- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਜੈਵਿਕ ਪਦਾਰਥ ਸਿਰਫ 0.5 ਫੀਸਦੀ ਰਹਿ ਗਿਆ ਹੈ, ਜਦੋਂਕਿ ਇਸ ਦੀ ਆਦਰਸ਼ ਮਾਤਰਾ 5 ਫੀਸਦੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰ ਕੇ ਪੌਸ਼ਟਿਕ ਭੋਜਨ ਉਤਪਾਦਨ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਰਾਜ ਖੁਰਾਕ ਕਮਿਸ਼ਨ (ਪੀਐੱਸਐੱਫਸੀ) ਅਤੇ ਰੀਜਨਰੇਟਿੰਗ ਪੰਜਾਬ ਨੇ ਸੂਬੇ ਵਿੱਚ ਮਿੱਟੀ ਦੀ ਸਿਹਤ, ਖੁਰਾਕ ਸੁਰੱਖਿਆ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਲਿਵਿੰਗ ਸੋਇਲ ਮਿਸ਼ਨ’ ਅਤੇ ‘ਧਰਤੀ ਦੀਆੰ ਧੀਆਂ’ ਪਹਿਲਕਦਮੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਜੈਵਿਕ ਪਦਾਰਥ ਸਿਰਫ 0.5 ਫੀਸਦੀ ਰਹਿ ਗਿਆ ਹੈ, ਜਦੋਂਕਿ ਇਸ ਦੀ ਆਦਰਸ਼ ਮਾਤਰਾ 5 ਫੀਸਦੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰ ਕੇ ਪੌਸ਼ਟਿਕ ਭੋਜਨ ਉਤਪਾਦਨ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਰੀਜਨਰੇਟਿੰਗ ਪੰਜਾਬ ਦੇ ਸੰਸਥਾਪਕ ਸੁਮਿਤ ਸੰਧੂ ਨੇ ਕਿਹਾ ਕਿ ਮਿਸ਼ਨ ਤਹਿਤ ਮਿੱਟੀ, ਪਾਣੀ, ਖੇਤੀਬਾੜੀ ਰੋਜ਼ੀ-ਰੋਟੀ, ਮੰਡੀ ਅਤੇ ਅੰਕੜਿਆਂ 'ਤੇ ਕੇਂਦਰਿਤ ਵਰਕਿੰਗ ਗਰੁੱਪ ਬਣਾਏ ਜਾਣਗੇ ਤੇ ਰਾਜ ਪੱਧਰ 'ਤੇ ਮਿੱਟੀ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ ਜਾਵੇਗਾ। ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਕਲਾਂ ਵਿਖੇ ਪਾਇਲਟ ਪ੍ਰੋਜੈਕਟ ਵਜੋਂ ਇੱਕ ਮਿੱਟੀ ਪਰਖ ਪ੍ਰਯੋਗਸ਼ਾਲਾ ਵੀ ਸਥਾਪਤ ਕੀਤੀ ਗਈ ਹੈ।
‘ਧਰਤੀ ਦੀਆਂ ਧੀਆਂ’ ਪਹਿਲ ਦੇ ਤਹਿਤ ਪੰਜਾਬ ਦੇ 23 ਜ਼ਿਲਿਆਂ ਤੋਂ 100 ਔਰਤਾਂ ਨੂੰ ਸਾਇਲ ਰੀਜਨੇਰੇਸ਼ਨ ਚੈਂਪੀਅਨ ਵਜੋਂ ਤਿਆਰ ਕੀਤਾ ਜਾਵੇਗਾ। ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ ਤੇ ਪਿੰਡਾਂ ’ਚ ‘ਸੋਇਲ ਕਪ’ ਮੁਕਾਬਲੇ ਕਰਵਾਏ ਜਾਣਗੇ, ਤਾਂ ਜੋ ਮਿੱਟੀ ਤੇ ਵਾਤਾਵਰਣ ਸੁਰੱਖਿਆ ’ਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਸਨਮਾਨ ਦਿੱਤਾ ਜਾਵੇ।