ ਸਿਟੀ ਵਿਖੇ ਰਾਤ 21.45 ਵਜੇ ਪਹੁੰਚੇਗੀ। ਟਰੇਨ ਨੰਬਰ 18101/18309 ਵਾਪਸੀ ਜਲੰਧਰ ਕੈਂਟ ਵਿਖੇ ਇਹ ਟਰੇਨ ਸਵੇਰੇ 6.21 ਵਜੇ ਪਹੁੰਚੇਗੀ। ਅੰਮ੍ਰਿਤਸਰ ਵਿਖੇ ਸਵੇਰੇ 8 ਵਜੇ ਪਹੁੰਚ ਕੇ 8.35 ਵਜੇ ਅੱਗੇ ਰਵਾਨਾ ਹੋਵੇਗੀ। ਜੰਮੂਤਵੀ ਵਿਖੇ ਇਸਦੇ ਪਹੁੰਚਣ ਦਾ ਸਮਾਂ ਦੁਪਹਿਰ 15 ਵਜੇ ਨਿਰਧਾਰਿਤ ਕੀਤਾ ਗਿਆ ਹੈ।
ਪੂਜਾ ਐਕਸਪ੍ਰੈਸ 12414 ਜੰਮੂਤਵੀ-ਅਜਮੇਰ ਜੰਕਸ਼ਨ
ਇਸ ਟਰੇਨ ਦੇ ਸਮੇਂ ਵਿਚ ਜਲੰਧਰ ਕੈਂਟ ਸਟੇਸ਼ਨ ’ਤੇ ਤਬਦੀਲੀ ਕੀਤੀ ਗਈ ਹੈ। ਹੁਣ ਇਹ ਟਰੇਨ ਰਾਤ ਨੂੰ 21.55 ਦੀ ਬਜਾਏ 21.50 ਵਜੇ ਪਹੁੰਚੇਗੀ ਅਤੇ 21.55 ਵਜੇ ਅੱਗੇ ਰਵਾਨਾ ਹੋਵੇਗੀ।
ਅੰਮ੍ਰਿਤਸਰ-ਪਠਾਨਕੋਟ-ਅੰਮ੍ਰਿਤਸਰ ਪੈਸੰਜਰ ਟਰੇਨਾਂ ਜਿਨ੍ਹਾਂ ਵਿਚ ਟਰੇਨ ਨੰਬਰ 54611 ਅੰਮ੍ਰਿਤਸਰ-ਪਠਾਨਕੋਟ ਇਹ ਟਰੇਨ ਹੁਣ ਅੰਮ੍ਰਿਤਸਰ ਤੋਂ ਸਵੇਰੇ 4.40 ਦੀ ਬਜਾਏ ਸਵੇਰੇ 3.45 ਵਜੇ ਜਲਦੀ ਰਵਾਨਾ ਹੋਵੇਗੀ। ਇਹ ਬਟਾਲਾ ਵਿਖੇ 4.31 ਵਜੇ, ਗੁਰਦਾਸਪੁਰ ਵਿਖੇ 5.31 ਵਜੇ ਅਤੇ ਪਠਾਨਕੋਟ ਵਿਖੇ ਸਵੇਰੇ 6.50 ਵਜੇ ਪਹੁੰਚੇਗੀ। ਟਰੇਨ ਨੰਬਰ 54614 ਪਠਾਨਕੋਟ-ਅੰਮ੍ਰਿਤਸਰ, ਪਠਾਨਕੋਟ ਤੋਂ ਇਹ ਟਰੇਨ ਸਵੇਰੇ 8.40 ਦੀ ਬਜਾਏ ਸਵੇਰੇ 7.20 ਵਜੇ ਚੱਲੇਗੀ। ਗੁਰਦਾਸਪੁਰ ਵਿਖੇ 8.08 ਵਜੇ, ਬਟਾਲਾ ਵਿਖੇ 9.31 ਵਜੇ ਅਤੇ ਅੰਮ੍ਰਿਤਸਰ ਵਿਖੇ ਸਵੇਰੇ 10.45 ਵਜੇ ਪਹੁੰਚੇਗੀ। ਟਰੇਨ ਨੰਬਰ 14633 ਰਾਵੀ ਐਕਸਪ੍ਰੈਸ, ਅੰਮ੍ਰਿਤਸਰ ਤੋਂ ਇਹ ਆਪਣੇ ਪੁਰਾਣੇ ਸਮੇਂ ਸਵੇਰੇ 9.25 ਵਜੇ ਹੀ ਚੱਲੇਗੀ, ਪਰ ਪਠਾਨਕੋਟ ਪਹੁੰਚਣ ਦਾ ਸਮਾਂ ਦੁਪਹਿਰ 12.05 ਦੀ ਬਜਾਏ ਹੁਣ 13:00 ਵਜੇ ਹੋਵੇਗਾ।
ਪਠਾਨਕੋਟ-ਜਲੰਧਰ ਸਿਟੀ ਪੈਸੰਜਰ 54622
ਇਹ ਟਰੇਨ ਪਠਾਨਕੋਟ ਤੋਂ ਸਵੇਰੇ 8.50 ਵਜੇ ਹੀ ਰਵਾਨਾ ਹੋਵੇਗੀ, ਪਰ ਰਸਤੇ ਵਿਚ ਮੀਰਥਲ 9.29, ਮੁਕੇਰੀਆਂ 9.49, ਦਸੂਹਾ 10.12 ਅਤੇ ਟਾਂਡਾ ਉੜਮੁੜ 10.32 ਵਿਖੇ ਇਹ ਆਪਣੇ ਪੁਰਾਣੇ ਸਮੇਂ ਨਾਲੋਂ ਜਲਦੀ ਪਹੁੰਚੇਗੀ। ਕਾਲਾ ਬਕਰਾ ਸਟੇਸ਼ਨ ਤੋਂ ਬਾਅਦ ਇਸਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਹੈ।
ਕਾਦੀਆਂ, ਅਟਾਰੀ ਅਤੇ ਹੁਸ਼ਿਆਰਪੁਰ ਰੂਟ ਦੀਆਂ ਡੀਐੱਮਯੂ ਟਰੇਨਾਂ
ਟਰੇਨ ਨੰਬਰ 74692 ਕਾਦੀਆਂ-ਅੰਮ੍ਰਿਤਸਰ ਕਾਦੀਆਂ ਤੋਂ ਹੁਣ ਇਹ ਸ਼ਾਮ 16.10 ਦੀ ਬਜਾਏ 16.00 ਵਜੇ ਚੱਲੇਗੀ ਅਤੇ ਅੰਮ੍ਰਿਤਸਰ ਵਿਖੇ ਸ਼ਾਮ 18.05 ਵਜੇ ਪਹੁੰਚੇਗੀ। ਟਰੇਨ ਨੰਬਰ 74664 ਅਟਾਰੀ-ਅੰਮ੍ਰਿਤਸਰ ਅਟਾਰੀ ਤੋਂ ਇਹ ਸ਼ਾਮ 19.15 ਦੀ ਬਜਾਏ 19.10 ਵਜੇ ਰਵਾਨਾ ਹੋ ਕੇ 19.55 ਵਜੇ ਅੰਮ੍ਰਿਤਸਰ ਪਹੁੰਚੇਗੀ। ਟਰੇਨ ਨੰਬਰ 74920 ਜਲੰਧਰ ਸਿਟੀ-ਹੁਸ਼ਿਆਰਪੁਰ, ਜਲੰਧਰ ਸਿਟੀ ਤੋਂ ਇਹ ਰਾਤ 21.50 ਦੀ ਬਜਾਏ 21.45 ਵਜੇ ਚੱਲੇਗੀ ਅਤੇ ਹੁਸ਼ਿਆਰਪੁਰ ਵਿਖੇ ਰਾਤ 22.55 ਵਜੇ ਪਹੁੰਚੇਗੀ। ਰੇਲਵੇ ਪ੍ਰਸ਼ਾਸਨ ਨੇ ਸਮੂਹ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਦੀ ਅਧਿਕਾਰਤ ਐਪ ਨੈਸ਼ਨਲ ਟਰੇਨ ਇਨਕੁਆਰੀ ਸਿਸਟਮ ਦੀ ਵਰਤੋਂ ਕਰਨ ਜਾਂ ਫਿਰ ਰੇਲਵੇ ਦੇ ਪੁੱਛਗਿੱਛ ਨੰਬਰ 139 ’ਤੇ ਡਾਇਲ ਕਰਕੇ ਟਰੇਨਾਂ ਦੇ ਮੌਜ਼ੂਦਾ ਅਤੇ ਸਹੀ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ ਤਾਂ ਜੋ ਸਟੇਸ਼ਨ ’ਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।