- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Punjab Cabinet Decisions :ਸਿੱਖਿਆ ਮੰਤਰੀ ਨੇ ਕਿਹਾ ਕਿ ਤੋਂ ਅਗਰ ਕੋਈ ਵਿਦਿਅਕ ਅਦਾਰਾ 5% ਤੋਂ ਵੱਧ ਫੀਸ ਵਧਾਣਾ ਚਾਹੁੰਦਾ ਤਾਂ ਇਹ ਕਮੇਟੀ ਉਹ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਸੰਦ ਸਕੂਲ ਨੂੰ ਛੇ ਮਹੀਨੇ ਪਹਿਲਾਂ ਫੀਸ ਵਧਾਉਣ ਸਬੰਧੀ ਪੂਰੇ ਵੇਰਵਿਆਂ ਸਹਿਤ ਕਮੇਟੀ ਕੋਲ ਅਰਜੀ ਦੇਣੀ ਪਵੇਗੀ। ਉਹਨਾਂ ਕਿਹਾ ਕਿ ਪਰ ਅੱਜ ਤੋਂ ਹੀ ਪ੍ਰਾਈਵੇਟ ਸਕੂਲ ਦਾ ਡਾਟਾ ਸੀਜ ਕਰਵਾ ਰਹੇ ਹਾਂ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਅੱਜ ਹੋਈ ਕੈਬਨਿਟ ਬੈਠਕ 'ਚ ਮਹੱਤਵਪੂਰਨ ਫੈਸਲੇ ਲਏ ਗਏ। ਪੰਜਾਬ ਮੰਤਰੀ ਮੰਡਲ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਵਸੂਲੀਆਂ ਜਾ ਰਹੀਆਂ ਫੀਸਾਂ ਨੂੰ ਰੋਕਣ ਲਈ ਸਿਰਫ 5 ਫੀਸਦ ਫੀਸ ਹਰ ਸਾਲ ਵਧਾਉਣ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ। ਇਸੇ ਤਰ੍ਹਾਂ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੈਬਨਿਟ ਨੇ ਬੰਦ ਹੋਏ ਯੂਨਿਟਾਂ ਨੂੰ ਵੀ ਯਸ਼ਮੁਕਤ ਸਕੀਮ ਤਹਿਤ ਬਕਾਇਆ ਸਬਸਿਡੀ ਤੇ ਹੋਰ ਦੇਣਦਾਰੀਆਂ ਦਾ ਭੁਗਤਾਨ ਕਰਨ, ਫਗਵਾੜਾ ਅਤੇ ਹੁਸ਼ਿਆਰਪੁਰ ਦੀਆਂ ਕੁਝ ਸਬ ਡਵੀਜ਼ਨਾਂ 'ਚ ਏਡੀਸੀ ਨਿਯੁਕਤ ਕਰਨ ਦੇ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਕੈਬਨਿਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਈ ਵੀ ਪ੍ਰਾਈਵੇਟ, ਏਡਿਡ ਸਕੂਲ ਟਿਊਸ਼ਨ ਫੀਸ ਜਾਂ ਕੋਈ ਹੋਰ ਫੰਡ ਵਿਚ ਪੰਜ ਫੀਸਦੀ ਤੋਂ ਵਾਧੂ ਫੀਸ ਨਹੀਂ ਲੈ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਰਡੀਨੈਂਸ ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਅੱਜ ਹੀ ਜਾਰੀ ਹੋ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਸਕੂਲਾਂ ਨੇ ਪਿਛਲੇ ਤਿੰਨ ਸਾਲ 'ਚ 15 ਪ੍ਰਤੀਸ਼ਤ ਤੋਂ ਜ਼ਿਆਦਾ ਵਾਧੂ ਫੀਸ ਵਸੂਲੀ ਹੈ। ਉਹ ਵਾਧਾ ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਵਾਪਸ ਮਿਲੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਵਿਦਿਅਕ ਅਦਾਰਾ 5% ਤੋਂ ਜ਼ਿਆਦਾ ਫੀਸ ਵਧਾਉਣੀ ਚਾਹੁੰਦਾ ਹੈ ਤਾਂ ਡਵੀਜ਼ਨਲ ਕਮਿਸ਼ਨਰ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿਚ ਦੋਵੇਂ ਡੀਈਓ ਤੇ ਇਕ ਵਿੱਤੀ ਮਾਹਿਰ ਸ਼ਾਮਲ ਹੋਵੇਗਾ। ਜੇ ਕੋਈ ਸਕੂਲ ਪੰਜ ਪ੍ਰਤੀਸ਼ਤ ਤੋਂ ਜ਼ਿਆਦਾ ਵਧਾਉਣੀ ਚਾਹੁੰਦਾ ਹੈ ਤਾਂ ਉਸ ਨੂੰ ਛੇ ਮਹੀਨੇ ਪਹਿਲਾਂ ਇਸ ਸਬੰਧੀ ਪੂਰੇ ਵੇਰਵਿਆਂ ਸਹਿਤ ਕਮੇਟੀ ਕੋਲ ਅਰਜ਼ੀ ਦੇਣੀ ਪਵੇਗੀ। ਅਫਸਰਾਂ ਨੂੰ ਵੀ ਫੈਸਲਾ ਲੈਣ ਤੋਂ ਪਹਿਲਾਂ ਵਿੱਤੀ ਆਡਿਟ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਸਾਰੇ ਪ੍ਰਾਈਵੇਟ ਸਕੂਲਾਂ ਦਾ ਡਾਟਾ ਸੀਜ਼ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਪਹਿਲਾਂ ਹੀ ਬਾਡੀਜ਼ ਬਣੀਆਂ ਹੋਈਆਂ ਤੇ ਉਨ੍ਹਾਂ ਦੀ ਕੈਲਕੁਲੇਸ਼ਨ ਸ਼ੁਰੂ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਨੇ ਲੁੱਟ ਮਚਾਈ ਹੈ, ਉਨ੍ਹਾਂ ਵੱਲੋਂ ਲਿਆ ਵਾਧੂ ਪੈਸਾ ਮਾਪਿਆਂ ਨੂੰ ਵਾਪਸ ਕੀਤਾ ਜਾਵੇਗਾ।
ਹਾਲਾਂਕਿ ਪੰਜਾਬ ਮੰਤਰੀ ਮੰਡਲ ਨੇ ਸਕੂਲਾਂ ਦੀ ਲੁੱਟ ਰੋਕਣ ਲਈ ਇਹ ਚੰਗਾ ਫੈਸਲਾ ਲਿਆ ਹੈ ਪਰ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਸਕੂਲਾਂ 'ਚ ਦਾਖਲੇ ਹੋ ਚੁੱਕੇ ਹਨ। ਅਗਲੇ ਸਾਲ ਵੀ ਜਦੋਂ ਸਕੂਲਾਂ ਦੇ ਦਾਖਲੇ ਹੋਣਗੇ ਉਦੋਂ ਤਕ ਨਵੀਂ ਸਰਕਾਰ ਦਾ ਗਠਨ ਹੋ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live https://t.co/RrbVYXjUHF
— AAP Punjab (@AAPPunjab) June 22, 2026