- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਆਈਟੀ ਨੇ ਉਕਤ ਮਾਮਲਿਆਂ ’ਚ ਜ਼ਿਲ੍ਹੇ ਦੇ ਥਾਣਾ ਬਾਜਾਖਾਨਾ ’ਚ 14 ਅਕਤੂਬਰ 2015 ਤੇ 21 ਅਕਤੂਬਰ 2015 ਨੂੰ ਦਰਜ ਹੋਏ ਮਾਮਲਿਆਂ ’ਚ ਤਿੰਨਾਂ ਨੂੰ 22 ਜੂਨ ਨੂੰ ਪੀਏਪੀ ਕੰਪਲੈਕਸ ਜਲੰਧਰ ’ਚ ਸਵੇਰੇ 11 ਵਜੇ ਬੁਲਾਇਆ ਗਿਆ ਹੈ। ਵਿਜੇ ਸਾਂਪਲਾ ਨੂੰ ਭੇਜੇ ਗਏ ਸੰਮਨ ’ਚ ਲਿਖਿਆ ਗਿਆ ਹੈ ਕਿ ਕਿਉੰਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਇਸ ਮਾਮਲੇ ਦੇ ਤੱਥਾਂ ਤੇ ਹਾਲਾਤ ਤੋਂ ਜਾਣੂ ਹੋ, ਇਸ ਲਈ ਉਹ ਉਪਰੋਕਤ ਮਾਮਲੇ ਸਬੰਧੀ ਪੁੱਛਗਿੱਛ ਤੇ ਬਿਆਨ ਦਰਜ ਕਰਵਾਉਣ ਲਈ ਉੱਥੇ ਹਾਜ਼ਰ ਹੋਣ।

ਜਾਸ, ਫ਼ਰੀਦਕੋਟ : 2015 ’ਚ ਹੋਈ ਬੇਅਦਬੀ ਤੇ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਇਸ ਮਾਮਲੇ ’ਚ ਪੁੱਛਗਿੱਛ ਲਈ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ, ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਦੇ ਓਐੱਸਡੀ ਰਹੇ ਆਈਏਐੱਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਤੇ ਫ਼ਰੀਦਕੋਟ ਦੇ ਤੱਤਕਾਲੀ ਡੀਸੀ ਮਾਲਵਿੰਦਰ ਸਿੰਘ ਜੱਗੀ ਨੂੰ ਸੰਮਨ ਜਾਰੀ ਕੀਤੇ ਹਨ। ਐੱਸਆਈਟੀ ਨੇ ਉਕਤ ਮਾਮਲਿਆਂ ’ਚ ਜ਼ਿਲ੍ਹੇ ਦੇ ਥਾਣਾ ਬਾਜਾਖਾਨਾ ’ਚ 14 ਅਕਤੂਬਰ 2015 ਤੇ 21 ਅਕਤੂਬਰ 2015 ਨੂੰ ਦਰਜ ਹੋਏ ਮਾਮਲਿਆਂ ’ਚ ਤਿੰਨਾਂ ਨੂੰ 22 ਜੂਨ ਨੂੰ ਪੀਏਪੀ ਕੰਪਲੈਕਸ ਜਲੰਧਰ ’ਚ ਸਵੇਰੇ 11 ਵਜੇ ਬੁਲਾਇਆ ਗਿਆ ਹੈ। ਵਿਜੇ ਸਾਂਪਲਾ ਨੂੰ ਭੇਜੇ ਗਏ ਸੰਮਨ ’ਚ ਲਿਖਿਆ ਗਿਆ ਹੈ ਕਿ ਕਿਉੰਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਇਸ ਮਾਮਲੇ ਦੇ ਤੱਥਾਂ ਤੇ ਹਾਲਾਤ ਤੋਂ ਜਾਣੂ ਹੋ, ਇਸ ਲਈ ਉਹ ਉਪਰੋਕਤ ਮਾਮਲੇ ਸਬੰਧੀ ਪੁੱਛਗਿੱਛ ਤੇ ਬਿਆਨ ਦਰਜ ਕਰਵਾਉਣ ਲਈ ਉੱਥੇ ਹਾਜ਼ਰ ਹੋਣ। ਇਸ ਤੋਂ ਇਲਾਵਾ ਫ਼ਰੀਦਕੋਟ ਦੇ ਤੱਤਕਾਲੀ ਡੀਸੀ ਮਾਲਵਿੰਦਰ ਸਿੰਘਜੱਗੀ ਨੂੰ ਵੀ ਪਹਿਲੀ ਵਾਰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਸਮੇਂ ਅਧਿਕਾਰੀਆਂ ਤੇ ਮੁੱਖ ਮੰਤਰੀ ਦਫ਼ਤਰ ਵਿਚਕਾਰ ਹੋਏ ਸੰਵਾਦ ਨੂੰ ਸਮਝਣ ਲਈ ਐੱਸਆਈਟੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐੱਸਡੀ ਰਹੇ ਆਈਏਐੱਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਨੂੰ ਵੀ ਸੰਮਨ ਕੀਤਾ ਗਿਆ ਹੈ। ਹਾਲਾਂਕਿ ਐੱਸਆਈਟੀ ਉਨ੍ਹਾਂ ਤੋਂ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ।