- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ 12 ਤੋਂ ਇਕ ਵਜੇ ਦੇ ਦਰਮਿਆਨ ਇਹ ਘਟਨਾ ਵਾਪਰੀ ਜਦੋਂ ਕਿਸੇ ਵੱਲੋਂ ਮਹਿਲਾ ਦਾ ਤੇਜ਼ਧਾਰ ਹਥਿਆਰ ਨਾਲ ਕ਼ਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਜਾਂਚ ਵਿਚ ਜੁਟ ਚੁੱਕੀਆਂ ਹਨ ਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤਕ ਕਤਲ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ ਫਿਰ ਵੀ ਬਾਰੀਕੀ ਨਾਲ ਜਾਂਚ ਕਰ ਕਾਤਲਾਂ ਤਕ ਪੁੱਜਿਆ ਜਾਵੇਗਾ।

ਸ਼ਿਵ ਕੁਮਾਰ ਸ਼ਰਮਾ ਫਰੀਦਕੋਟ : ਮੁਹੱਲਾ ਜਾਨੀਆਂ 'ਚ ਮਹੌਲ ਉਸ ਵੇਲੇ ਡਰ ਵਾਲਾ ਬਣ ਗਿਆ ਜਦੋਂ ਇਕ ਅਪਾਹਜ ਮਹਿਲਾ ਦਾ ਘਰ 'ਚ ਵੜ ਕੇ ਗਲ਼ਾ ਵੱਡ ਕੇ ਕ਼ਤਲ ਕਰ ਦਿੱਤਾ। ਫਿਲਹਾਲ ਪੁਲਿਸ ਮੌਕੇ 'ਤੇ ਪੁੱਜ ਕੇ ਜਾਂਚ 'ਚ ਜੁਟ ਗਈ ਹੈ।
ਜਾਣਕਾਰੀ ਮੁਤਾਬਿਕ ਮ੍ਰਿਤਕ ਨੀਤੂ ਜੋ ਘਰੇਲੂ ਔਰਤ ਸੀ ਤੇ ਅਪਾਹਜ ਸੀ, ਉਸਦਾ ਪਤੀ ਪ੍ਰਦੀਪ ਕੁਮਾਰ ਵੀ ਅਪਾਹਜ ਹੈ ਜੋ ਸਰਕਾਰੀ ਅਧਿਆਪਕ ਹੈ। ਜਦੋਂ ਉਹ ਦੁਪਹਿਰ ਆਪਣੀ ਡਿਊਟੀ ਤੋਂ ਵਾਪਸ ਆਇਆ ਤਾਂ ਦਰਵਾਜ਼ਾ ਖੜਕਾਉਣ 'ਤੇ ਕੋਈ ਬਾਹਰ ਨਾ ਆਉਣ 'ਤੇ ਗੁਆਂਢਣ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਦੋਂ ਗੁਆਂਢਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਡਰ ਦੇ ਮਾਰੇ ਬਾਹਰ ਨੂੰ ਭੱਜੀ ਕਿਉਂਕਿ ਬੈਡ ਰੂਮ 'ਚ ਨੀਤੂ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਗਰਦਨ 'ਤੇ ਤੇਜ਼ਧਾਰ ਹਥਿਆਰ ਦਾ ਵਾਰ ਕੀਤਾ ਹੋਇਆ ਸੀ ਤੇ ਪੂਰੇ ਕਮਰੇ 'ਚ ਖੂਨ ਫੈਲਿਆ ਹੋਇਆ ਸੀ। ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਥੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪੁੱਜ ਤੇ ਜਾਂਚ 'ਚ ਜੁੱਟ ਗਈਆਂ।
ਇਸ ਮੌਕੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਨੌਕਰੀ ਕਰਦਾ ਹੈ ਅਤੇ ਉਸਦੀ ਪਤਨੀ ਘਰੇਲੂ ਔਰਤ ਹੈ ਜੋ ਦੋਵੇਂ ਅਪਾਹਜ ਹਨ ਤੇ ਉਨ੍ਹਾਂ ਦੇ ਦੋਵੇਂ ਬੱਚੇ ਸਕੂਲ ਪੜਨ ਲਈ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਤੇ ਨਾ ਹੀ ਘਰ ਵਿਚ ਕੁਝ ਅਜਿਹਾ ਸੀ ਜਿਸ ਦੀ ਚੋਰੀ ਦਾ ਡਰ ਹੋਵੇ ਪਰ ਫਿਰ ਵੀ ਇੰਨੀ ਬੇਰਹਿਮੀ ਨਾਲ ਕਤਲ ਕਰਨ ਦੀ ਵਜ੍ਹਾ ਨਹੀਂ ਸਮਝ ਆਉਂਦੀ।
ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ 12 ਤੋਂ ਇਕ ਵਜੇ ਦੇ ਦਰਮਿਆਨ ਇਹ ਘਟਨਾ ਵਾਪਰੀ ਜਦੋਂ ਕਿਸੇ ਵੱਲੋਂ ਮਹਿਲਾ ਦਾ ਤੇਜ਼ਧਾਰ ਹਥਿਆਰ ਨਾਲ ਕ਼ਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਜਾਂਚ ਵਿਚ ਜੁਟ ਚੁੱਕੀਆਂ ਹਨ ਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤਕ ਕਤਲ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ ਫਿਰ ਵੀ ਬਾਰੀਕੀ ਨਾਲ ਜਾਂਚ ਕਰ ਕਾਤਲਾਂ ਤਕ ਪੁੱਜਿਆ ਜਾਵੇਗਾ।