- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਆਨੰਦ ਨਗਰ ’ਚ ਇਕ ਵਿਅਕਤੀ ਨੇ ਬੂਥ ਨੰਬਰ 113 ਦੇ ਬੀਐੱਲਓ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਬੀਐੱਲਓ ਨੇ ਐੱਸਆਈਆਰ ਪ੍ਰਕਿਰਿਆ ਸਬੰਧੀ ਉਸ ਤੋਂ ਵੇਰਵੇ ਮੰਗੇ। ਇਸ ਘਟਨਾ ਤੋਂ ਬਾਅਦ, ਪੁਲਿਸ ਥਾਣਾ ਤ੍ਰਿਪੁੜੀ ਵੱਲੋਂ ਬੀਐੱਨਐੱਸ 2023 ਦੀ ਧਾਰਾ 115(2), 351(3), 221 ਤੇ 132 ਤਹਿਤ ਹਮਲਾ ਕਰਨ ਵਾਲੇ ਵਿਅਕਤੀ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਸਬੰਧਤ ਵਿਅਕਤੀ ਫਿਲਹਾਲ ਫ਼ਰਾਰ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ਦੇ ਕੰਮ ’ਚ ਲੱਗੇ ਬੂਥ ਲੈਵਲ ਅਧਿਕਾਰੀ (ਬੀਐੱਲਓ) ਨਾਲ ਪਟਿਆਲਾ ਤੇ ਬਰਨਾਲਾ ਜ਼ਿਲ੍ਹੇ ’ਚ ਦੁਰਵਿਹਾਰ ਦੇ ਮਾਮਲਿਆਂ ਦਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਗੰਭੀਰ ਨੋਟਿਸ ਲਿਆ ਹੈ। ਮੁੱਖ ਚੋਣ ਅਫ਼ਸਰ ਪੰਜਾਬ ਅਨੰਦਿਤਾ ਮਿਤਰਾ ਨੇ ਕਿਹਾ ਐੱਸਆਈਆਰ ਦੇ ਕੰਮ ’ਚ ਲੱਗੇ ਬੀਐਲਓਜ਼ ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਆਨੰਦ ਨਗਰ ’ਚ ਇਕ ਵਿਅਕਤੀ ਨੇ ਬੂਥ ਨੰਬਰ 113 ਦੇ ਬੀਐੱਲਓ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਬੀਐੱਲਓ ਨੇ ਐੱਸਆਈਆਰ ਪ੍ਰਕਿਰਿਆ ਸਬੰਧੀ ਉਸ ਤੋਂ ਵੇਰਵੇ ਮੰਗੇ। ਇਸ ਘਟਨਾ ਤੋਂ ਬਾਅਦ, ਪੁਲਿਸ ਥਾਣਾ ਤ੍ਰਿਪੁੜੀ ਵੱਲੋਂ ਬੀਐੱਨਐੱਸ 2023 ਦੀ ਧਾਰਾ 115(2), 351(3), 221 ਤੇ 132 ਤਹਿਤ ਹਮਲਾ ਕਰਨ ਵਾਲੇ ਵਿਅਕਤੀ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਸਬੰਧਤ ਵਿਅਕਤੀ ਫਿਲਹਾਲ ਫ਼ਰਾਰ ਹੈ।
ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਬੂਥ ਨੰ:103 ਅਕਾਲਗੜ੍ਹ ਕੋਠੇ ਦੇ ਬੀਐੱਲਓ ’ਤੇ ਵੀ ਐੱਸਆਈਆਰ ਸਬੰਧੀ ਕੰਮਕਾਜ ਦੌਰਾਨ ਇੱਕ ਸਥਾਨਕ ਵਿਅਕਤੀ ਨੇ ਗਾਲੀ-ਗਲੋਚ ਕਰਦਿਆਂ ਹਮਲਾ ਕੀਤਾ ਹੈ। ਇਸ ਸਬੰਧੀ ਧਨੌਲਾ ਥਾਣਾ ਵਿਖੇ ਬੀਐੱਨਐੱਸ 2023 ਦੀ ਧਾਰਾ 132, 221 ਤੇ 115(2) ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਿਤਰਾ ਨੇ ਕਿਹਾ ਕਿ ਇਹ ਦੋਵੇਂ ਮਾਮਲੇ ਗੰਭੀਰ ਹਨ। ਬੀਐੱਲਓਜ਼ ਨਾਲ ਇਸ ਤਰ੍ਹਾਂ ਦਾ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੂਬੇ ਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਐੱਸਆਈਆਰ ਦੌਰਾਨ ਬੀਐੱਲਓਜ਼ ਦੀ ਸੁਰੱਖਿਆ ਯਕੀਨੀ ਬਨਾਉਣ। ਉਨ੍ਹਾਂ ਪੰਜਾਬ ਰਾਜ ਦੇ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੀਐਲਓਜ਼ ਨੂੰ ਪੂਰਾ ਸਹਿਯੋਗ ਦੇਣ ਤੇ ਇਹ ਯਕੀਨੀ ਬਣਾਉਣ ਕਿ ਇਸ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ।