- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਨੂੰ ਦੁਪਹਿਰ 12 ਵਜੇ, ਬੀਕੇਯੂ (ਰਾਜੇਵਾਲ) ਦੇ ਕਾਰਕੁਨ ਕਿਸਾਨ ਮੋਹਾਲੀ ਦੇ ਨੇਚਰ ਪਾਰਕ ਤੋਂ ਸ਼ੁਰੂ ਹੋ ਕੇ ਸੈਕਟਰ 35 ਤੋਂ ਹੁੰਦੇ ਹੋਏ ਸੈਕਟਰ 34 ਰੈਲੀ ਗ੍ਰਾਊਂਡ ਤੱਕ ਪਹੁੰਚਣਗੇ। ਇੱਥੇ ਕੁਝ ਸਮੇਂ ਲਈ ਰੁਕ ਕੇ, ਉਹ ਆਪਣੀਆਂ ਮੰਗਾਂ 'ਤੇ ਰੱਖਣਗੇ ਅਤੇ ਫਿਰ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਇਕ ਯਾਦ ਪੱਤਰ ਪੇਸ਼ ਕਰਨਗੇ।

ਦਰਸ਼ਨ ਸੋਢੀ, ਮੁਹਾਲੀ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਅੱਜ ਅਮਰੀਕਾ ਵਪਾਰ ਸਮਝੌਤਾ ਅਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਮੋਟਰ ਸਾਈਕਲ ਮਾਰਚ ਕਰਨਗੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਬਾਰੇ ਵੇਰਵਾ ਪ੍ਰਿੰਟ ਕਰਵਾ ਕੇ ਵਿਸ਼ੇਸ਼ ਕਮੀਜ਼ਾਂ ਪਹਿਨਣੀਆਂ ਜਾਣਗੀਆਂ। ਜਲੂਸ ਬੇਮਿਸਾਲ ਅਤੇ ਅਨੁਸ਼ਾਸਨ ਵਿਚ ਰਹਿ ਕੇ ਕੱਢਿਆ ਜਾਵੇਗਾ।
ਸਵੇਰੇ 11 ਵਜੇ ਪੰਜਾਬ ਭਰ ’ਚੋਂ ਕਿਸਾਨ ਵੱਡੇ ਕਾਫ਼ਿਲਆਂ ਰਾਹੀਂ ਮੁਹਾਲੀ ਦੇ ਨੇਚਰ ਪਾਰਕ ਫੇਜ਼-8 ਵਿਚ ਪਹੁੰਚਣਗੇ। ਇੱਥੋਂ ਵੱਡੇ ਕਾਫ਼ਲੇ ਦੇ ਰੂਪ ਵਿਚ ਚੰਡੀਗੜ੍ਹ ਵੱਲ ਮਾਰਚ ਕੀਤਾ ਜਾਵੇਗਾ। ਜਿਸ ਵਿਚ ਸਭ ਤੋਂ ਅੱਗੇ ਵੱਡੀ ਗਿਣਤੀ ਵਿਚ ਮੋਟਰ ਸਾਈਕਲ ਹੋਣਗੇ ਅਤੇ ਉਸ ਤੋਂ ਪਿੱਛੇ ਕਾਰਾਂ ਦਾ ਕਾਫ਼ਲਾ ਹੋਵੇਗਾ। ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਦੋ ਵੱਖੋ-ਵੱਖਰੇ ਮੰਗ ਪੱਤਰ ਦਿੱਤੇ ਜਾਣਗੇ।