- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਹਾਈ ਕਮਾਨ ਨੇ ਇਕ ਜੁਲਾਈ ਨੂੰ ਕਾਂਗਰਸੀ ਆਗੂਆਂ ਨੂੰ ਇਕਜੁੱਟ ਕਰਨ ਦੇ ਮਕਸਦ ਨਾਲ ਸਾਰਿਆਂ ਨੂੰ ਕਿਸੇ ਨਾ ਕਿਸੇ ਕਮੇਟੀ ਦੀ ਕਮਾਨ ਸੌਂਪ ਕੇ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੂਚੀ ਜਾਰੀ ਹੋਣ ਮਗਰੋਂ ਅਤੇ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਈ ਰੱਖਣ ਦੇ ਖ਼ਿਲਾਫ਼ ਚੰਨੀ ਧੜੇ ਨੇ ਬਗ਼ਾਵਤੀ ਤੇਵਰ ਕਰ ਲਏ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਤਾਜ ਹਨ ਤੇ ਉਨ੍ਹਾਂ ਦਾ ਇੱਕੋ ਇਕ ਮਕਸਦ ਸੂਬੇ ਵਿਚ ਕਾਂਗਰਸ ਦੀ ਸਰਕਾਰ ਦਾ ਗਠਨ ਕਰਨਾ ਹੈ। ਇਸੇ ਦੌਰਾਨ ਸ਼ਨਿਚਰਵਾਰ ਨੂੰ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਦੇ ਸਹਿ-ਇੰਚਾਰਜ ਸੂਰਜ ਸਿੰਘ ਠਾਕੁਰ ਚੰਡੀਗੜ੍ਹ ਪਹੁੰਚੇ। ਸੂਤਰਾਂ ਮੁਤਾਬਕ ਉਨ੍ਹਾਂ ਨੇ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਚੰਨੀ ਨਾਲ ਮੁਲਾਕਾਤ ਕੀਤੀ ਹੈ।
ਕਾਂਗਰਸ ਹਾਈ ਕਮਾਨ ਨੇ ਇਕ ਜੁਲਾਈ ਨੂੰ ਕਾਂਗਰਸੀ ਆਗੂਆਂ ਨੂੰ ਇਕਜੁੱਟ ਕਰਨ ਦੇ ਮਕਸਦ ਨਾਲ ਸਾਰਿਆਂ ਨੂੰ ਕਿਸੇ ਨਾ ਕਿਸੇ ਕਮੇਟੀ ਦੀ ਕਮਾਨ ਸੌਂਪ ਕੇ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੂਚੀ ਜਾਰੀ ਹੋਣ ਮਗਰੋਂ ਅਤੇ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਈ ਰੱਖਣ ਦੇ ਖ਼ਿਲਾਫ਼ ਚੰਨੀ ਧੜੇ ਨੇ ਬਗ਼ਾਵਤੀ ਤੇਵਰ ਕਰ ਲਏ। ਉਨ੍ਹਾਂ ਨੇ ਪਾਰਟੀ ’ਚ ਕਿਸੇ ਤਰ੍ਹਾਂ ਦੀ ਬਗ਼ਾਵਤ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਬਣਨ ਦਾ ਉਨ੍ਹਾਂ ਦਾ ਕੋਈ ਸੁਪਨਾ ਨਹੀਂ ਹੈ। ਵੜਿੰਗ ਨੇ ਸਪੱਸ਼ਟ ਕੀਤਾ ਹੈ ਕਿ ਸੂਬਾ ਕਾਂਗਰਸ ਵਿਚ ਧੜੇਬੰਦੀ ਨਹੀਂ ਹੈ। ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਨਿਵਾਸ ’ਤੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਵਿਚ ਕੁਝ ਵੀ ਗ਼ਲਤ ਗੱਲ ਨਹੀਂ ਹੈ। ਵੜਿੰਗ ਨੇ ਕਿਹਾ ਕਿ ਚੰਨੀ ਸਾਬਕਾ ਮੁੱਖ ਮੰਤਰੀ ਹਨ ਅਤੇ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਹਨ, ਉਨ੍ਹਾਂ ਵੱਲੋਂ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰਨ ਵਿਚ ਕੀ ਗਲਤ ਜਾਂ ਧੜੇਬੰਦੀ ਵਾਲੀ ਗੱਲ ਹੈ? ਉਸ ਮੀਟਿੰਗ ਵਿਚ ਮੌਜੂਦ ਆਗੂਆਂ ਨੇ ਸਿਰਫ਼ ਪਾਰਟੀ ਦੇ ਹੱਕ ਵਿਚ ਆਪਣੀ ਗੱਲ ਰੱਖੀ ਸੀ। ਰਾਹੁਲ ਗਾਂਧੀ ਜਿਸ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਉਣਗੇ, ਉਸ ਦਾ ਸਮਰਥਨ ਕਰਾਂਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਅਗਲੇ ਇਕ-ਦੋ ਦਿਨਾਂ ’ਚ ਸਾਰੇ ਸੀਨੀਅਰ ਆਗੂ ਇਕ ਮੰਚ ’ਤੇ ਨਜ਼ਰ ਆਉਣਗੇ।
ਆਗੂਆਂ ਨੂੰ ਇਕਜੁੱਟ ਨਾ ਕਰਨ ਲਈ ਕੌਣ ਜ਼ਿੰਮੇਵਾਰ : ਰੰਧਾਵਾ
ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਆਗੂਆਂ ਵਿਚ ਗੁੱਟਬਾਜ਼ੀ ਖ਼ਤਮ ਨਹੀਂ ਕਰ ਪਾਉਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਖਰ ਦਿੱਲੀ ਵਿਚ ਕਈ ਬੈਠਕਾਂ ਦੇ ਬਾਵਜੂਦ ਪਾਰਟੀ ਆਗੂਆਂ ਵਿਚ ਇਕਜੁੱਟਤਾ ਕਿਉਂ ਨਹੀਂ ਹੋ ਸਕੀ? ਤੇ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਖ਼ਾਸ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਜਦੋਂ ਚੰਨੀ ਗੁੱਟ ਅਲੱਗ ਨਾਲ ਬੈਠਕ ਕਰ ਰਿਹਾ ਸੀ ਤਾਂ ਰੰਧਾਵਾ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸਨ। ਦੋਵਾਂ ਦੀ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਸੀ। ਹਾਲਾਂਕਿ ਬੈਠਕ ਤੋਂ ਬਾਅਦ ਰੰਧਾਵਾ ਨੇ ਸਾਫ਼ ਕੀਤਾ ਸੀ ਕਿ ਇਹ ਬੈਠਕ ਪਹਿਲਾਂ ਤੋਂ ਨਿਰਧਾਰਤ ਸੀ।