- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਜਰੀਵਾਲ ਨੇ ਤਿੰਨਾਂ ਕੰਪਨੀਆਂ ਨੂੰ ਵੱਖਰੀ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਜੇਕਰ ਈ-20 ਦੀ ਵਰਤੋਂ ਨਾਲ ਮਾਈਲੇਜ 5 ਤੋਂ 10 ਫ਼ੀਸਦੀ ਤੋਂ ਵੱਧ ਘਟਦੀ ਹੈ ਜਾਂ ਕਿਸੇ ਪੁਰਜ਼ੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਕੀ ਕੰਪਨੀਆਂ ਖਪਤਕਾਰਾਂ ਨੂੰ ਮੁਆਵਜ਼ਾ ਦੇਣਗੀਆਂ। ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਜਨਤਕ ਬਿਆਨਾਂ ਅਤੇ ਓਨਰ ਮੈਨੂਅਲ ਵਿੱਚ ਵਿਰੋਧਾਭਾਸ ਹੈ, ਜਿਸ ਨੂੰ ਦੂਰ ਕਰਨਾ ਲਾਜ਼ਮੀ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀਆਂ 29 ਆਟੋ ਨਿਰਮਾਤਾ ਕੰਪਨੀਆਂ ਨੂੰ ਚਿੱਠੀ ਲਿਖ ਕੇ 2023 ਤੋਂ ਪਹਿਲਾਂ ਬਣੀਆਂ ਪੁਰਾਣੀਆਂ ਗੱਡੀਆਂ ਵਿੱਚ ਈ-20 (20 ਫ਼ੀਸਦੀ ਇਥਨੌਲ ਮਿਸ਼ਰਤ ਪੈਟਰੋਲ) ਦੀ ਵਰਤੋਂ ਦੀ ਸੁਰੱਖਿਆ ਬਾਰੇ ਇੱਕ ਹਫ਼ਤੇ ਅੰਦਰ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਟੋਇਟਾ, ਮਾਰੂਤੀ ਅਤੇ ਹੀਰੋ ਨੇ ਸਰਕਾਰੀ ਪ੍ਰੈੱਸ ਕਾਨਫਰੰਸ ਵਿੱਚ ਈ-20 ਨੂੰ ਸੁਰੱਖਿਅਤ ਦੱਸਿਆ ਸੀ, ਜਦਕਿ ਉਨ੍ਹਾਂ ਦੇ ਓਨਰ ਮੈਨੂਅਲ ਇਸ ਦੀ ਇਜਾਜ਼ਤ ਨਹੀਂ ਦਿੰਦੇ।
ਕੇਜਰੀਵਾਲ ਨੇ ਤਿੰਨਾਂ ਕੰਪਨੀਆਂ ਨੂੰ ਵੱਖਰੀ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਜੇਕਰ ਈ-20 ਦੀ ਵਰਤੋਂ ਨਾਲ ਮਾਈਲੇਜ 5 ਤੋਂ 10 ਫ਼ੀਸਦੀ ਤੋਂ ਵੱਧ ਘਟਦੀ ਹੈ ਜਾਂ ਕਿਸੇ ਪੁਰਜ਼ੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਕੀ ਕੰਪਨੀਆਂ ਖਪਤਕਾਰਾਂ ਨੂੰ ਮੁਆਵਜ਼ਾ ਦੇਣਗੀਆਂ। ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਜਨਤਕ ਬਿਆਨਾਂ ਅਤੇ ਓਨਰ ਮੈਨੂਅਲ ਵਿੱਚ ਵਿਰੋਧਾਭਾਸ ਹੈ, ਜਿਸ ਨੂੰ ਦੂਰ ਕਰਨਾ ਲਾਜ਼ਮੀ ਹੈ।
ਇਸ ਦੇ ਨਾਲ ਹੀ ਕੇਜਰੀਵਾਲ ਨੇ 26 ਹੋਰ ਆਟੋ ਕੰਪਨੀਆਂ ਨੂੰ ਵੀ ਪੱਤਰ ਲਿਖ ਕੇ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਉਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਸੰਭਵ ਹੈ, ਇਸ ਨਾਲ ਮਾਈਲੇਜ ਵਿੱਚ ਕਿੰਨੀ ਕਮੀ ਆ ਸਕਦੀ ਹੈ ਅਤੇ ਕੀ ਇਸ ਨਾਲ ਇੰਜਣ ਜਾਂ ਹੋਰ ਪੁਰਜ਼ਿਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਜੇਕਰ ਈ-20 ਕਾਰਨ ਗੱਡੀ ਨੂੰ ਨੁਕਸਾਨ ਹੁੰਦਾ ਹੈ ਤਾਂ ਕੀ ਕੰਪਨੀਆਂ ਖਪਤਕਾਰਾਂ ਨੂੰ ਹਰਜਾਨਾ ਦੇਣਗੀਆਂ।
ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਨੂੰ ਉਹ ਪੈਟਰੋਲ ਪੰਪਾਂ, ਸਰਵਿਸ ਸੈਂਟਰਾਂ ਅਤੇ ਮਕੈਨਿਕਾਂ ਨਾਲ ਮਿਲ ਕੇ ਖਪਤਕਾਰਾਂ ਦੇ ਤਜਰਬੇ ਜਾਣਣਗੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਈ-20 ਨੂੰ ਲਾਗੂ ਕਰਨ 'ਤੇ ਅੜੀ ਹੋਈ ਹੈ, ਜਦਕਿ ਲੋਕਾਂ ਵਿੱਚ ਇਸ ਨੂੰ ਲੈ ਕੇ ਕਈ ਸ਼ੰਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਨਤਾ ਦੀਆਂ ਚਿੰਤਾਵਾਂ ਸੁਣਨੀਆਂ ਚਾਹੀਦੀਆਂ ਹਨ ਅਤੇ ਆਟੋ ਕੰਪਨੀਆਂ ਨੂੰ ਵੀ ਇਸ ਮਾਮਲੇ 'ਤੇ ਆਪਣਾ ਸਪੱਸ਼ਟ ਅਤੇ ਲਿਖਤੀ ਸਟੈਂਡ ਜਨਤਕ ਕਰਨਾ ਚਾਹੀਦਾ ਹੈ।