- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਕਾਫੀ ਸਮੇਂ ਤੋਂ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੂੰ ਬਦਲ ਕੇ ਵਿਜੇ ਇੰਦਰ ਸਿੰਗਲਾ ਨੂੰ ਕਮਾਨ ਸੌਂਪਣ ਦੀ ਚਰਚਾ ਚੱਲ ਰਹੀ ਹੈ। ਪਰ ਰੇਸ ’ਚ ਪੰਜਾਬ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਤੇ ਰਾਣਾ ਕੇਪੀ ਸਿੰਘ ਵਰਗੇ ਕਈ ਸੀਨੀਅਰ ਤੇ ਤਜਰਬੇਕਾਰ ਚਿਹਰੇ ਵੀ ਹਨ।

ਡਾ. ਸੁਮਿਤ ਸਿੰਘ ਸ਼ਿਓਰਾਨ, ਜਾਗਰਣ , ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਬਦਲਾਅ ਨੂੰ ਲੈ ਕੇ ਕਿਸੇ ਵੀ ਸਮੇਂ ਫੈਸਲਾ ਆ ਸਕਦਾ ਹੈ। ਪੰਜਾਬ ਮਾਮਲਿਆਂ ਲਈ ਹਾਈਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਫੀਡਬੈਕ ਰਿਪੋਰਟ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੌਂਪ ਦਿੱਤੀ ਹੈ। ਅਬਜ਼ਰਵਰ ਕਮੇਟੀ ਦੇ ਸੀਨੀਅਰ ਮੈਂਬਰ ਅਜੈ ਮਾਕਨ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਸ਼ਨਿਚਰਵਾਰ ਨੂੰ ਖੜਗੇ ਨਾਲ ਮਿਲ ਕੇ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ, ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਸਾਬਕਾ ਮੁੱਖ ਮੰਤਰੀਆਂ ਤੇ ਜ਼ਿਲ੍ਹਾ-ਬਲਾਕ ਪੱਧਰ ’ਤੇ ਵਰਕਰਾਂ ਤੋਂ ਪ੍ਰਾਪਤ ਫੀਡਬੈਕ ਰਿਪੋਰਟ ਦੇ ਦਿੱਤੀ ਹੈ।
ਰਿਪੋਰਟ ਦੇ ਬਾਅਦ ਹੁਣ ਪੰਜਾਬ ਕਾਂਗਰਸ ’ਚ ਬਦਲਾਅ ਜਾਂ ਚੋਣ ਸਬੰਧੀ ਰਣਨੀਤੀ ਨੂੰ ਲੈ ਕੇ ਬਣਾਈ ਜਾਣ ਵਾਲੀ ਕਮੇਟੀ ’ਚ ਕਿਸੇ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਇਸ 'ਤੇ ਆਖਰੀ ਮੁਹਰ ਲੱਗਣੀ ਹੈ। ਸੂਤਰਾਂ ਅਨੁਸਾਰ ਕਿਸੇ ਵੀ ਸਮੇਂ ਕਾਂਗਰਸ ਹਾਈਕਮਾਨ ਪੰਜਾਬ ’ਚ ਚੋਣ ਤਿਆਰੀਆਂ ਨੂੰ ਲੈ ਕੇ ਸ਼ੰਖਨਾਦ ਕਰ ਸਕਦੀ ਹੈ। ਇਸ ਮਾਮਲੇ ’ਚ ਆਖ਼ਰੀ ਫ਼ੈਸਲਾ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਦੀ ਕੋਰ ਟੀਮ ਨੂੰ ਲੈਣਾ ਹੈ। ਸੂਤਰਾਂ ਮੁਤਾਬਕ, ਫੀਡਬੈਕ ਤੇ ਰਿਪੋਰਟ ’ਚ ਕਾਂਗਰਸ ਦੀ ਗੁੱਟਬਾਜ਼ੀ ਨੂੰ ਲੈ ਕੇ ਹਾਈਕਮਾਨ ਦੀਆਂ ਮੁਸ਼ਕਲਾਂ ਆਸਾਨ ਨਹੀਂ ਲੱਗ ਰਹੀਆਂ। ਪਿਛਲੇ ਦਿਨਾਂ ’ਚ ਕਾਂਗਰਸ ਦੇ ਪ੍ਰਧਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਆਬਜ਼ਰਵਰ ਕਮੇਟੀ ਨੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ, ਆਗੂ ਵਿਰੋਧ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ 60 ਤੋਂ ਵੱਧ ਸੀਨੀਅਰ ਆਗੂਆਂ ਨਾਲ ਇਕ-ਇਕ ਕਰ ਕੇ ਦਿੱਲੀ ’ਚ ਮੁਲਾਕਾਤ ਕੀਤੀ ਸੀ।
ਪਿਛਲੇ ਕਾਫੀ ਸਮੇਂ ਤੋਂ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੂੰ ਬਦਲ ਕੇ ਵਿਜੇ ਇੰਦਰ ਸਿੰਗਲਾ ਨੂੰ ਕਮਾਨ ਸੌਂਪਣ ਦੀ ਚਰਚਾ ਚੱਲ ਰਹੀ ਹੈ। ਪਰ ਰੇਸ ’ਚ ਪੰਜਾਬ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਤੇ ਰਾਣਾ ਕੇਪੀ ਸਿੰਘ ਵਰਗੇ ਕਈ ਸੀਨੀਅਰ ਤੇ ਤਜਰਬੇਕਾਰ ਚਿਹਰੇ ਵੀ ਹਨ। ਦੂਜੇ ਪਾਸੇ, ਅਬਜ਼ਰਵਰ ਕਮੇਟੀ ਵੱਲੋਂ ਕੁਝ ਪੁਰਾਣੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਰਹੇ ਕਾਂਗਰਸੀ ਆਗੂਆਂ ਨਾਲ ਬੈਠਕ ਨਾ ਕਰਨ ਦੇ ਮਾਮਲੇ 'ਤੇ ਵੀ ਚਰਚਾਵਾਂ ਹਨ।
ਪੂਰੀ ਪੰਜਾਬ ਕਾਂਗਰਸ ਦਿੱਲੀ ’ਚ ਡੇਰਾ ਪਾਏ ਹੋਏ, ਲਾਬਿੰਗ ਤੇਜ਼
ਪੰਜਾਬ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਤੇ ਭਾਜਪਾ ਪੂਰੀ ਤਰ੍ਹਾਂ ਮੈਦਾਨ ’ਚ ਉਤਰ ਚੁੱਕੀਆਂ ਹਨ। ਪਰ ਕਾਂਗਰਸ ਅਜੇ ਤੱਕ ਪ੍ਰਧਾਨ ਤੇ ਸੰਗਠਨ ਦੇ ਹੋਰ ਅਹੁਦਿਆਂ ’ਤੇ ਨਿਯੁਕਤੀ ਨਹੀਂ ਕਰ ਪਾ ਰਹੀ। ਅੰਦਰ ਖਾਤੇ ਪੰਜਾਬ ਕਾਂਗਰਸ ਦੇ ਆਗੂਆਂ ’ਚ ਗੁੱਟਬਾਜ਼ੀ ਖ਼ਤਮ ਨਹੀਂ ਹੋ ਰਹੀ। ਪਿਛਲੇ ਹਫ਼ਤੇ ਤੋਂ ਪੂਰੀ ਪੰਜਾਬ ਕਾਂਗਰਸ ਦਿੱਲੀ ’ਚ ਡੇਰਾ ਲਾਏ ਹੋਏ ਹੈ। ਸਾਰੇ ਆਗੂ ਖ਼ੁਦ ਨੂੰ ਚੋਣਾਂ ਦੀ ਕਿਸ਼ਤੀ ਪਾਰ ਲਗਾਉਣ ਦਾ ਹਾਈਕਮਾਨ ਨੂੰ ਭਰੋਸਾ ਦੇ ਰਹੇ ਹਨ। ਜਲਦੀ ਕਾਂਗਰਸ ਹਾਈਕਮਾਨ ਵੱਲੋਂ ਨਾਮਾਂ 'ਤੇ ਆਖ਼ਰੀ ਮੋਹਰ ਲੱਗਣ ਦੀ ਉਮੀਦ ਹੈ। ਦੂਜੇ ਪਾਸੇ, ਪੰਜਾਬ ਚੋਣਾਂ ਨਵੰਬਰ ’ਚ ਹੋਣ ਦੀ ਚਰਚਾ ਦੇ ਵਿਚਕਾਰ ਸ਼ਨੀਵਾਰ ਨੂੰ ਪੰਜਾਬ ’ਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੀ ਪੰਜਾਬ ਦੇ ਤਿੰਨ ਦਿਨਾਂ ਦੇ ਦੌਰੇ 'ਤੇ ਪਹੁੰਚ ਚੁੱਕੇ ਹਨ। ਮੋਦੀ ਤੇ ਅਮਿਤ ਸ਼ਾਹ ਦੇ ਵੀ ਜਲਦੀ ਪੰਜਾਬ ਆਉਣ ਦੀ ਸੰਭਾਵਨਾ ਹੈ, ਇਸ ਲਈ ਪੰਜਾਬ ਕਾਂਗਰਸ ਵੱਲੋਂ ਲਿਸਟ ਜਾਰੀ ਕਰਨ ’ਚ ਦੇਰੀ ਪਿਛਲੀਆਂ ਚੋਣਾਂ ਵਾਂਗ ਮੁਸ਼ਕਲਾਂ ’ਚ ਪਾ ਸਕਦੀ ਹੈ।