- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦ ਉਹ ਅੱਡਾ ਅੱਚਲ ਸਾਹਿਬ ਨਜ਼ਦੀਕ ਪਹੁੰਚਿਆ ਤਾਂ ਡਰੇਨ ਦਾ ਪੁੱਲ ਤੰਗ ਹੋਣ ਕਾਰਨ ਕਿਸੇ ਵਾਹਨ ਵੱਲੋਂ ਟਰੱਕ ਨੂੰ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਰੱਕ ਡਰੇਨ ਵਿੱਚ ਪਲਟ ਗਿਆ ਅਤੇ ਟਰੱਕ ਪਲਟਣ ਕਾਰਨ ਟਰੱਕ ਵਿੱਚ ਲੋਡ ਮੱਕੀ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ।

ਸ਼ਾਮ ਤਿਵਾੜੀ, ਬਟਾਲਾ ਪੰਜਾਬੀ ਜਾਗਰਣ । ਅੱਡਾ ਅੱਚਲ ਸਾਹਿਬ ਦੇ ਨਜ਼ਦੀਕ ਪੈਂਦੀ ਡਰੇਨ ਵਿੱਚ ਮੱਕੀ ਦੇ ਭਰੇ ਟਰੱਕ ਡਿੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਟਰੱਕ ਦੇ ਮਾਲਕ ਕਰਨੈਲ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮੱਲੀ ਮਾਰਕੀਟ ਬਟਾਲਾ ਨੇ ਦੱਸਿਆ ਉਨ੍ਹਾਂ ਦਾ ਟਰੱਕ ਡਰਾਈਵਰ ਬਟਾਲਾ ਤੋਂ ਟਰੱਕ ਵਿੱਚ ਮੱਕੀ ਲੋਡ ਕਰਕੇ ਖੰਨੇ ਨੂੰ ਜਾ ਰਿਹਾ ਸੀ।
ਜਦ ਉਹ ਅੱਡਾ ਅੱਚਲ ਸਾਹਿਬ ਨਜ਼ਦੀਕ ਪਹੁੰਚਿਆ ਤਾਂ ਡਰੇਨ ਦਾ ਪੁੱਲ ਤੰਗ ਹੋਣ ਕਾਰਨ ਕਿਸੇ ਵਾਹਨ ਵੱਲੋਂ ਟਰੱਕ ਨੂੰ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਰੱਕ ਡਰੇਨ ਵਿੱਚ ਪਲਟ ਗਿਆ ਅਤੇ ਟਰੱਕ ਪਲਟਣ ਕਾਰਨ ਟਰੱਕ ਵਿੱਚ ਲੋਡ ਮੱਕੀ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ। ਉਨਾਂ ਨੇ ਪੰਜਾਬ ਪੁਲਸ ਖਿਲਾਫ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਰਾਤ ਕਰੀਬ 11:30 ਵਜੇ ਦੀ ਘਟਨਾ ਹੋਣ ਦੇ ਬਾਵਜੂਦ ਵੀ ਕੋਈ ਪੁਲਿਸ ਅਧਿਕਾਰੀ ਜਾਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੜਕ ਸੁਰੱਖਿਆ ਫੋਰਸ ਦਾ ਅਧਿਕਾਰੀ ਰਾਤ ਦੇ ਸਮੇਂ ਗੱਡੀ ਕੋਲ ਨਹੀਂ ਪਹੁੰਚਿਆ।
ਕਾਫੀ ਦੇਰ ਬਾਅਦ ਗੱਡੀ ਦਾ ਡਰਾਈਵਰ ਗੱਡੀ ਵਿੱਚੋਂ ਬਾਹਰ ਆਇਆ ਅਤੇ ਸਾਨੂੰ ਫੋਨ ਕੀਤਾ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਡਰਾਈਵਰ ਨੂੰ ਕੋਈ ਜ਼ਿਆਦਾ ਸੱਟ ਨਹੀਂ ਲੱਗੀ ਜਦਕਿ ਗੱਡੀ ਦਾ ਕਰੀਬ ਢਾਈ ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਹੁਣ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।