- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (DGP) ਸੂਬੇ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 86 ਵਰਿ੍ਹਆਂ ਦੇ ਸਨ ਤੇ ਪਿਛਲੇ 6 ਮਹੀਨਿਆਂ ਤੋਂ ਬਿਮਾਰ ਸਨ। ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (DGP) ਸੂਬੇ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 86 ਵਰਿ੍ਹਆਂ ਦੇ ਸਨ ਤੇ ਪਿਛਲੇ 6 ਮਹੀਨਿਆਂ ਤੋਂ ਬਿਮਾਰ ਸਨ। ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਨਾਲ ਪੁਲਿਸ ਪ੍ਰਸ਼ਾਸਨ ਅਤੇ ਸਮਾਜਿਕ ਵਰਗਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਸੂਬੇ ਸਿੰਘ ਪੰਜਾਬ ਦੇ ਪਹਿਲੇ ਦਲਿਤ ਡੀਜੀਪੀ ਸਨ, ਜਿਨ੍ਹਾਂ ਨੇ ਜੁਲਾਈ 1996 ਤੋਂ ਫਰਵਰੀ 1997 ਤੱਕ ਪੰਜਾਬ ਪੁਲਿਸ ਦੀ ਕਮਾਨ ਸੰਭਾਲੀ। 1963 ਬੈਚ ਦੇ ਪੰਜਾਬ ਕਾਡਰ ਦੇ ਆਈਪੀਸੀ ਅਧਿਕਾਰੀ ਸੂਬੇ ਸਿੰਘ ਡੀਜੀਪੀ ਵਜੋਂ ਕਾਰਜਕਾਲ ਭਾਵੇਂ ਕਰੀਬ ਅੱਠ ਮਹੀਨਿਆਂ ਦਾ ਰਿਹਾ, ਪਰ ਉਹ ਸੂਬੇ ਦੇ ਪੁਲਿਸ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਯਾਦ ਕੀਤੇ ਜਾਂਦੇ ਹਨ। ਮੂਲ ਰੂਪ 'ਚ ਜੀਂਦ ਦੇ ਰਹਿਣ ਵਾਲੇ ਸੂਬੇ ਸਿੰਘ ਸਾਲ 2000 ਵਿੱਚ ਰਿਟਾਇਰ ਹੋਣ ਤੋਂ ਬਾਅਦ ਮੋਹਾਲੀ ਵਿੱਚ ਹੀ ਰਹਿ ਰਹੇ ਸਨ।
ਆਪਣੇ ਲੰਬੇ ਪੁਲਿਸ ਕਰੀਅਰ ਦੌਰਾਨ ਸੂਬੇ ਸਿੰਘ ਨੂੰ ਇੱਕ ਤਜਰਬੇਕਾਰ ਅਤੇ ਵਿਹਾਰਕ ਅਧਿਕਾਰੀ ਵਜੋਂ ਜਾਣਿਆ ਜਾਂਦਾ ਸੀ। ਉਹ ਮੰਨਦੇ ਸਨ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਦੀਆਂ ਨੀਤੀਆਂ ਅਤੇ ਕਾਨੂੰਨ-ਵਿਵਸਥਾ ਨੂੰ ਲਾਗੂ ਕਰਨ ਵਾਲਾ ਇੱਕ ਮਹੱਤਵਪੂਰਨ ਸਾਧਨ ਹੈ।
ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਦੇ ਲੇਖੇ ਲਾ ਦਿੱਤਾ। ਮਾਰਚ 2014 ਵਿੱਚ ਉਨ੍ਹਾਂ ਨੂੰ ਪੰਜਾਬ ਪੁਲਿਸ ਸ਼ਿਕਾਇਤ ਅਧਾਰਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਮਈ 2014 ਵਿੱਚ ਪੰਜਾਬ ਸਰਕਾਰ ਨੇ ਇਹ ਨਿਯੁਕਤੀ ਵਾਪਸ ਲੈ ਲਈ ਸੀ। ਪੁਲਿਸ ਸੇਵਾ ਦੌਰਾਨ ਉਹ ਕਈ ਜ਼ਿਲ੍ਹਿਆਂ ਦੇ ਐੱਸਐੱਸਪੀ ਰਹੇ ।
ਸੂਬੇ ਸਿੰਘ ਦੇ ਦੇਹਾਂਤ ਨਾਲ ਪੰਜਾਬ ਨੇ ਇੱਕ ਅਜਿਹੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਗੁਆ ਦਿੱਤਾ ਹੈ, ਜਿਸ ਨੇ ਆਪਣੇ ਕਰੀਅਰ ਦੌਰਾਨ ਪੁਲਿਸ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਦਲਿਤ ਭਾਈਚਾਰੇ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ।
ਸੂਬੇ ਸਿੰਘ ਦੇ ਵੱਡੇ ਜਵਾਈ ਈਸ਼ਵਰ ਸਿੰਘ ਵੀ ਪੰਜਾਬ ਕਾਡਰ ਦੇ ਆਈਪੀਐਸ ਅਧਿਕਾਰੀ ਹਨ ਤੇ ਇਸ ਵਕਤ ਡੀਜੀਪੀ ਰੈਂਕ ਦੇ ਅਫਸਰ ਹਨ।
ਸੂਬੇ ਸਿੰਘ ਦਾ ਅੰਤਿਮ ਸੰਸਕਾਰ 21 ਜੂਨ 2026 ਦਿਨ ਐਤਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ 25 ਸੈਕਟਰ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ।