- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਠਕ ’ਚ ਚੱਲ ਰਹੀ ਚਰਚਾ ਦੌਰਾਨ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਤਿਨਿਧੀਆਂ ਵੱਲੋਂ ਮਾਲਵਾ ਨਹਿਰ ਪ੍ਰੋਜੈਕਟ ਸਬੰਧੀ ਮਾਮਲਾ ਉਠਾਇਆ ਗਿਆ। ਹਰਿਆਣਾ ਨੇ ਕਿਹਾ ਕਿ ਪੰਜਾਬ ਦੁਆਰਾ ਪ੍ਰਸਤਾਵਿਤ ਮਾਲਵਾ ਨਹਿਰ ਨਾਲ ਸਬੰਧਤ ਨਾ ਤਾਂ ਕੋਈ ਡੀਪੀਆਰ ਸਾਂਝੀ ਕੀਤੀ ਗਈ ਹੈ ਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਇਸ ਰਾਹੀਂ ਕਿੰਨਾ ਪਾਣੀ ਵਰਤਿਆ ਜਾਵੇਗਾ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਸ਼ਿਮਲਾ ’ਚ ਸ਼ੁੱਕਰਵਾਰ ਨੂੰ ਕਰਵਾਈ ਗਈ ਉੱਤਰੀ ਖੇਤਰੀ ਪ੍ਰੀਸ਼ਦ ਦੀ 22ਵੀਂ ਬੈਠਕ ’ਚ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡ੍ਰੀਮ ਪ੍ਰੋਜੈਕਟ ਮਾਲਵਾ ਨਹਿਰ ਦੇ ਨਿਰਮਾਣ ਦੇ ਮਾਮਲੇ 'ਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ। ਪੰਜਾਬ ਵੱਲੋਂ ਬੈਠਕ ’ਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਹਿੱਸਾ ਲਿਆ।
ਬੈਠਕ ’ਚ ਚੱਲ ਰਹੀ ਚਰਚਾ ਦੌਰਾਨ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਤਿਨਿਧੀਆਂ ਵੱਲੋਂ ਮਾਲਵਾ ਨਹਿਰ ਪ੍ਰੋਜੈਕਟ ਸਬੰਧੀ ਮਾਮਲਾ ਉਠਾਇਆ ਗਿਆ। ਹਰਿਆਣਾ ਨੇ ਕਿਹਾ ਕਿ ਪੰਜਾਬ ਦੁਆਰਾ ਪ੍ਰਸਤਾਵਿਤ ਮਾਲਵਾ ਨਹਿਰ ਨਾਲ ਸਬੰਧਤ ਨਾ ਤਾਂ ਕੋਈ ਡੀਪੀਆਰ ਸਾਂਝੀ ਕੀਤੀ ਗਈ ਹੈ ਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਇਸ ਰਾਹੀਂ ਕਿੰਨਾ ਪਾਣੀ ਵਰਤਿਆ ਜਾਵੇਗਾ।
ਜਾਣਕਾਰੀ ਅਨੁਸਾਰ, ਪੰਜਾਬ ਦੇ ਮੁੱਖ ਸਚਿਵ ਕੇ.ਏ.ਪੀ. ਸਿਨਹਾ ਨੇ ਸਬੰਧਤ ਸੂਬਿਆਂ ਦੇ ਪ੍ਰਤਿਨਿਧੀਆਂ ਨੂੰ ਯਕੀਨ ਦਿਵਾਇਆ ਕਿ ਮਾਲਵਾ ਨਹਿਰ ’ਚ ਵਰਤਿਆ ਜਾਣ ਵਾਲਾ ਸਾਰਾ ਪਾਣੀ ਸੂਬਾ ਪੰਜਾਬ ਨੂੰ ਵੰਡੇ ਗਏ ਪਾਣੀ ਤੋਂ ਹੀ ਲਿਆ ਜਾਵੇਗਾ। ਇਸ ਨਾਲ ਸੂਬੇ ਦੀ ਮਾਲਵਾ ਪੱਟੀ ਦੇ ਚਾਰ ਜ਼ਿਲ੍ਹਿਆਂ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ। ਉਨ੍ਹਾਂ ਗੁਆਂਢੀ ਸੂਬਿਆਂ ਦੇ ਪ੍ਰਤਿਨਿਧੀਆਂ ਨੂੰ ਕਿਹਾ ਕਿ ਜਲਦੀ ਪ੍ਰੋਜੈਕਟ ਦੀ ਡੀਪੀਆਰ ਵੀ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਕੀਤਾ ਜਾ ਸਕੇ।
ਪੰਜਾਬ ਦੇ ਮੁੱਖ ਸਕੱਤਰ ਨੇ ਬੀਬੀਐੱਮਬੀ 'ਤੇ ਸਵਾਲ ਖੜ੍ਹਾ ਕਰਦੇ ਹੋਏ ਕਿਹਾ ਕਿ ਬੀਬੀਐੱਮਬੀ ਅਧੀਨ ਪਾਣੀ ਸਰੋਤਾਂ ਦਾ ਰੀਅਲ ਟਾਈਮ ਤੇ ਅਸਲ ਸਟੋਰੇਜ ਸਮਰੱਥਾ ਡਾਟਾ ਸਾਂਝਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਪਾਣੀ ਸਰੋਤਾਂ ’ਚ ਜਮ੍ਹਾਂ ਹੋਈ ਸਿਲਟ ਕਾਰਨ ਨਿਸ਼ਚਿਤ ਤੌਰ 'ਤੇ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਘਟੀ ਹੈ, ਜਿਸ ਦਾ ਸਟੀਕ ਮੁਲਾਂਕਣ ਕਰ ਕੇ ਬੀਬੀਐੱਮਬੀ ਨੂੰ ਸਾਡੇ ਨਾਲ ਸਾਂਝਾ ਕਰਨਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਪਾਣੀ ਕਿੰਨਾ ਸਟੋਰ ਕੀਤਾ ਗਿਆ ਹੈ ਤੇ ਉਸਦੇ ਮੁਤਾਬਕ ਹੀ ਵੰਡ ਤੇ ਵਰਤੋਂ ਹੋ ਸਕੇ।
ਪੰਜਾਬ ਦੇ ਇਸ ਇਤਰਾਜ਼ 'ਤੇ ਬੀਬੀਐੱਮਬੀ ਨੇ ਕਿਹਾ ਹੈ ਕਿ ਆਈਆਈਟੀ ਰੋਪੜ ਦੁਆਰਾ ਇਕ ਤਕਨੀਕੀ ਮੁਲਾਂਕਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਪਤਾ ਲੱਗੇਗਾ ਕਿ ਪਾਣੀ ਸਰੋਤਾਂ ’ਚ ਮੌਜੂਦਾ ਸਮੇਂ ’ਚ ਕਿੰਨੀ ਸਟੋਰੇਜ ਸਮਰੱਥਾ ਹੈ ਤੇ ਕਿੰਨੀ ਮਾਤਰਾ ’ਚ ਸਿਲਟ ਜਮ੍ਹਾ ਹੋ ਚੁੱਕੀ ਹੈ। ਬੈਠਕ ’ਚ ਹੀ ਦੱਸਿਆ ਗਿਆ ਕਿ ਬੀਬੀਐੱਮਬੀ ਨਾਲ ਜੁੜੇ ਸਾਰੇ ਸਬੰਧਤ ਪੱਖਾਂ ਦੀ ਅਗਲੀ ਬੈਠਕ ਦੋ ਹਫ਼ਤਿਆਂ ਅੰਦਰ ਕਰਵਾਈ ਜਾਵੇਗੀ, ਜਿਸ ’ਚ ਚੁੱਕੇ ਗਏ ਇਤਰਾਜ਼ਾਂ ਤੇ ਤਕਨੀਕੀ ਪ੍ਰਸ਼ਨਾਂ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ।