- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲਗੀਰ ਸਿੰਘ ਨੇ ਦੱਸਿਆ ਕਿ ਇਹ ਕਾਰਜ ਕਰੀਬ ਤੀਹ-ਚਾਲੀ ਸਾਲਾਂ ਵਿਚ ਮੁਕੰਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ 1997 ਵਿਚ ਸਿੱਖ ਰੈਫ਼ਰੈਂਸ ਬੁੱਕ ਛਾਪੀ ਸੀ, ਜਿਸ ਵਿਚ ਕਰੀਬ 2500 ਜੀਵਨੀਆਂ, 800 ਇਤਿਹਾਸਕ ਗੁਰਦੁਆਰਿਆਂ ਦਾ ਇਤਿਹਾਸ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਅਪ੍ਰੈਲ 2022 ਵਿਚ ਨਵਾਂ ਤੇ ਵੱਡਾ ਮਹਾਨ ਕੋਸ਼ ਲੋਕਾਂ ਨੂੰ ਅਰਪਣ ਕਰ ਦਿੱਤਾ ਸੀ ਅਤੇ ਇਹ ਤੀਜ਼ੀ ਜਿਲਦ ’ਜ ਤੋਂ ਲੈ ਕੇ ਨ ਤੱਕ’ ਅੱਜ ਲੋਕ ਅਰਪਣ ਕੀਤੀ ਗਈ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਤਿਆਰ ਕੀਤਾ ਗਿਆ ਵੱਡ ਅਕਾਰੀ ਮਹਾਨ ਕੋਸ਼ (ਤੀਜੀ ਜਿਲਦ ਜ ਤੋਂ ਲੈ ਕੇ ਨ ਤੱਕ) ਅੱਜ ਪ੍ਰੈੱਸ ਕਲੱਬ ’ਚ ਲੋਕ ਅਰਪਣ ਕੀਤਾ ਗਿਆ। ਭਾਈ ਦਿਲਗੀਰ ਸਿੰਘ ਨੇ ਦੱਸਿਆ ਕਿ 2748 ਪੰਨਿਆਂ ’ਚ ਛਾਪੇ ਗਏ ’ਨਵਾਂ ਤੇ ਵੱਡਾ ਮਹਾਨ ਕੋਸ਼’ ਵਿਚ ਇੱਕ ਲੱਖ ਤੋਂ ਵੱਧ ਐਂਟਰੀਆਂ ਕੀਤੀਆਂ ਗਈਆਂ ਹਨ। ਇਸ ਵਿਚ ਇਕ ਹਜ਼ਾਰ ਗੁਰਦੁਆਰਿਆਂ ਦਾ ਇਤਿਹਾਸ ਦਿੱਤਾ ਗਿਆ ਹੈ। ਇਸੀ ਤਰ੍ਹਾਂ 2500 ਸਿੱਖਾਂ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਵਿਅਕਤੀਆਂ ਦੀਆਂ ਜੀਵਨੀਆਂ ਵੀ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਭਾਈ ਨਾਭਾ ਨੇ 14 ਸਾਲ ਦੀ ਮਿਹਨਤ ਨਾਲ ਆਪਣਾ ਸ਼ਾਹਕਾਰ ਮਹਾਨ ਕੋਸ਼ ਤਿਆਰ ਕੀਤਾ ਸੀ। ਮਹਾਨ ਕੋਸ਼ 20 ਵੀਂ ਸਦੀ ਦੀ ਸ਼ਾਹਕਾਰ ਰਚਨਾ ਹੈ ਅਤੇ ਇਸ ਵਿਚ 64263 ਐਂਟਰੀਆਂ ਸਨ। ਪਰ ਸੌ ਸਾਲ ਬੀਤਣ ਕਾਰਨ ਬਹੁਤ ਕੁੱਝ ਬਦਲ ਚੁੱਕਾ ਹੈ ਅਤੇ ਮਹਾਨ ਕੋਸ਼ ਦੀ ਸੁਧਾਈ ਦੀ ਵੱਡੀ ਜਰੂਰਤ ਸੀ।
ਦਿਲਗੀਰ ਸਿੰਘ ਨੇ ਦੱਸਿਆ ਕਿ ਇਹ ਕਾਰਜ ਕਰੀਬ ਤੀਹ-ਚਾਲੀ ਸਾਲਾਂ ਵਿਚ ਮੁਕੰਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ 1997 ਵਿਚ ਸਿੱਖ ਰੈਫ਼ਰੈਂਸ ਬੁੱਕ ਛਾਪੀ ਸੀ, ਜਿਸ ਵਿਚ ਕਰੀਬ 2500 ਜੀਵਨੀਆਂ, 800 ਇਤਿਹਾਸਕ ਗੁਰਦੁਆਰਿਆਂ ਦਾ ਇਤਿਹਾਸ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਅਪ੍ਰੈਲ 2022 ਵਿਚ ਨਵਾਂ ਤੇ ਵੱਡਾ ਮਹਾਨ ਕੋਸ਼ ਲੋਕਾਂ ਨੂੰ ਅਰਪਣ ਕਰ ਦਿੱਤਾ ਸੀ ਅਤੇ ਇਹ ਤੀਜ਼ੀ ਜਿਲਦ ’ਜ ਤੋਂ ਲੈ ਕੇ ਨ ਤੱਕ’ ਅੱਜ ਲੋਕ ਅਰਪਣ ਕੀਤੀ ਗਈ ਹੈ।
ਇਸ ਮੌਕੇ ਡਾ ਜਸਲੀਨ ਕੌਰ ਨੇ ਕਿਹਾ ਕਿ ਦਿਲਗੀਰ ਸਿੰਘ ਦਾ ਨਵਾਂ ਤੇ ਵੱਡਾ ਮਹਾਨ ਕੋਸ਼ ਪਹਿਲੇ ਸਾਰੇ ਕੋਸ਼ਾਂ ਤੋਂ ਇਸ ਕਰਕੇ ਵਿਲੱਖਣ ਹੈ ਕਿ ਪੰਜਾਬੀ ਦੇ ਹਰ ਸ਼ਬਦ ਦਾ ਪ੍ਰਾਕਿਤ,ਪਾਲੀ, ਅਪਭ੍ਰੰਸ ਅਤੇ ਸੰਸਕ੍ਰਿਤ ਪਿਛੋਕੜ ਦਿੱਤਾ ਹੈ। ਦਿਲਗੀਰ ਨੇ ਅਰਬੀ, ਫਾਰਸੀ ਤੇ ਤੁਰਕੀ ਦੇ ਲੱਗਭਗ ਅੱਠ ਹਜ਼ਾਰ ਸ਼ਬਦਾਂ ਦਾ ਅਰਥ ਅਤੇ ਪਿਛੋਕੜ ਵੀ ਦਿੱਤਾ ਹੈ। ਇਸੀ ਤਰ੍ਹਾਂ ਉਨ੍ਹਾਂ ਨੇ ਲਹਿੰਦੀ (ਮੁਲਤਾਨੀ),ਪੋਠੋਹਾਰੀ, ਪੁਆਧੀ, ਸਿੰਧੀ ਦੇ ਸ਼ਬਦ ਵੀ ਦਿੱਤੇ ਹਨ।
ਜਗਦੀਸ਼ ਕੌਰ ਪ੍ਰਯਾਗਰਾਜ ਨੇ ਕਿਹਾ ਕਿ ਦਿਲਗੀਰ ਸਿੰਘ ਨੇ ਪੰਜਾਬ ਦੇ ਇਤਿਹਾਸ ਵਿਚ ਚੱਲੀਆਂ ਲਹਿਰਾਂ, ਮੋਰਚਿਆਂ, ਘਟਨਾਵਾਂ ਅਤੇ ਜਥੇਬੰਦੀਆਂ ਦਾ ਇਤਿਹਾਸ ਜਿਵੇਂ ਗਦਰ ਪਾਰਟੀ, ਬੱਬਰ ਅਕਾਲੀ ਲਹਿਰ, ਸ਼੍ਰੋਮਣੀ ਅਕਾਲੀ ਦਲ, ਬੱਬਰ ਖਾਲਸਾ, ਦਲ ਖਾਲਸਾ ਦਾ ਵੀ ਵਰਨਣ ਕੀਤਾ ਹੈ।ਇਸ ਮੌਕੇ ’ਤੇ ਸਿੱਖ ਬੁੱਧੀਜੀਵੀ, ਚਿੰਤਕ, ਲੇਖਕ ਤੇ ਸਾਹਿਤਕਾਰ ਹਾਜ਼ਰ ਸਨ।