- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਨਿਯਮਾਂ ਅਨੁਸਾਰ ਪਹਿਲੇ ਤੋਂ ਪੰਜਵੇਂ ਸਮੈਸਟਰ ਤੱਕ ਕਿਸੇ ਵੀ ਵਿਸ਼ੇ ਵਿੱਚ ਰੀ-ਅਪੀਅਰ ਆਉਣ ਦੀ ਸੂਰਤ ਵਿੱਚ ਵਿਦਿਆਰਥੀ ਛੇਵੇਂ ਸਮੈਸਟਰ ਦੇ ਨਤੀਜੇ ਤੋਂ ਪਹਿਲਾਂ ਉਹ ਪੇਪਰ ਕਲੀਅਰ ਕਰ ਸਕਣਗੇ। ਹਾਲਾਂਕਿ ਡਿਗਰੀ ਅਤੇ ਅੰਤਿਮ ਨਤੀਜਾ ਤਦੋਂ ਹੀ ਜਾਰੀ ਹੋਵੇਗਾ ਜਦੋਂ ਸਾਰੇ ਰੀ-ਅਪੀਅਰ ਪੇਪਰ ਪਾਸ ਕਰ ਲਏ ਜਾਣਗੇ। ਰੀ-ਅਪੀਅਰ ਕਲੀਅਰ ਕੀਤੇ ਬਿਨਾਂ ਵਿਦਿਆਰਥੀ ਪ੍ਰੈਕਟੀਕਲ ਜਾਂ ਡਿਗਰੀ ਲਈ ਯੋਗ ਨਹੀਂ ਹੋਣਗੇ।

ਸੁਮੇਸ਼ ਠਾਕੁਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ)-2020 ਤਹਿਤ ਵੱਡਾ ਫ਼ੈਸਲਾ ਲੈਂਦਿਆਂ 50 ਫੀਸਦੀ ਕਰੈਡਿਟ ਸਕੋਰ ਦੀ ਲਾਜ਼ਮੀ ਸ਼ਰਤ ਖਤਮ ਕਰ ਦਿੱਤੀ ਹੈ। ਹੁਣ ਵਿਦਿਆਰਥੀ ਕਰੈਡਿਟ ਸਕੋਰ ਪੂਰਾ ਨਾ ਹੋਣ ਦੇ ਬਾਵਜੂਦ ਛੇਵੇਂ ਸਮੈਸਟਰ ਤੱਕ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ। ਨਵਾਂ ਨਿਯਮ ਚੰਡੀਗੜ੍ਹ ਅਤੇ ਪੰਜਾਬ ਦੇ ਕਰੀਬ 200 ਕਾਲਜਾਂ ਵਿੱਚ ਲਾਗੂ ਹੋਵੇਗਾ, ਜਿਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਫ਼ਾਇਦਾ ਮਿਲੇਗਾ।
ਨਵੇਂ ਨਿਯਮਾਂ ਅਨੁਸਾਰ ਪਹਿਲੇ ਤੋਂ ਪੰਜਵੇਂ ਸਮੈਸਟਰ ਤੱਕ ਕਿਸੇ ਵੀ ਵਿਸ਼ੇ ਵਿੱਚ ਰੀ-ਅਪੀਅਰ ਆਉਣ ਦੀ ਸੂਰਤ ਵਿੱਚ ਵਿਦਿਆਰਥੀ ਛੇਵੇਂ ਸਮੈਸਟਰ ਦੇ ਨਤੀਜੇ ਤੋਂ ਪਹਿਲਾਂ ਉਹ ਪੇਪਰ ਕਲੀਅਰ ਕਰ ਸਕਣਗੇ। ਹਾਲਾਂਕਿ ਡਿਗਰੀ ਅਤੇ ਅੰਤਿਮ ਨਤੀਜਾ ਤਦੋਂ ਹੀ ਜਾਰੀ ਹੋਵੇਗਾ ਜਦੋਂ ਸਾਰੇ ਰੀ-ਅਪੀਅਰ ਪੇਪਰ ਪਾਸ ਕਰ ਲਏ ਜਾਣਗੇ। ਰੀ-ਅਪੀਅਰ ਕਲੀਅਰ ਕੀਤੇ ਬਿਨਾਂ ਵਿਦਿਆਰਥੀ ਪ੍ਰੈਕਟੀਕਲ ਜਾਂ ਡਿਗਰੀ ਲਈ ਯੋਗ ਨਹੀਂ ਹੋਣਗੇ।
ਪਹਿਲਾਂ 50 ਫੀਸਦੀ ਕਰੈਡਿਟ ਸਕੋਰ ਨਾ ਬਣਨ ’ਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਵਿੱਚ ਪ੍ਰਮੋਟ ਨਹੀਂ ਕੀਤਾ ਜਾਂਦਾ ਸੀ। ਖ਼ਾਸ ਕਰਕੇ ਮੇਜਰ ਵਿਸ਼ਿਆਂ ਵਿੱਚ ਘੱਟੋ-ਘੱਟ ਦੋ ਵਿਸ਼ੇ ਪਾਸ ਕਰਨਾ ਲਾਜ਼ਮੀ ਹੁੰਦਾ ਸੀ। ਇਸ ਕਾਰਨ ਕਈ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਸੀ ਅਤੇ ਕੋਰਸ ਛੱਡਣ ਦੀ ਨੌਬਤ ਆ ਜਾਂਦੀ ਸੀ।
ਐਨਈਪੀ-2020 ਤਹਿਤ ਵਿਦਿਆਰਥੀਆਂ ਨੂੰ ਲਚਕਦਾਰ ਵਿਕਲਪ ਵੀ ਮਿਲਦੇ ਹਨ। ਦੋ ਸਮੈਸਟਰ ਪੂਰੇ ਕਰਨ ’ਤੇ ਸਰਟੀਫਿਕੇਟ, ਦੋ ਸਾਲ ਪੂਰੇ ਕਰਨ ’ਤੇ ਡਿਪਲੋਮਾ ਅਤੇ ਤਿੰਨ ਸਾਲ ਦੀ ਪੜ੍ਹਾਈ ਤੋਂ ਬਾਅਦ ਡਿਗਰੀ ਹਾਸਲ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਦੇ ਇਸ ਫ਼ੈਸਲੇ ਨੂੰ ਵਿਦਿਆਰਥੀਆਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ।