- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ । ਇਸ ਮੌਕੇ ਸਾਬਕਾ ਐਮ ਸੀ ਬੱਬੀ ਭਾਉ ਨੇ ਕਿਹਾ ਕਿ ਸੜਕ ਦੇ ਵਿਚਕਾਰ ਟਰੱਕ ਖਰਾਬ ਖੜ੍ਹਾ ਹੈ ਜਿਸ ਦੇ ਨਾਂ ਤਾਂ ਕੋਈ ਇੰਡੀਕੇਟਰ ਚਲ ਰਹੇ ਸਨ ਨਾ ਹੀ ਸਾਈਡ ਤੇ ਕੁਝ ਵਲਗਣ ਕੀਤੀ ਹੋਈ ਸੀ ਜਿਸ ਕਾਰਨ ਰਾਤ ਦੇ ਹਨੇਰੇ 'ਚ ਟਰੱਕ ਦਿਖਾਈ ਨਹੀਂ ਦਿੱਤਾ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਹਰਪ੍ਰੀਤ ਚਾਨਾ, ਫਰੀਦਕੋਟ: ਦੇਰ ਰਾਤ ਕੋਟਕਪੂਰਾ ਰੋਡ 'ਤੇ ਵਾਪਰੇ ਦਰਦਨਾਕ ਸੜਕੀ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਰੋਡ 'ਤੇ ਖੜ੍ਹੇ ਇੱਕ ਖਰਾਬ ਟਰੱਕ ਦੇ ਪਿੱਛੇ ਬਾਈਕ ਵੱਜਣ ਕਾਰਨ ਬਾਈਕ 'ਤੇ ਸਵਾਰ ਤਿੰਨ ਵਿਚੋ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਦੀ ਹਸਪਤਾਲ ਜਾਂਦਿਆ ਰਸਤੇ 'ਚ ਹੀ ਮੌਤ ਹੋ ਗਈ।ਇਸ ਮੌਕੇ ਮ੍ਰਿਤਕ ਨਵਜੋਤ ਦੇ ਚਾਚਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਨਵਜੋਤ ਅਤੇ ਉਸਦੇ ਦੋ ਦੋਸਤ ਜੱਸ ਅਤੇ ਰਵੀ ਤਿਨੋ ਰਾਤ ਕੋਟਕਪੂਰਾ ਤੋਂ ਇੱਕ ਵਿਆਹ ਪ੍ਰੋਗਰਾਮ ਅਟੈਂਡ ਕਰਕੇ ਵਾਪਿਸ ਆ ਰਹੇ ਸਨ ਕਿ ਰਸਤੇ 'ਚ ਸੜਕ ਵਿਚਕਾਰ ਖੜ੍ਹੇ ਖਰਾਬ ਟਰੱਕ ਦੇ ਪਿੱਛੇ ਉਨ੍ਹਾਂ ਦੀ ਬਾਈਕ ਦੀ ਜ਼ੋਰਦਾਰ ਟੱਕਰ ਹੋ ਗਈ। ਜਿਸ ਕਾਰਨ ਦੋ ਜਣਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਨੌਜਵਾਨ ਦੀ ਹਸਪਤਾਲ ਜਾਂਦਿਆ ਮੌਤ ਹੋ ਗਈ।ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ । ਇਸ ਮੌਕੇ ਸਾਬਕਾ ਐਮ ਸੀ ਬੱਬੀ ਭਾਉ ਨੇ ਕਿਹਾ ਕਿ ਸੜਕ ਦੇ ਵਿਚਕਾਰ ਟਰੱਕ ਖਰਾਬ ਖੜ੍ਹਾ ਹੈ ਜਿਸ ਦੇ ਨਾਂ ਤਾਂ ਕੋਈ ਇੰਡੀਕੇਟਰ ਚਲ ਰਹੇ ਸਨ ਨਾ ਹੀ ਸਾਈਡ ਤੇ ਕੁਝ ਵਲਗਣ ਕੀਤੀ ਹੋਈ ਸੀ ਜਿਸ ਕਾਰਨ ਰਾਤ ਦੇ ਹਨੇਰੇ 'ਚ ਟਰੱਕ ਦਿਖਾਈ ਨਹੀਂ ਦਿੱਤਾ ਜਿਸ ਕਾਰਨ ਇਹ ਹਾਦਸਾ ਵਾਪਰਿਆ।ਉਨ੍ਹਾਂ ਕਿਹਾ ਕਿ ਤਿੰਨੋ ਗਰੀਬ ਪਰਿਵਾਰਾਂ ਦੇ ਬੱਚੇ ਹਨ ਜੋ ਛੋਟਾ ਮੋਟਾ ਕੰਮ ਕਰ ਗੁਜ਼ਾਰਾ ਕਰਦੇ ਸਨ ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਜਵਾਨ ਪੁੱਤ ਵਿੱਛੜ ਗਏ ਉਨ੍ਹਾਂ ਪਰਿਵਾਰਾਂ ਨੂੰ ਆਰਥਿਕ ਮਦਦ ਮਿਲੇ।