- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਜੀਤ ਪਹਿਲਾਂ ਹੀ ਦੋ ਵਿਆਹ ਕਰ ਚੁੱਕਾ ਸੀ। ਪਹਿਲੀ ਬੀਵੀ ਤੋਂ ਉਸ ਦੀ ਇਕ ਬੇਟੀ ਵੀ ਸੀ। ਫਿਰ ਵੀ ਉਸ ਨੇ ਆਪਣੇ ਦੋਵਾਂ ਵਿਆਹਾਂ ਨੂੰ ਲੁਕਾ ਕੇ ਮੈਟਰੀਮੋਨੀਅਲ ਸਾਈਟ 'ਤੇ ਨਵਾਂ ਅਕਾਊਂਟ ਬਣਾਇਆ ਸੀ। ਉੱਥੇ ਉਸ ਨੇ ਚੰਡੀਗੜ੍ਹ ਦੀ ਇਕ ਲੜਕੀ ਨੂੰ ਆਪਣੀਆਂ ਗੱਲਾਂ 'ਚ ਫਸਾ ਲਿਆ। ਉਸ ਨੇ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਸਾਹਮਣੇ ਖ਼ੁਦ ਨੂੰ ਅਮਰੀਕੀ ਸਿਟੀਜ਼ਨ ਦੇ ਰੂਪ 'ਚ ਪੇਸ਼ ਕੀਤਾ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ ਜਬਰ ਜਨਾਹ ਤੇ ਠੱਗੀ ਦੇ ਮਾਮਲੇ 'ਚ ਇਕ ਸ਼ਖ਼ਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਾ ਸ਼ਖ਼ਸ ਜਲੰਧਰ ਦਾ ਰਹਿਣ ਵਾਲਾ ਜਗਜੀਤ ਸਿੰਘ ਹੈ। ਅਦਾਲਤ ਨੇ ਉਸ ਨੂੰ 1.15 ਲੱਖ ਰੁਪਏ ਜੁਰਮਾਨਾ ਵੀ ਠੋਕਿਆ ਹੈ। ਜਗਜੀਤ ਖਿਲਾਫ਼ ਪੁਲਿਸ ਨੇ ਚਾਰ ਸਾਲ ਪਹਿਲਾਂ ਕੇਸ ਦਰਜ ਕੀਤਾ ਸੀ। ਇਸ ਕੇਸ ਵਿਚ ਉਸ ਦੇ ਚਾਰ ਨਕਲੀ ਰਿਸ਼ਤੇਦਾਰ ਵੀ ਮੁਲਜ਼ਮ ਸਨ, ਪਰ ਉਨ੍ਹਾਂ ਨੂੰ ਸਬੂਤਾਂ ਦੀ ਘਾਟ 'ਚ ਬਰੀ ਕਰ ਦਿੱਤਾ ਗਿਆ। ਜਗਜੀਤ ਪਹਿਲਾਂ ਹੀ ਦੋ ਵਿਆਹ ਕਰ ਚੁੱਕਾ ਸੀ। ਪਹਿਲੀ ਬੀਵੀ ਤੋਂ ਉਸ ਦੀ ਇਕ ਬੇਟੀ ਵੀ ਸੀ। ਫਿਰ ਵੀ ਉਸ ਨੇ ਆਪਣੇ ਦੋਵਾਂ ਵਿਆਹਾਂ ਨੂੰ ਲੁਕਾ ਕੇ ਮੈਟਰੀਮੋਨੀਅਲ ਸਾਈਟ 'ਤੇ ਨਵਾਂ ਅਕਾਊਂਟ ਬਣਾਇਆ ਸੀ। ਉੱਥੇ ਉਸ ਨੇ ਚੰਡੀਗੜ੍ਹ ਦੀ ਇਕ ਲੜਕੀ ਨੂੰ ਆਪਣੀਆਂ ਗੱਲਾਂ 'ਚ ਫਸਾ ਲਿਆ। ਉਸ ਨੇ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਸਾਹਮਣੇ ਖ਼ੁਦ ਨੂੰ ਅਮਰੀਕੀ ਸਿਟੀਜ਼ਨ ਦੇ ਰੂਪ 'ਚ ਪੇਸ਼ ਕੀਤਾ। ਉਸ ਨੇ ਕਿਹਾ ਕਿ ਉਸ ਕੋਲ ਅਮਰੀਕਾ ਤੇ ਪੰਜਾਬ 'ਚ ਕਾਫੀ ਜਾਇਦਾਦ ਹੈ ਤੇ ਉਹ ਇਕ ਟ੍ਰਾਂਸਪੋਰਟ ਕੰਪਨੀ ਚਲਾਉਂਦਾ ਸੀ।
ਉਸਨੇ ਪੀੜਤ ਔਰਤ ਨੂੰ ਝਾਂਸੇ 'ਚ ਲੈ ਕੇ ਜੂਨ 2022 'ਚ ਉਸ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਉਸਨੇ ਪੀੜਤ ਔਰਤ ਨਾਲ ਜਬਰ ਜਨਾਹ ਕੀਤਾ। ਉਸ ਨੇ ਉਸ ਦੇ ਪਰਿਵਾਰ ਤੋਂ 75 ਲੱਖ ਰੁਪਏ ਵੀ ਠਗ ਲਏ। ਇਸ ਤੋਂ ਇਲਾਵਾ ਵਿਆਹ, ਰਿੰਗ ਸੈਰਾਮਨੀ ਤੇ ਹੋਰ ਪ੍ਰੋਗਰਾਮਾਂ ਦਾ ਖਰਚ ਵੀ ਪੀੜਤ ਪਰਿਵਾਰ ਨੂੰ ਹੀ ਚੁੱਕਣਾ ਪਿਆ। ਹਾਲਾਂਕਿ ਵਿਆਹ ਦੇ ਕੁਝ ਦਿਨਾਂ ਬਾਅਦ ਲੜਕੀ ਨੂੰ ਪਤਾ ਲੱਗ ਗਿਆ ਕਿ ਉਹ ਪਹਿਲਾਂ ਤੋਂ ਵਿਆਹੁਤਾ ਸੀ ਤੇ ਉਹ ਉਨ੍ਹਾਂ ਤੋਂ ਕਰੋੜਾਂ ਰੁਪਏ ਐਂਠ ਕੇ ਭਾਰਤ ਤੋਂ ਨੇਪਾਲ ਭੱਜਣ ਦੀ ਫਿਰਾਾਕ 'ਚ ਸੀ।
ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਵਿਆਹ ਤੋਂ ਬਾਅਦ ਦੋਸ਼ੀ ਦਾ ਵਿਵਹਾਰ ਬਿਲਕੁਲ ਬਦਲ ਗਿਆ ਸੀ। ਉਹ ਉਸ ਨਾਲ ਗਾਲੀ-ਗਲੌਜ ਕਰਨ ਲੱਗਾ ਸੀ। ਉਸ ਨੇ ਉਸ ਦੇ ਪਰਿਵਾਰ 'ਤੇ ਦਬਾਅ ਬਣਾ ਕੇ ਉਨ੍ਹਾਂ ਤੋਂ 75 ਲੱਖ ਰੁਪਏ ਲੈ ਲਏ ਸਨ। ਇਕ ਦਿਨ ਪੀੜਤਾ ਨੂੰ ਸ਼ੱਕ ਹੋਇਆ ਤੇ ਉਸ ਨੇ ਅਲਮਾਰੀ ਖੋਲ੍ਹੀ ਤਾਂ ਉਸ ਵਿਚ ਇਕ ਬੈਗ ਮਿਲਿਆ। ਬੈਗ 'ਚ ਕੁਝ ਦਸਤਾਵੇਜ਼ ਸਨ, ਜਿਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਿਆ ਕਿ ਉਹ ਤਾਂ ਪੇਸ਼ੇਵਰ ਅਪਰਾਧੀ ਸੀ। ਉਸ 'ਤੇ ਪਹਿਲਾਂ ਤੋਂ ਕਈ ਕੇਸ ਦਰਜ ਸਨ ਤੇ ਸੁਪਰੀਮ ਕੋਰਟ ਤੋਂ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਉਸੇ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਹ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ।
ਐਡਵੋਕੇਟ ਅਭੈ ਜੋਸ਼ੀ ਨੇ ਕਿਹਾ ਕਿ ਮਈ 2022 'ਚ ਪੀੜਤ ਲੜਕੀ ਦੀ ਮੈਟਰੀਮੋਨੀਅਲ ਸਾਈਟ 'ਤੇ ਪਹਿਲੀ ਵਾਰ ਜਗਜੀਤ ਨਾਲ ਗੱਲਬਾਤ ਹੋਈ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨਾਲ ਜਗਜੀਤ ਨੂੰ ਮਿਲਵਾਇਆ। ਹਾਲਾਂਕਿ ਜਗਜੀਤ ਇਕੱਲਾ ਹੀ ਮਿਲਣ ਪਹੁੰਚਿਆ। ਉਸ ਨੇ ਝੂਠੀ ਕਹਾਣੀ ਬਣਾਈ ਕਿ ਉਸ ਦੇ ਪਿਤਾ ਬਲਦੇਵ ਸਿੰਘ ਨੂਰਪੁਰੀ ਦੀ ਕੈਂਸਰ ਨਾਲ ਤੇ ਮਾਂ ਸੁਨੀਤਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। 25 ਮਈ 2022 ਨੂੰ ਜਗਜੀਤ ਤੇ ਪੀੜਤਾ ਦਾ ਰੋਕਾ ਹੋਇਆ, ਜਿੱਥੇ ਉਸ ਦੇ ਮਾਮਾ-ਮਾਮੀ ਤੇ ਹੋਰ ਰਿਸ਼ਤੇਦਾਰ ਪਹੁੰਚੇ। ਬਾਅਦ ਵਿਚ ਪਤਾ ਲੱਗਿਆ ਕਿ ਸਾਰੇ ਰਿਸ਼ਤੇਦਾਰ ਵੀ ਨਕਲੀ ਸਨ।