- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਗੂਆਂ ਨੇ ਆਬਜ਼ਰਵਰਾਂ ਨੂੰ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਦੇ ਨਾਲ ਨਾਲ ਪੰਜਾਬ ਕਾਂਗਰਸ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਕਈ ਆਗੂਆਂ ਨੇ ਆਬਜ਼ਰਵਰਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਜੇਕਰ ਜਥੇਬੰਦਕ ਢਾਂਚੇ 'ਚ ਬਦਲਾਅ ਕਰਨਾ ਹੈ ਤਾਂ ਜਲਦੀ ਕਰ ਦਿੱਤਾ ਜਾਵੇ ਨਹੀਂ ਤਾਂ ਵਰਕਰਾਂ ਨੂੰ ਇਕ ਸੰਕੇਤ ਦਿੱਤਾ ਜਾਵੇ ਕਿ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਕਰਕੇ ਪਾਰਟੀ ਆਗੂ ਤੇ ਵਰਕਰ ਭੰਬਲਭੂਸੇ ਵਾਲੀ ਸਥਿਤੀ ਵਿੱਚ ਫਸੇ ਹੋਏ ਹਨ।।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖਤਮ ਕਰਨ ਅਤੇ ਪਾਰਟੀ ਦੀ ਹੇਠਲੇ ਪੱਧਰ 'ਤੇ ਜ਼ਮੀਨੀ ਹਕੀਕਤ ਨੂੰ ਪਛਾਣਨ ਲਈ ਹਾਈ ਕਮਾਂਡ ਵੱਲੋਂ ਤਾਇਨਾਤ ਕੀਤੇ ਤਿੰਨ ਆਬਜ਼ਰਵਰਾਂ ਨੇ ਪਾਰਟੀ ਆਗੂਆਂ ਦਾ ਪੱਖ ਸੁਣਨਾ ਸ਼ੁਰੂ ਕਰ ਦਿੱਤਾ ਹੈ। ਅੱਜ ਪਹਿਲੇ ਦਿਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਰਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਵਿਜੈ ਇੰਦਰ ਸਿੰਗਲਾ ਸਮੇਤ ਕਈ ਆਗੂਆਂ ਨੇ ਆਬਜ਼ਰਵਰ ਨਾਲ ਗੱਲਬਾਤ ਕਰ ਕੇ ਆਪਣਾ ਪੱਖ ਰੱਖਿਆ।
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਦੇ ਨਾਲ ਨਾਲ ਪੰਜਾਬ ਕਾਂਗਰਸ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਕਈ ਆਗੂਆਂ ਨੇ ਆਬਜ਼ਰਵਰਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਜੇਕਰ ਜਥੇਬੰਦਕ ਢਾਂਚੇ 'ਚ ਬਦਲਾਅ ਕਰਨਾ ਹੈ ਤਾਂ ਜਲਦੀ ਕਰ ਦਿੱਤਾ ਜਾਵੇ ਨਹੀਂ ਤਾਂ ਵਰਕਰਾਂ ਨੂੰ ਇਕ ਸੰਕੇਤ ਦਿੱਤਾ ਜਾਵੇ ਕਿ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਕਰਕੇ ਪਾਰਟੀ ਆਗੂ ਤੇ ਵਰਕਰ ਭੰਬਲਭੂਸੇ ਵਾਲੀ ਸਥਿਤੀ ਵਿੱਚ ਫਸੇ ਹੋਏ ਹਨ।।