- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਕੋਈ ਵੀ ਕੌਂਸਲਰ ਨਗਰ ਕੌਂਸਲ ਦੇ ਦਫਤਰ ਵਿੱਚ ਨਹੀਂ ਪਹੁੰਚਿਆ ਪਰੰਤੂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਕੌਂਸਲਰ ਨਗਰ ਕੌਂਸਲ ਦਫਤਰ ਪਹੁੰਚੇ ਸਨ। ਜਦੋਂ ਇਸ ਸਬੰਧੀ ਐਸਡੀਐਮ ਹਰਵੀਰ ਕੌਰ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਹੀ ਇਸ ਚੋਣ 'ਤੇ ਰੋਕ ਲਗਾਈ ਗਈ ਹੈ ਹੁਣ ਇਹ ਚੋਣ 26 ਜੂਨ ਨੂੰ ਹੋਵੇਗੀ।

ਗਰਗ, ਪੰਜਾਬੀ ਜਾਗਰਣ ਅਮਲੋਹ : ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਅੱਜ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਣੀ ਸੀ। ਚੋਣ ਸਬੰਧੀ ਐਸਡੀਐਮ ਵੱਲੋਂ ਸਾਰੇ ਕੌਂਸਲਰਾਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ ਪ੍ਰੰਤੂ ਐਨ ਮੌਕੇ ਚ ਅੱਜ ਅਦਾਲਤ ਵੱਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ 'ਤੇ ਰੋਕ ਲਗਾ ਦਿੱਤੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਪ੍ਰਧਾਨਗੀ ਦੇ ਹੀ ਦਾਅਵੇਦਾਰ ਇਕ ਕੌਂਸਲਰ ਦਿਲਰਾਜ ਸੋਫਤ ਵੱਲੋਂ ਅਦਾਲਤ 'ਚ ਪਟੀਸ਼ਨ ਪਾਈ ਸੀ ਕਿ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੀ ਚੋਣ ਦਾ ਨੋਟਿਸ 72 ਘੰਟੇ ਪਹਿਲਾਂ ਦੇਣਾ ਹੁੰਦਾ ਹੈ ਪ੍ਰੰਤੂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਨੋਟਿਸ 24 ਘੰਟੇ ਪਹਿਲਾਂ ਦਿੱਤਾ ਗਿਆ ਸੀ ਜਿਸ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਹ ਚੋਣ ਰੱਦ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਇਹ ਚੋਣ 26 ਜੂਨ ਨੂੰ ਹੋਵੇਗੀ।
ਇਸ ਚੋਣ ਨੂੰ ਕਰਵਾਉਣ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ਗੋਬਿੰਦਗੜ੍ਹ ਪਹੁੰਚੇ ਸਨ। ਐਸਡੀਐਮ ਅਮਲੋਹ ਹਰਵੀਰ ਕੌਰ ਬਰਾੜ ਵੀ ਚੋਣ ਕਰਵਾਉਣ ਲਈ ਨਗਰ ਕੌਂਸਲ ਦੇ ਦਫਤਰ ਵਿਖੇ ਪਹੁੰਚ ਗਏ ਸਨ। ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਕੋਈ ਵੀ ਕੌਂਸਲਰ ਨਗਰ ਕੌਂਸਲ ਦੇ ਦਫਤਰ ਵਿੱਚ ਨਹੀਂ ਪਹੁੰਚਿਆ ਪਰੰਤੂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਕੌਂਸਲਰ ਨਗਰ ਕੌਂਸਲ ਦਫਤਰ ਪਹੁੰਚੇ ਸਨ। ਜਦੋਂ ਇਸ ਸਬੰਧੀ ਐਸਡੀਐਮ ਹਰਵੀਰ ਕੌਰ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਹੀ ਇਸ ਚੋਣ 'ਤੇ ਰੋਕ ਲਗਾਈ ਗਈ ਹੈ ਹੁਣ ਇਹ ਚੋਣ 26 ਜੂਨ ਨੂੰ ਹੋਵੇਗੀ।