- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਕਰਕੇ ਉਹਨਾਂ ਅਗਲੀ ਤਰੀਕ 'ਤੇ ਬਿੱਟੂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇੱਥੇ ਦੱਸਿਆ ਜਾਂਦਾ ਹੈ ਕਿ ਰਵਨੀਤ ਬਿੱਟੂ ਨੇ ਪਿਛਲੇ ਦਿਨੀਂ ਇੱਕ ਸਮਾਗਮ ਦੌਰਾਨ ਇੱਕ ਵਰਗ ਵਿਸ਼ੇਸ਼ ਬਾਰੇ ਗਲਤ ਟਿੱਪਣੀ ਕੀਤੀ ਸੀ ਹਾਲਾਂਕਿ ਬਿੱਟੂ ਜਨਤਕ ਤੌਰ 'ਤੇ ਅਫਸੋਸ ਕਰਦੇ ਹੋਏ ਮਾਫੀ ਮੰਗ ਚੁੱਕੇ ਹਨ ਫਿਰ ਵੀ ਇਸ ਮਾਮਲੇ ਵਿੱਚ ਅਨਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲਿਆ ਹੋਇਆ ਹੈ।।

ਜੈ ਸਿੰਘ ਛਿੱਬਰ, ਚੰਡੀਗੜ੍ਹ: ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਦੁਪਹਿਰ 12 ਵਜੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਣਗੇ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਰਵਨੀਤ ਬਿੱਟੂ ਨੂੰ ਲਗਾਤਾਰ ਦੋ ਵਾਰ ਪਹਿਲਾਂ ਸੱਦ ਚੁੱਕੇ ਹਨ ਪਰ ਬਿੱਟੂ ਨੇ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਵਕੀਲ ਭੇਜੇ ਸਨ। ਇਸ ਨੂੰ ਲੈ ਕੇ ਚੇਅਰਮੈਨ ਬਹੁਤ ਖਫਾ ਹੋਏ ਸਨ। ਜਿਸ ਕਰਕੇ ਉਹਨਾਂ ਅਗਲੀ ਤਰੀਕ 'ਤੇ ਬਿੱਟੂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇੱਥੇ ਦੱਸਿਆ ਜਾਂਦਾ ਹੈ ਕਿ ਰਵਨੀਤ ਬਿੱਟੂ ਨੇ ਪਿਛਲੇ ਦਿਨੀਂ ਇੱਕ ਸਮਾਗਮ ਦੌਰਾਨ ਇੱਕ ਵਰਗ ਵਿਸ਼ੇਸ਼ ਬਾਰੇ ਗਲਤ ਟਿੱਪਣੀ ਕੀਤੀ ਸੀ ਹਾਲਾਂਕਿ ਬਿੱਟੂ ਜਨਤਕ ਤੌਰ 'ਤੇ ਅਫਸੋਸ ਕਰਦੇ ਹੋਏ ਮਾਫੀ ਮੰਗ ਚੁੱਕੇ ਹਨ ਫਿਰ ਵੀ ਇਸ ਮਾਮਲੇ ਵਿੱਚ ਅਨਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲਿਆ ਹੋਇਆ ਹੈ।।